
ਪੁਲਵਾਮਾ ਹਮਲੇ ਤੋਂ ਬਾਅਦ ਜਿੱਥੇ ਪੂਰੇ ਦੇਸ਼ ਵਿਚ ਗੁੱਸੇ ਦੀ ਲਹਿਰ ਜਾਰੀ ਸੀ, ਉਸ ਨਾਲ ਅੱਜ ਭਾਰਤੀ ਹਵਾਈ ਫ਼ੌਜ ਇਸ ਵੱਡੀ ਕਾਰਵਾਈ ਨਾਲ ਭਾਰਤ ਦੇ ਲੋਕਾਂ
ਚੰਡੀਗੜ੍ਹ : ਪੁਲਵਾਮਾ ਹਮਲੇ ਤੋਂ ਬਾਅਦ ਜਿੱਥੇ ਪੂਰੇ ਦੇਸ਼ ਵਿਚ ਗੁੱਸੇ ਦੀ ਲਹਿਰ ਜਾਰੀ ਸੀ, ਉਸ ਨਾਲ ਅੱਜ ਭਾਰਤੀ ਹਵਾਈ ਫ਼ੌਜ ਇਸ ਵੱਡੀ ਕਾਰਵਾਈ ਨਾਲ ਭਾਰਤ ਦੇ ਲੋਕਾਂ ਨੂੰ ਕੁਝ ਤਾਂ ਰਾਹਤ ਮਿਲੀ ਹੈ।
Mirage
ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਪੰਜਾਬ ਨੇ ਅਪਣੇ ਟਵੀਟ ਰਾਹੀਂ ਭਾਰਤੀ ਫੌਜ ਦੀ ਪ੍ਰਸੰਸਾਂ ਕੀਤੀ ਹੈ, ਉਹਨਾਂ ਨੇ ਅਪਣੇ ਸ਼ਾਇਰੀ ਅੰਦਾਜ਼ ਵਿਚ ਕਿਹਾ ‘ਲੋਹਾ ਲੋਹੇ ਨੂੰ ਕੱਟਦਾ ਹੈ, ਅੱਗ ਅੱਗ ਨੂੰ ਕੱਟਦੀ ਹੈ, ਸੱਪ ਜਦੋਂ ਡੰਗ ਮਾਰਦੈ, ਉਸਦਾ ਐਂਟੀਡੋਟ ਜ਼ਹਿਰ ਹੀ ਹੈ, ਅਤਿਵਾਦੀਆਂ ਦਾ ਸਫ਼ਾਇਆ ਜ਼ਰੂਰੀ ਹੈ, ਭਾਰਤੀ ਹਵਾਈ ਫ਼ੌਜ ਦੀ ਜੈ ਹੋ।
In the war of right & wrong,
— Navjot Singh Sidhu (@sherryontopp) February 26, 2019
You can not afford to be neutral,
The war against terror outfits is spot on...
Bravo Indian Air Force @IAF_MCC
Jai Hind ??
ਦੱਸ ਦਈਏ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੰਦੇ ਹੋਏ ਪੀਓਕੇ ਵਿਚ ਵੜਕੇ ਏਅਰ ਸਟ੍ਰਾਈਕ ਨੂੰ ਅੰਜਾਮ ਦਿੱਤਾ ਗਿਆ ਹੈ। ਹਵਾਈ ਫੌਜ ਦਾ ਮਿਰਾਜ ਜਹਾਜ਼ਾਂ ਨੇ ਮੰਗਲਵਾਰ ਸਵੇਰੇ 3.30 ਵਜੇ ਬਾਲਾਕੋਟ ਅਤੇ ਮੁਜੱਫਰਾਬਾਦ ਦੇ ਆਲੇ-ਦੁਆਲੇ ਅਤਿਵਾਦੀ ਟਿਕਾਣਿਆ ਨੂੰ ਨਿਸ਼ਾਨਾ ਬਣਾਇਆ ਹੈ। ਰਾਸ਼ਟਰੀ ਸੁਰੱਖਿਆ ਸਲਾਹਾਕਾਰ (ਐਨਐਸਏ) ਅਜੀਤ ਡੋਭਾਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇਸ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਹੈ।
लोहा लोहे को काटता है,
— Navjot Singh Sidhu (@sherryontopp) February 26, 2019
आग आग को काटती है,
सांप जब डंक मारता है, उसका एंटीडोट विष ही है,
आतंकियों का विनाश अनिवार्य है|
भारतीय वायु सेना की जय हो @IAF_MCC
जय हिन्द ?? जय हिन्द की सेना ??
ਭਾਰਤੀ ਹਵਾਈ ਫੌਜ ਨੇ ਸਵੇਰੇ ਕਰੀਬ 3 ਵਜੇ 12 ਮਿਰਾਜ ਜਹਾਜ਼ਾਂ ਦੇ ਜਰੀਏ ਇਸ ਏਅਰ ਸਟਰਾਇਕ ਨੂੰ ਅੰਜਾਮ ਦਿੱਤਾ ਹੈ। ਇਸ ਸਟਰਾਇਕ ਵਿਚ ਜੈਸ਼ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਜੈਸ਼ ਦਾ ਕੰਟਰੋਲ ਰੂਮ ਅਲਫਾ-3 ਪੂਰੀ ਤਰ੍ਹਾਂ ਨਸ਼ਟ ਹੋ ਗਿਆ ਹੈ।