
ਬੀਤੇ ਸਾਲ ਦੁਸਹਿਰੇ ਵਾਲੇ ਦਿਨ ਰੇਲ ਹਾਦਸੇ ਦੇ ਪੀੜਤ ਪਰਵਾਰਾਂ ਲਈ ਐਲਾਨੀਆਂ ਸਰਕਾਰੀ ਨੌਕਰੀਆਂ ਅਤੇ ਹੋਰ ਸਹੂਲਤਾਂ ਨਾ ਮਿਲਣ ਦਾ ਦੋਸ਼ ਲਾ ਕੇ ਅਕਾਲੀ ਦਲ ਨੇ...
ਚੰਡੀਗੜ੍ਹ : ਬੀਤੇ ਸਾਲ ਦੁਸਹਿਰੇ ਵਾਲੇ ਦਿਨ ਰੇਲ ਹਾਦਸੇ ਦੇ ਪੀੜਤ ਪਰਵਾਰਾਂ ਲਈ ਐਲਾਨੀਆਂ ਸਰਕਾਰੀ ਨੌਕਰੀਆਂ ਅਤੇ ਹੋਰ ਸਹੂਲਤਾਂ ਨਾ ਮਿਲਣ ਦਾ ਦੋਸ਼ ਲਾ ਕੇ ਅਕਾਲੀ ਦਲ ਨੇ ਸੋਮਵਾਰ ਨੂੰ ਵਾਧਾਨ ਸਭ ਦਾ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਰੇਲ ਹਾਦਸਾ ਪੀੜਤਾਂ ਨਾਲ ਮੁਲਾਕਾਤ ਕੀਤੀ ਤੇ ਦੋਸ਼ ਲਗਾਇਆ ਕਿ ਇਨ੍ਹਾਂ ਪੀੜਤਾਂ ਵਿਚੋਂ ਨਾ ਤਾਂ ਕਿਸੇ ਨੂੰ ਨੋਕਰੀ ਮਿਲੀ ਅਤੇ ਨਾ ਹੀ ਕੋਈ ਮੈਡੀਕਲ ਸਹੂਲਤ।
Protest
ਜਿਸ ਕਾਰਨ ਇਨਸਾਫ਼ ਲੈਣ ਲਈ ਅੱਜ ਇਹ ਪੀੜਤ ਵਿਧਾਨ ਸਭਾ ਦੇ ਬਾਹਰ ਧਰਨਾ ਦੇ ਰਹੇ ਹਨ। ਬਾਦਲ ਨੇ ਇਸ ਦੌਰਾਨ ਸਿੱਧੂ ਜੋੜੇ ਨੂੰ ਸਭ ਤੋਂ ਵੱਡਾ ਫਰਾਡ ਦੱਸਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਕਹਿੰਦੀ ਕੁਝ ਅਤੇ ਕਰਦੀ ਕੁਝ ਹੋਰ ਹੈ। ਇਹ ਚੋਰਾਂ ਦੀ ਸਰਕਾਰ ਹੈ, ਜਿਸ ਨੇ ਕੁੱਛ ਨਹੀਂ ਦੇਣਾ ਸਿਰਫ਼ ਖੋਹਣਾ ਹੀ ਹੈ।
Protest
ਉਨ੍ਹਾਂ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਰੇਲ ਹਾਦਸੇ ਦੇ ਪੀੜਤਾਂ ਨਾਲ ਧੋਖਾ ਕਰ ਰਹੇ ਹਨ, ਕਿਂਕਿ ਪੀੜਤਾਂ ਨੂੰ ਫਰੀ ਮੈਡੀਕਲ ਸਹੂਲਤ ਦੇਣ ਦੀ ਬਜਾਏ ਕੈਂਸਰ ਦੇ ਕਾਰਡ ਬਣਾਏ ਜਾ ਰਹੇ ਹਨ, ਜੋ ਕਿ ਉਨ੍ਹਾਂ ਨਾਲ ਧੋਖਾ ਹੈ।