
ਦਿੱਲੀ, ਹਰਿਆਣਾ ਅਤੇ ਹਿਮਾਚਲ ਵਿਚ ਵੀ ਪਾਰੇ 'ਚ ਅੱਗੇ ਨਾਲੋਂ ਗਿਰਾਵਟ ਦਰਜ ਕੀਤੀ ਗਈ ਹੈ
ਚੰਡੀਗੜ੍ਹ : ਅੱਜ 26 ਜਨਵਰੀ ਨੂੰ ਦੇਸ਼ ਆਪਣਾ 71ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ ਪਰ ਅੱਜ ਦੇ ਇਸ ਖਾਸ ਮੌਕੇ 'ਤੇ ਉੱਤਰ ਭਾਰਤ ਵਿਚ ਠੰਡ ਨੇ ਆਪਣਾ ਕਹਿਰ ਦਿਖਾਇਆਂ ਹੈ। ਪੰਜਾਬ ਦੇ ਕਈ ਸ਼ਹਿਰਾਂ ਵਿਚ ਤਾਂ ਪਾਰਾ ਕਾਫ਼ੀ ਹੇਠਾ ਡਿੱਗਿਆ ਹੈ ਜਦਕਿ ਦਿੱਲੀ, ਹਰਿਆਣਾ ਅਤੇ ਹਿਮਾਚਲ ਵਿਚ ਵੀ ਪਾਰੇ 'ਚ ਅੱਗੇ ਨਾਲੋਂ ਗਿਰਾਵਟ ਦਰਜ ਕੀਤੀ ਗਈ ਹੈ।
File Photo
ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਪਾਰਾ ਇਸ ਵੇਲੇ ਸੱਤ ਡਿਗਰੀ ਦਰਜ ਕੀਤਾ ਗਿਆ ਹੈ। ਪੰਜਾਬ ਵਿਚ ਪਿਛਲੇ ਕੁੱਝ ਦਿਨਾਂ ਤੋਂ ਦਿਨ ਵਿਚ ਲੋਕਾਂ ਨੂੰ ਸੂਰਜ ਦੇਵਤਾ ਦੇ ਦਰਸ਼ਨ ਹੋ ਰਹੇ ਸਨ ਪਰ ਅੱਜ ਧੁੰਦ ਨੇ ਸੂਬੇ ਦੇ ਕਈ ਸ਼ਹਿਰਾਂ ਨੂੰ ਆਪਣੀ ਚਪੇਟ ਵਿਚ ਲਿਆ ਹੋਇਆ ਹੈ। ਧੁੰਦ ਕਾਰਨ ਵਿਸੀਬਿਲਟੀ ਬਿਲਕੁੱਲ ਹੀ ਜ਼ੀਰੋ ਹੋ ਗਈ ਹੈ ਜਿਸ ਕਰਕੇ ਸੜਕਾ ਉੱਤੇ ਅਵਾਜਾਈ ਦੀ ਰਫ਼ਤਾਰ ਵੀ ਥਮ ਗਈ ਹੈ। ਸੜਕਾਂ 'ਤੇ ਕੁੱਝ ਵੀ ਸਾਫ਼ ਨਜ਼ਰ ਨਾਂ ਆਉਣ ਕਰਕੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦੀ ਸਾਹਮਣਾ ਕਰਨਾ ਪੈ ਰਿਹਾ ਹੈ।
File Photo
ਦੂਜੇ ਪਾਸੇ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਵੀ ਠੰਡ ਅੱਗੇ ਨਾਲੋਂ ਥੋੜੀ ਵਧੀ ਹੈ। ਫਿਲਹਾਲ ਇੱਥੇ ਪਾਰਾ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਦਿੱਲੀ ਵਿਚ ਗਣਤੰਤਰ ਦਿਵਸ ਮੌਕੇ 'ਤੇ ਅੱਜ ਪਰੇਡ ਵੀ ਕੱਢੀ ਜਾਣੀ ਹੈ ਜਿਸ ਨੂੰ ਲੈ ਕੇ ਉੱਥੇ ਸੁਰੱਖਿਆ ਵਿਵਸਥਾ ਵੀ ਵਧਾ ਦਿੱਤੀ ਗਈ ਹੈ।
File Photo
ਉੱਧਰ ਗੁਆਂਢੀ ਸੂਬੇ ਹਰਿਆਣਾ ਵਿਚ ਵੀ ਤਾਪਮਾਨ 11 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਉੱਥੇ ਹੀ ਪਹਾੜਾ ਵਿਚ ਵੀ ਬਰਫ਼ਬਾਰੀ ਨੇ ਲੋਕਾਂ ਦੀ ਜੀਵਨ ਅਸਤ-ਵਿਅਸਤ ਕੀਤਾ ਹੋਇਆ ਹੈ। ਹਿਮਾਚਲ ਵਿਚ ਪਾਰਾ ਇਸ ਵੇਲੇ 0 ਡਿਗਰੀ ਤੱਕ ਪਹੁੰਚ ਗਿਆ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ ਕੁੱਝ ਦਿਨਾਂ ਵਿਚ ਉੱਤਰ ਭਾਰਤ 'ਚ ਮੀਂਹ ਪੈਣ ਦੀ ਵੀ ਸੰਭਾਵਨਾ ਹੈ।