
ਇਸ ਲਈ ਹਰ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਨਵੀਂ ਦਿੱਲੀ- ਅੱਜ ਪੂਰੇ ਦੇਸ਼ ਭਰ 'ਚ 72ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ ਅਤੇ 26 ਜਨਵਰੀ 1950 ਨੂੰ ਇਸ ਦਾ ਸੰਵਿਧਾਨ ਲਾਗੂ ਹੋਇਆ ਸੀ ਇਸ ਲਈ ਹਰ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ।
Republic Day
ਕਿਵੇਂ ਸ਼ੁਰੂ ਹੋਈ ਗਣਤੰਤਰ ਦਿਵਸ ਮਨਾਉਣ ਦੀ ਪਰੰਪਰਾ
ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ. ਰਜਿੰਦਰ ਪ੍ਰਸਾਦ ਨੇ 26 ਜਨਵਰੀ 1950 ਨੂੰ 21 ਤੋਪਾਂ ਦੀ ਸਲਾਮੀ ਦੇ ਨਾਲ ਤਿਰੰਗਾ ਲਹਿਰਾ ਕੇ ਭਾਰਤ ਨੂੰ ਪੂਰਨ ਤੌਰ 'ਤੇ ਗਣਤੰਤਰ ਐਲਾਨਿਆ ਸੀ। ਇਸ ਤੋਂ ਬਾਅਦ ਹਰ ਸਾਲ ਇਸ ਦਿਨ ਨੂੰ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਪੂਰੇ ਭਾਰਤ 'ਚ ਸਕੂਲ ਕਾਲਜ ਦਫਤਰ ਸਭ ਪਾਸੇ ਛੁੱਟੀ ਹੁੰਦੀਹੈ।
26 January
ਕੌਣ ਲਹਿਰਾਉਂਦਾ ਅੱਜ ਦੇ ਦਿਨ ਝੰਡਾ
ਦੇਸ਼ ਦੇ ਪਹਿਲੇ ਨਾਗਰਿਕ ਯਾਨਿ ਰਾਸ਼ਟਰਪਤੀ ਗਣਤੰਤਰ ਦਿਵਸ ਸਮਾਗਮ ਵਿੱਚ ਹਿੱਸਾ ਲੈਂਦੇ ਹਨ ਅਤੇ ਕੌਮੀ ਝੰਡਾ ਵੀ ਲਹਿਰਾਉਂਦੇ ਹਨ। ਭਾਰਤ ਦੇ ਰਾਸ਼ਟਰਪਤੀ ਸ਼ਾਨਦਾਰ ਪਰੇਡ ਦੀ ਸਲਾਮੀ ਲੈਂਦੇ ਹਨ। ਉਹ ਭਾਰਤੀ ਸ਼ਸਤਰ ਬਲਾਂ ਦੇ ਕਮਾਂਡਰ-ਇਨ-ਚੀਫ ਵੀ ਹੁੰਦੇ ਹਨ। ਇਸ ਪਰੇਡ ਵਿੱਚ ਭਾਰਤੀ ਸੈਨਾ ਆਪਣੇ ਨਵੇਂ ਲਏ ਟੈਂਕਾਂ, ਮਿਸਾਇਲਾਂ, ਰਡਾਰ ਆਦਿ ਦਾ ਪ੍ਰਦਰਸ਼ਨ ਵੀ ਕਰਦੀ ਹੈ।
Indian flag
ਗਣਤੰਤਰ ਦਿਵਸ ਦੇਸ਼ ਵਿਚ ਸੰਵਿਧਾਨ ਦੇ ਸਥਾਪਨਾ ਦਿਵਸ ਵਜੋਂ 26 ਜਨਵਰੀ ਨੂੰ ਮਨਾਇਆ ਜਾਂਦਾ ਹੈ। ਦੇਸ਼ ਦਾ ਸੰਵਿਧਾਨ ਭਾਰਤ ਵਿੱਚ 26 ਜਨਵਰੀ 1950 ਨੂੰ ਲਾਗੂ ਹੋਇਆ ਸੀ। ਇਸ ਦਿਨ, ਭਾਰਤ ਵਿਚ, ਨਵਾਂ ਸੰਵਿਧਾਨ ਪਾਸ ਕੀਤਾ ਗਿਆ, ਜਿਸ ਵਿਚ ਭਾਰਤ ਸਰਕਾਰ ਐਕਟ (1935) ਨੂੰ ਰੱਦ ਕੀਤਾ ਗਿਆ ਅਤੇ ਨਵੇਂ ਸੰਵਿਧਾਨ ਨੂੰ ਲਾਗੂ ਕੀਤਾ ਗਿਆ। ਉਸ ਸਮੇਂ ਤੋਂ, 26 ਜਨਵਰੀ ਹਰ ਸਾਲ ਇੱਕ ਰਾਸ਼ਟਰੀ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ।