
ਪੂਰਬੀ ਲੰਦਨ ਵਿਚ ਸਿੱਖਾਂ ਦੇ ਦੋ ਧੜਿਆਂ ਵਿਚਾਲੇ ਹੋਈ ਝੜਪ ਵਿਚ ਤਿੰਨ ਜਣਿਆਂ ਦੀ ਚਾਕੂ ਮਾਰ ਕੇ ਹਤਿਆ ਕਰ ਦਿਤੀ ਗਈ। ਪੁਲਿਸ ਨੇ ਦਸਿਆ ਕਿ ਉਸ ਨੂੰ ਐਤਵਾਰ ਨੂੰ ਸਥਾਨਕ
ਲੰਦਨ: ਪੂਰਬੀ ਲੰਦਨ ਵਿਚ ਸਿੱਖਾਂ ਦੇ ਦੋ ਧੜਿਆਂ ਵਿਚਾਲੇ ਹੋਈ ਝੜਪ ਵਿਚ ਤਿੰਨ ਜਣਿਆਂ ਦੀ ਚਾਕੂ ਮਾਰ ਕੇ ਹਤਿਆ ਕਰ ਦਿਤੀ ਗਈ। ਪੁਲਿਸ ਨੇ ਦਸਿਆ ਕਿ ਉਸ ਨੂੰ ਐਤਵਾਰ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮ ਲਗਭਗ 7.40 ਵਜੇ ਕਿੰਗਜ਼, ਇਲਫ਼ਰਡ ਵਿਚ ਝੜਪ ਹੋਣ ਦੀ ਖ਼ਬਰ ਮਿਲੀ ਸੀ।
File Photo
ਪੁਲਿਸ ਅਧਿਕਾਰੀ ਸਟੀਫ਼ਨ ਕਲੇਮੈਨ ਦੇ ਹਵਾਲੇ ਨਾਲ ਦਾ ਟੈਲੀਗ੍ਰਾਫ਼ ਅਖ਼ਬਾਰ ਨੇ ਲਿਖਿਆ ਹੈ, 'ਅਸੀਂ ਸਮਝਦੇ ਹਾਂ ਕਿ ਘਟਨਾ ਵਿਚ ਸ਼ਾਮਲ ਲੋਕ ਸਿੱਖ ਧਰਮ ਨਾਲ ਸਬੰਧਤ ਸਨ।' ਉਨ੍ਹਾਂ ਕਿਹਾ ਕਿ ਸ਼ੱਕੀ ਅਤੇ ਪੀੜਤ ਇਕ ਦੂਜੇ ਨੂੰ ਜਾਣਦੇ ਸਨ। ਇਸ ਘਟਨਾ ਦੇ ਸਬੰਧ ਵਿਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਸਿੱਖ ਨੌਜਵਾਨਾਂ ਨਾਲ ਪੁਲਿਸ ਵਲੋਂ ਕੀਤਾ ਗਿਆ ਤਸ਼ੱਦਦ ਨਿੰਦਣਯੋਗ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਮੀਰੀ-ਪੀਰੀ ਸ਼੍ਰੋਮਣੀ ਢਾਡੀ ਸਭਾ ਦੇ ਪ੍ਰਧਾਨ ਗੁਰਮੇਜ ਸਿੰਘ ਸ਼ਹੂਰਾ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਬੁੱਤ ਹਟਾਉਣ ਅਤੇ ਫੜੇ ਸਿੱਖ ਨੌਜਵਾਨਾਂ 'ਤੇ ਪੁਲਿਸ ਤਸੀਹੇ ਦੇਣ ਅਤੇ ਥਰਡ ਡਿਗਰੀ ਵਰਤਣ ਦੀ ਸਖ਼ਦ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਗੁਰਮੇਜ ਸਿੰਘ ਸ਼ਹੂਰਾ ਮੁਤਾਬਕ ਇਹ ਬੁੱਤ ਤੁਰਤ ਹਟਾਏ ਜਾਣ। ਸ਼ਹੂਰਾ ਅਨੁਸਾਰ ਹਰ ਦੇਸ਼ ਅਤੇ ਧਰਮਾਂ ਦੇ ਵੱਖ-ਵੱਖ ਅਸੂਲ ਅਤੇ ਮਰਿਆਦਾ ਹਨ।
File Photo
ਭਾਰਤ ਦੀ ਧਰਤੀ ਪੀਰਾਂ ਪੈਗੰਬਰਾਂ ਅਤੇ ਯੋਧਿਆਂ ਦੀ ਧਰਤੀ ਹੈ। ਭਾਰਤ ਦੇਸ਼ ਵਿਚ ਵੱਖ-ਵੱਖ ਧਰਮਾਂ ਦੇ ਲੋਕ ਵਸਦੇ ਹਨ ਅਤੇ ਸੱਭ ਨੂੰ ਆਪੋ ਅਪਣੇ ਧਰਮਾਂ ਦੀ ਪਾਲਣਾ ਕਰਨ ਦੀ ਆਜ਼ਾਦੀ ਹੈ ਪਰ ਦੇਸ਼ ਦੀ ਅਖੰਡਤਾ ਨੂੰ ਕਾਇਮ ਰੱਖਣਾ ਸਰਕਾਰਾਂ ਦੀ ਜ਼ੁੰਮੇਵਾਰੀ ਹੁੰਦੀ ਹੈ ਅਤੇ ਸਰਕਾਰਾਂ ਦਾ ਵੀ ਫ਼ਰਜ਼ ਹੁੰਦਾ ਹੈ ਕਿ ਕਿਸੇ ਨੂੰ ਵੀ ਧਾਰਮਕ ਤੌਰ 'ਤੇ ਕੋਈ ਪ੍ਰੇਸ਼ਾਨੀ ਨਾ ਹੋਵੇ।
File Photo
ਸ਼ਹੂਰਾ ਨੇ ਕਿਹਾ, ''ਮੈਂ ਜੋ ਕਹਿਣਾ ਚਾਹੁੰਦਾ ਹਾਂ ਉਹ ਇਹ ਹੈ ਕਿ ਜੋ ਧਰਮ ਸਿੰਘ ਮਾਰਕੀਟ ਵਿਚ ਲੱਗੇ ਹੋਏ ਬੁੱਤ ਹਨ ਉਹ ਅਸਥਾਨ ਅਤੇ ਇਤਿਹਾਸ ਦੇ ਬਿਲਕੁਲ ਉਲਟ ਹੈ। ਲੋਕ ਜਲਿਆਵਾਲਾ ਬਾਗ਼ ਦੇ ਸਾਕੇ ਦੇ ਸਬੰਧ ਵਿਚ ਦਰਸ਼ਨ ਕਰਨ ਵਾਸਤੇ ਅਤੇ ਧਰਮ ਅਸਥਾਨ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਉਦੇ ਹਨ ਜਦ ਇਨ੍ਹਾਂ ਬੁੱਤਾਂ ਨੂੰ ਦੇਖਦੇ ਹਨ ਤਾਂ ਸ੍ਰੀ ਦਰਬਾਰ ਸਾਹਿਬ ਅਤੇ ਜਲਿਆਵਾਲਾ ਬਾਗ਼ ਦੇ ਸਾਕੇ ਨੂੰ ਭੁੱਲ ਜਾਂਦੇ ਹਨ
Darbar Sahib
ਅਤੇ ਫ਼ੋਟੋ ਖਿੱਚਣ ਤੋਂ ਬਗ਼ੈਰ ਉਨ੍ਹਾਂ ਨੂੰ ਹੋਰ ਕੁੱਝ ਯਾਦ ਨਹੀਂ ਰਹਿੰਦਾ। ਇਸ ਲਈ ਸਬੰਧਤਾਂ ਅਤੇ ਸਰਕਾਰਾਂ ਨੂੰ ਬੇਨਤੀ ਹੈ ਕਿ ਇਨ੍ਹਾਂ ਬੁੱਤਾਂ ਨੂੰ ਇਸ ਤੋਂ ਤਬਦੀਲ ਕਰ ਕੇ ਉਧਮ ਸਿੰਘ ਵਰਗੇ ਸ਼ਹੀਦਾਂ ਦੇ ਬੁੱਤ ਲਾਏ ਜਾਣ ਅਤੇ ਨਾਲ ਹੀ ਮੀਰੀ-ਪੀਰੀ ਸ਼੍ਰੋਮਣੀ ਢਾਡੀ ਸਭਾ ਵਲੋਂ ਬੇਨਤੀ ਹੈ ਕਿ ਇਨ੍ਹਾਂ ਬੁੱਤਾਂ ਦੇ ਸਬੰਧ ਵਿਚ ਜਿਹੜੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਨ੍ਹਾਂ ਨੂੰ ਬਿਨਾਂ ਸ਼ਰਤ ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ।''