ਸੰਗਮ ਵਿਚ ਡੁਬਕੀ ਨਾਲ ਪਾਪ ਨਹੀਂ ਧੋਤੇ ਜਾਣੇ : ਮਾਇਆਵਤੀ
Published : Feb 26, 2019, 12:02 pm IST
Updated : Feb 26, 2019, 12:02 pm IST
SHARE ARTICLE
Former Chief Minister of Uttar Pradesh Mayawati
Former Chief Minister of Uttar Pradesh Mayawati

ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ ਤੇ ਸੱਜਰਾ ਹੱਲਾ ਬੋਲਦਿਆਂ ਕਿਹਾ ਕਿ ਉਹ ਸੰਗਮ ਵਿਚ ਜਿੰਨੀਆ ਮਰਜ਼ੀ ਡੁਬਕੀਆਂ ...

ਲਖਨਊ : ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸੱਜਰਾ ਹੱਲਾ ਬੋਲਦਿਆਂ ਕਿਹਾ ਕਿ ਉਹ ਸੰਗਮ ਵਿਚ ਜਿੰਨੀਆ ਮਰਜ਼ੀ ਡੁਬਕੀਆਂ ਮਾਰ ਲੈਣ ਪਰ ਇਸ ਨਾਲ ਉਨ੍ਹਾਂ ਦੇ ਪਾਪ ਨਹੀ ਧੋਤੇ ਜਾਣਗੇ। ਬਸਪਾ ਮੁਖੀ ਨੇ ਟਵੀਟ ਕਰਦਿਆਂ ਕਿਹਾ ਕਿ ਭਾਜਪਾ ਨੇ ਨੋਟਬੰਦੀ ਤੇ ਜੀਐਸਟੀ ਨਾਲ ਲੋਕਾਂ ਦਾ ਜਿਹੜਾ ਜਿਊਣਾ ਦੁਸ਼ਵਾਰ ਕੀਤਾ ਸੀ, ਉਸ ਨੂੰ ਲੋਕਾਂ ਕਦੇ ਨਹੀ ਭੁਲਣਗੇ।

mayabatiFormer Chief Minister of Uttar Pradesh Mayawati

ਕੇਂਦਰ ਦੀ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਨੂੰ ਭੰਡਦਿਆਂ ਬਸਪਾ ਸੁਪਰੀਮੋ ਨੇ ਕਿਹਾ ਕਿ 500 ਰੁਪਏ ਮਹੀਨਾ ਕਿਰਤੀਆਂ ਲਈ ਤਾਂ ਹਿਤਕਾਰੀ ਹੋ ਸਕਦਾ ਹੈ, ਪਰ ਕਿਸਾਨਾਂ ਲਈ ਨਹੀਂ ਜਿਨਾਂ ਨੇ ਆਪਣੀਆਂ ਫਸਲਾਂ ਲਈ ਲਾਹੇਵੰਦੇ ਭਾਅ ਦੀ ਦਰਕਾਰ ਹੈ। ਮੋਦੀ ਨੇ ਲੰਘੇ ਦਿਨ ਅਲਾਹਬਾਦ ਵਿਚ ਗੰਗਾ,ਯਮਨਾ ਤੇ ਸਰਸਵਤੀ ਨਦੀਆਂ ਦੇ ਸੰਗਮ ਵਾਲੀ ਥਾਂ ਡੁਬਕੀ ਲਾਉਣ ਮਗਰੋਂ ਸ਼ਫਾਈ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ ਸੀ।

ਇਸ ਦੌਰਾਨ ਬਸਪਾ ਤੇ ਸਪਾ ਨੇ ਅੱਜ ਐਲਾਨ ਕੀਤਾ ਕਿ ਦੋਵੇਂ ਪਾਰਟੀਆਂ ਮੱਧ ਪ੍ਰਦੇਸ਼ ਤੇ ਉਤਰਾਖੰਡ ਵਿਚ ਆਗਾਮੀ ਲੋਕ ਸਭਾ ਚੋਣਾਂ ਮਿਲ ਕੇ ਲੜਨਗੇ। ਇਸ ਚੋਣ ਗੱਠਜੋੜ ਤਹਿਤ ਸਮਾਜਵਾਦੀ ਪਾਰਟੀ ਜਿੱਥੇ ਮੱਧ ਪ੍ਰਦੇਸ਼ ਦੀਆਂ ਤਿੰਨ ਸੀਟਾਂ-ਬਾਲਾਘਾਟ,ਟੀਕਮਗੜ੍ਹ ਤੇ ਖਜੁਰਾਹੋਂ ਅਤੇ ਉਤਰਾਖੰਡ ਦੀ ਇਕ ਸੀਟ ਗੜਵਾਲ (ਪੋੜੀ) ਤੋਂ ਚੋਣ ਲੜੇਗੀ, ਉਥੇ ਬਸਪਾ ਬਾਕੀ ਰਹਿੰਦੀਆਂ ਸਾਰੀ ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ।

ਮੱਧ ਪ੍ਰਦੇਸ਼ ਦੇ ਉਤਰਾਖੰਡ ਵਿਚ ਲੋਕ ਸਭਾ ਦੀਆਂ ਕ੍ਰਮਵਾਰ 29 ਤੇ 5 ਸੀਟਾਂ ਹਨ। ਕਾਬਿਲੇਗੌਰ ਹੈ ਕਿ ਉਤਰਾਖੰਡ ਤੇ ਮੱਧਪ੍ਰਦੇਸ਼ ਵਿਚ ਚੋਣ ਗੱਠਜੋੜ ਕੀਤੇ ਜਾਣ ਤੋਂ ਪਹਿਲਾਂ ਬਸਪਾ ਤੇ ਸਪਾ ਉਤਰ ਪ੍ਰਦੇਸ਼ ਵਿਚ ਵੀ ਮਿਲ ਕੇ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕਰ ਚੁੱਕੇ ਹਨ।                                                                                                                                                                                                                                                                -ਪੀਟੀਆਈ

SHARE ARTICLE

ਏਜੰਸੀ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement