Nainital Accident: ਨੈਨੀਤਾਲ ’ਚ 100 ਮੀਟਰ ਡੂੰਘੀ ਖੱਡ ਵਿਚ ਡਿੱਗੀ ਰੋਡਵੇਜ਼ ਦੀ ਬੱਸ, 3 ਲੋਕਾਂ ਦੀ ਮੌਤ
Published : Dec 25, 2024, 3:50 pm IST
Updated : Dec 25, 2024, 3:50 pm IST
SHARE ARTICLE
Uttarakhand Nainital Bus accident latest news in punjabi
Uttarakhand Nainital Bus accident latest news in punjabi

Nainital Accident: ਬੱਸ 'ਚ 20 ਤੋਂ 25 ਲੋਕ ਸਵਾਰ ਦੱਸੇ ਜਾ ਰਹੇ ਹਨ

 

Nainital accident: ਉਤਰਾਖੰਡ ਦੇ ਨੈਨੀਤਾਲ ਤੋਂ ਦੁਖਦ ਖ਼ਬਰ ਸਾਹਮਣੇ ਆ ਰਹੀ ਹੈ। ਅਲਮੋੜਾ ਤੋਂ ਹਲਦਵਾਨੀ ਆ ਰਹੀ ਰੋਡਵੇਜ਼ ਦੀ ਬੱਸ ਭੀਮਤਾਲ-ਰਾਣੀਬਾਗ ਮੋਟਰ ਰੋਡ 'ਤੇ ਅਮਲਾਲੀ ਨੇੜੇ ਡੂੰਘੀ ਖਾਈ 'ਚ ਡਿੱਗ ਗਈ।  ਖਾਈ ਵਿਚ ਡਿੱਗਣ ਕਾਰਨ ਬੱਸ ਵਿਚ ਸਵਾਰ 20 ਤੋਂ 25 ਵਿਅਕਤੀ ਇੱਧਰ-ਉੱਧਰ ਜਾ ਡਿੱਗੇ।

ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਜਦਕਿ ਕੁਝ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ। ਜ਼ਖ਼ਮੀਆਂ ਨੂੰ ਪੁਲਿਸ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਰੱਸੀਆਂ ਅਤੇ ਮੋਢਿਆਂ 'ਤੇ ਚੁਕ ਕੇ ਸੜਕ 'ਤੇ ਲਿਆਂਦਾ ਗਿਆ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਬਚਾਅ ਕਾਰਜ ਜਾਰੀ ਹੈ।

SDRF ਤੋਂ ਸੂਚਨਾ ਮਿਲੀ

ਅੱਜ 25 ਦਸੰਬਰ, 2024 ਨੂੰ ਜ਼ਿਲ੍ਹਾ ਕੰਟਰੋਲ ਰੂਮ, ਨੈਨੀਤਾਲ ਤੋਂ ਸੂਚਨਾ ਮਿਲੀ ਸੀ ਕਿ ਭੀਮਤਾਲ ਨੇੜੇ ਰੋਡਵੇਜ਼ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ, ਜਿਸ 'ਤੇ SDRF ਦੀਆਂ ਬਚਾਅ ਟੀਮਾਂ ਪੋਸਟ ਨੈਨੀ ਤਾਲ ਅਤੇ ਖੈਰਨਾ ਤੋਂ ਮੌਕੇ ਲਈ ਰਵਾਨਾ ਹੋ ਗਈਆਂ ਹਨ। 

ਹੁਣ ਤਕ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਬੱਸ ਰੋਡਵੇਜ਼ ਦੀ ਸੀ ਜੋ ਭੀਮਤਾਲ ਤੋਂ ਹਲਦਵਾਨੀ ਵੱਲ ਜਾ ਰਹੀ ਸੀ। ਉਕਤ ਬੱਸ 'ਚ 20 ਤੋਂ 25 ਲੋਕ ਸਵਾਰ ਦੱਸੇ ਜਾ ਰਹੇ ਹਨ। ਬੱਸ ਕਰੀਬ 100 ਮੀਟਰ ਡੂੰਘੀ ਖੱਡ ਵਿਚ ਜਾ ਡਿੱਗੀ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement