
ਇਕ ਕਾਰਣ ਇਹ ਹੈ ਕਿ ਪਹਾੜਾਂ ’ਤੇ ਭਾਰੀ ਬਰਫਬਾਰੀ ਹੋਈ ਹੈ...
ਨਵੀਂ ਦਿੱਲੀ: ਨਵੇਂ ਸਾਲ ਦੀ ਸ਼ੁਰੂਆਤ ਧੁੱਪ ਨਾਲ ਹੋਈ ਸੀ ਜਿਸ ਨਾਲ ਲੋਕਾਂ ਨੂੰ ਠੰਡ ਤੋਂ ਰਾਹਤ ਵੀ ਮਿਲੀ ਹੈ। 1 ਜਨਵਰੀ ਤੋਂ ਲਗਾਤਾਰ ਧੁੱਪ ਦਰਸ਼ਨ ਦੇ ਰਹੀ ਹੈ ਜਿਸ ਦੇ ਚਲਦੇ ਲੋਕ ਸ਼ਾਇਦ ਠੰਡ ਨੂੰ ਭੁਲ ਗਏ ਹਨ ਪਰ ਲੋਕਾਂ ਨੂੰ ਅਜੇ ਜ਼ਿਆਦਾ ਖੁਸ਼ ਹੋਣ ਦੀ ਲੋੜ ਨਹੀਂ ਹੈ, ਮੌਸਮ ਦੀ ਫਿਲਮ ਅਜੇ ਬਾਕੀ ਹੈ। ਦਸੰਬਰ ਤੋਂ ਵੀ ਵੱਧ ਠੰਡ ਇਸ ਜਨਵਰੀ ਮਹੀਨੇ 'ਚ ਪੈ ਸਕਦੀ ਹੈ। ਅੱਜ ਭਾਵ ਐਤਵਾਰ ਸਵੇਰਸਾਰ ਦਿੱਲੀ 'ਚ ਤਾਪਮਾਨ ਸਾਧਾਰਨ ਰਿਕਾਰਡ ਕੀਤਾ ਗਿਆ ਹੈ ਪਰ ਮੌਸਮ ਵਿਭਾਗ ਮੁਤਾਬਕ ਸੋਮਵਾਰ ਤੋਂ ਫਿਰ ਬਾਰਿਸ਼ ਦੀ ਸ਼ੁਰੂਆਤ ਹੋ ਸਕਦੀ ਹੈ।
Rain ਮੌਸਮ ਵਿਭਾਗ ਮੁਤਾਬਕ ਅੱਜ ਦਿੱਲੀ ਦਾ ਤਾਪਮਾਨ 8.4 ਡਿਗਰੀ ਰਿਕਾਰਡ ਕੀਤਾ ਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਦਿੱਲੀ 'ਚ ਛਾਈ ਸੰਘਣੀ ਧੁੰਦ ਕਾਰਨ ਆਵਾਜਾਈ 'ਤੇ ਅਸਰ ਪਿਆ ਹੈ। ਧੁੰਦ ਕਾਰਨ ਦਿੱਲੀ ਤੋਂ ਚੱਲਣ ਵਾਲੀ ਉੱਤਰ ਰੇਲਵੇ ਦੀਆਂ 26 ਟ੍ਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਮੌਸਮ ਵਿਭਾਗ ਮੁਤਾਬਕ 6 ਜਨਵਰੀ ਤੋਂ ਲੈ ਕੇ 8 ਜਨਵਰੀ ਤੱਕ ਬਾਰਿਸ਼ ਦੀ ਸੰਭਾਵਨਾ ਹੈ। ਇਸ ਕਾਰਨ ਠੰਡ ਵੱਧ ਸਕਦੀ ਹੈ।
Rainਪਹਾੜਾਂ 'ਤੇ ਹੋ ਰਹੀ ਬਰਫਬਾਰੀ ਕਾਰਨ ਦਿੱਲੀ-ਐਨ.ਸੀ.ਆਰ 'ਚ ਦਸੰਬਰ ਵਾਂਗ ਜਨਵਰੀ ਮਹੀਨਾ ਵੀ ਬੇਹੱਦ ਠੰਡਾ ਰਹਿ ਸਕਦਾ ਹੈ। ਮੌਸਮ ’ਤੇ ਨਜ਼ਰ ਰੱਖਣ ਵਾਲੀ ਇਕ ਨਿਰਪੱਖ ਏਜੰਸੀ ਸਕਾਈਮੇਟ ਦਾ ਅਨੁਮਾਨ ਹੈ ਕਿ ਜਨਵਰੀ ਦਾ ਮਹੀਨਾ ਲੰਘੇ ਦਸੰਬਰ ਮਹੀਨੇ ਤੋਂ ਵੀ ਕਿਤੇ ਵੱਧ ਠੰਡਾ ਹੋਵੇਗਾ। ਸਕਾਈਮੇਟ ਨੇ ਇਸ ਸਬੰਧੀ ਠੋਸ ਕਾਰਣ ਦੱਸੇ ਹਨ।
Rain ਇਕ ਕਾਰਣ ਇਹ ਹੈ ਕਿ ਪਹਾੜਾਂ ’ਤੇ ਭਾਰੀ ਬਰਫਬਾਰੀ ਹੋਈ ਹੈ, ਦੂਜਾ ਕਾਰਣ ਵੈਸਟਰਨ ਡਿਸਟਰਬੈਂਸ ਹੈ, ਜੋ ਦਿੱਲੀ ਸਮੇਤ ਉੱਤਰੀ ਭਾਰਤ ਦੇ ਵੱਖ-ਵੱਖ ਹਿੱਸਿਆਂ ਦਾ ਮੌਸਮ ਅਤੇ ਏਅਰ ਕੁਆਲਿਟੀ ਨਿਰਧਾਰਤ ਕਰਨ ’ਚ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ। ਦੋ ਦਿਨ ਹਲਕੀ ਧੁੱਪ ਤੋਂ ਬਾਅਦ ਸੂਬੇ ਵਿਚ ਸ਼ੁੱਕਰਵਾਰ ਤੋਂ ਮੌਸਮ ਮੁੜ ਬਦਲੇਗਾ।
Rain ਚੰਡੀਗੜ੍ਹ ਮੌਸਮ ਵਿਭਾਗ ਦੀ ਮੰਨੀਏ ਤਾਂ ਇਕ ਹਫ਼ਤੇ ਤਕ ਅਸਮਾਨ ਵਿਚ ਬੱਦਲ ਛਾਏ ਰਹਿਣਗੇ। ਜਲੰਧਰ ਤੇ ਸ੍ਰੀ ਅਨੰਦਪੁਰ ਸਾਹਿਬ ਸਮੇਤ ਕਈ ਥਾਈਂ ਸ਼ੁੱਕਰਵਾਰ ਨੂੰ ਬਾਰਿਸ਼ ਹੋ ਸਕਦੀ ਹੈ। ਅੱਠ ਜਨਵਰੀ ਤਕ ਮੌਸਮ ਇਸੇ ਤਰ੍ਹਾਂ ਰਹੇਗਾ ਤੇ ਠੰਢ ਤੋਂ ਰਾਹਤ ਮਿਲਣ ਦੇ ਆਸਾਰ ਨਹੀਂ ਹਨ। ਜੰਮੂ ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਵਿਚ ਸੋਮਵਾਰ ਨੂੰ ਮੌਸਮ ਵਿਗੜ ਸਕਦਾ ਹੈ। ਇੱਥੇ ਬਾਰਿਸ਼ ਅਤੇ ਬਰਫ਼ਬਾਰੀ ਦਾ ਸਿਲਸਿਲਾ ਜਾਰੀ ਰਹੇਗਾ।
ਸੋਮਵਾਰ ਨੂੰ ਇਸ ਦੀ ਤੀਬਰਤਾ ਵਧੇਗੀ। ਇਸ ਦੇ ਚਲਦੇ ਇਹਨਾਂ ਰਾਜਾਂ ਵਿਚ ਭਾਰੀ ਬਾਰਿਸ਼ ਹੋ ਸਕਦੀ ਹੈ। ਰਾਜਧਾਨੀ ਦਿੱਲੀ ਸਮੇਤ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿਚ ਅਗਲੇ 24 ਘੰਟਿਆਂ ਦੌਰਾਨ ਕਈ ਸਥਾਨਾਂ ਤੇ ਘਟ ਬਾਰਿਸ਼ ਦਾ ਅਨੁਮਾਨ ਹੈ। ਬਾਰਿਸ਼ ਹੋਣ ਦੇ ਨਾਲ ਨਾਲ ਤੇਜ਼ ਹਵਾਵਾਂ ਚਲਣ ਦੇ ਵੀ ਆਸਾਰ ਹਨ। ਮੀਂਹ ਦੇ ਚਲਦੇ ਬਰਫਬਾਰੀ ਵੀ ਜਾਰੀ ਰਹੇਗੀ, ਜੋ ਸਰਦੀਆਂ ਦੀ ਠੰਢ ਹੋਰ ਵਧਾ ਸਕਦੀ ਹੈ।
ਸ਼ਿਮਲਾ, ਮਨਾਲੀ, ਸਾਗਰ, ਨੈਨੀਤਾਲ, ਮਸੂਰੀ, ਗੁਲਮਰਗ, ਪਹਿਲਗਾਮ ਅਤੇ ਆਸ ਪਾਸ ਦੇ ਹੋਰ ਇਲਾਕਿਆਂ ਵਿਚ ਬਰਫਬਾਰੀ ਦੇਖੀ ਜਾ ਸਕਦੀ ਹੈ। ਉੱਤਰ-ਪੂਰਬੀ ਰਾਜਾਂ ਵਿਚ ਅਕਸਰ ਜਨਵਰੀ ਅਤੇ ਫਰਵਰੀ ਦੇ ਮਹੀਨਿਆਂ ਦੌਰਾਨ ਭਾਰੀ ਬਾਰਸ਼ ਹੁੰਦੀ ਹੈ। ਅਰੁਣਾਚਲ ਪ੍ਰਦੇਸ਼ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ। ਇਥੇ ਹੋਰ ਇਲਾਕਿਆਂ ਨਾਲੋਂ 3-4 ਗੁਣਾ ਵਧੇਰੇ ਬਾਰਸ਼ ਹੁੰਦੀ ਹੈ। ਸਭ ਤੋਂ ਘੱਟ ਬਾਰਸ਼ ਨਾਗਾਲੈਂਡ, ਮਨੀਪੁਰ, ਮਿਜੋਰਮ ਅਤੇ ਤ੍ਰਿਪੁਰਾ ਵਿੱਚ ਹੁੰਦੀ ਹੈ। ਇਹ ਕਹਿਣਾ ਹੈ ਕਿ ਅਰੁਣਾਚਲ ਪ੍ਰਦੇਸ਼ ਵਿਚ ਰੁਕ-ਰੁਕ ਕੇ ਮੀਂਹ ਪੈਂਦਾ ਰਹੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।