
ਦੇਸ਼ ਅੱਜ ਆਪਣਾ 71ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਹਰ ਪਿੰਡ- ਸ਼ਹਿਰ ਵਿਚ ਦੇਸ਼ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾ ਰਹੀ ਹੈ ਪਰ ਉੱਥੇ ਹੀ...
ਇੰਦੋਰ : ਦੇਸ਼ ਅੱਜ ਆਪਣਾ 71ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਹਰ ਪਿੰਡ- ਸ਼ਹਿਰ ਵਿਚ ਦੇਸ਼ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾ ਰਹੀ ਹੈ ਪਰ ਉੱਥੇ ਹੀ ਇਸ ਖਾਸ ਮੌਕੇ 'ਤੇ ਕਾਂਗਰਸ ਦੇ ਲਈ ਉਦੋਂ ਸ਼ਰਮਸਾਰ ਵਾਲੀ ਸਥਿਤੀ ਬਣ ਗਈ ਜਦੋਂ ਝੰਡਾ ਲਹਿਰਾਉਣ ਦੇ ਦੌਰਾਨ ਉਸ ਦੇ ਆਗੂ ਆਪਸ ਵਿਚ ਭਿੜ ਗਏ।
#WATCH Madhya Pradesh: Two Congress leaders, Devendra Singh Yadav and Chandu Kunjir, entered into a brawl during the flag hoisting ceremony during #RepublicDay celebrations at the party office in Indore. They were later calmed down with the help of police intervention. pic.twitter.com/Q9NcEJ3Sw5
— ANI (@ANI) January 26, 2020
ਦਰਅਸਲ ਪੂਰੀ ਘਟਨਾ ਮੱਧ ਪ੍ਰਦੇਸ਼ ਦੀ ਹੈ ਜਿੱਥੇ ਪਾਰਟੀ ਦਫ਼ਤਰ ਵਿਚ ਝੰਡਾ ਲਹਿਰਾਉਣ ਦਾ ਪ੍ਰੋਗਰਾਮ ਚੱਲ ਰਿਹਾ ਸੀ ਅਤੇ ਇਸੇ ਵਿਚਾਲੇ ਦੋ ਪਾਰਟੀ ਦੇ ਆਗੂ ਆਪਸ ਵਿਚ ਹੀ ਭਿੜ ਗਏ। ਦੋਵਾਂ ਆਗੂ ਇਕ ਦੂਜੇ ਦੇ ਥੱਪੜ ਅਤੇ ਮੁੱਕੇ ਮਾਰਨ ਲੱਗੇ।
Photo
ਮਾਮਲਾ ਵੱਧਦਾ ਵੇਖ ਕੇ ਆਸ-ਪਾਸ ਖੜੇ ਲੋਕਾਂ ਨੇ ਇਕ ਦੂਜੇ ਨੂੰ ਖਿੱਚ ਕੇ ਦੂਰ ਲੈ ਗਏ।ਦੋਵਾਂ ਕਾਂਗਰਸੀ ਆਗੂਆਂ ਦਾ ਨਾਮ ਦੇਵਿੰਦਰ ਸਿੰਘ ਯਾਦਵ ਅਤੇ ਚੰਦੁ ਕੁਂਜੀਰ ਦੱਸਿਆ ਜਾ ਰਿਹਾ ਹੈ।
File Photo
ਹਾਲਾਂਕਿ ਦੋਵਾਂ ਵਿਚਾਲੇ ਮਾਰਕੁੱਟ ਦੌਰਾਨ ਪੁਲਿਸ ਕਰਮਚਾਰੀਆਂ ਨੇ ਵੀ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਅਤੇ ਸਥਿਤੀ ਨੂੰ ਕਾਬੂ ਵਿਚ ਕੀਤਾ। ਦੱਸ ਦਈਏ ਕਿ ਝੰਡਾ ਲਹਿਰਾਉਣ ਦੇ ਦੌਰਾਨ ਕਾਂਗਰਸ ਦੇ ਦਫ਼ਤਰ ਵਿਚ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ।