
ਸੂਰਤ ਵਿਚ ਅੱਜ ਹੋਵੇਗਾ ਅਰਵਿੰਦ ਕੇਜਰੀਵਾਲ ਦਾ 7 ਕਿਲੋਮੀਟਰ ਲੰਬਾ ਰੋਡ ਸ਼ੋਅ
ਸੂਰਤ: ਗੁਜਰਾਤ ਨਗਰ ਨਿਗਮ ਚੋਣਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਅਤੇ ਸੂਰਤ ਮਿਉਂਸਪਲ ਕਾਰਪੋਰੇਸ਼ਨ ਵਿਚ ਮੁੱਖ ਵਿਰੋਧੀ ਧਿਰ ਵਜੋਂ ਆਮ ਆਦਮੀ ਪਾਰਟੀ ਦੇ ਚੁਣੇ ਜਾਣ ਤੋਂ ਬਾਅਦ ਪਾਰਟੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਸੂਰਤ ਵਿਚ ਰੋਡ ਸ਼ੋਅ ਕਰਨ ਜਾ ਰਹੇ ਹਨ।
Arvind Kejriwal
ਕੇਜਰੀਵਾਲ ਸੂਰਤ ਪਹੁੰਚ ਚੁੱਕੇ ਹਨ। ਉਹਨਾਂ ਦੇ ਸਵਾਗਤ ਲਈ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਸੂਰਤ ਹਵਾਈ ਅੱਡੇ ‘ਤੇ ਮੌਜੂਦ ਸਨ। ਉਹਨਾਂ ਦਾ ਕਹਿਣਾ ਹੈ ਕਿ ਹੁਣ ਲੋਕਾਂ ਸਾਹਮਣੇ ਨਵੇਂ ਵਿਕਲਪ ਦੇ ਤੌਰ ‘ਤੇ ਆਮ ਆਦਮੀ ਪਾਰਟੀ ਉੱਭਰ ਕੇ ਆਈ ਹੈ।
Aam Aadmi Party
ਸੂਤਰਾਂ ਦੀ ਮੰਨੀਏ ਤਾਂ ਅੱਜ ਸਵੇਰੇ 11 ਵਜੇ ਸਰਕਾਰੀ ਸਰਕਟ ਹਾਊਸ ਵਿਚ ਅਰਵਿੰਦ ਕੇਜਰੀਵਾਲ ਦਾ ਭਾਸ਼ਣ ਹੋਵੇਗਾ। ਉਸ ਤੋਂ ਬਾਅਦ ਮਾਨਗੜ੍ਹ ਚੌਂਕ ਤੋਂ ਆਪ ਦਾ ਰੋਡ ਸ਼ੋਅ ਸ਼ੁਰੂ ਹੋਵੇਗਾ ਜੋ ਸ਼ਾਮ 5 ਵਜੇ ਤੱਕ ਤਕਸ਼ਿਲਾ ਕੰਪਲੈਕਸ, ਵਾਰਛਾ ਰੋਡ ਤੱਕ ਚੱਲੇਗਾ। ਇਹ ਰੋਡ ਸ਼ੋਅ 7 ਕਿਲੋਮੀਟਰ ਲੰਬਾ ਹੋਵੇਗਾ। ਰੋਡ ਸ਼ੋਅ ਤੋਂ ਬਾਅਦ ਅਰਵਿੰਦ ਕੇਜਰੀਵਾਲ ਦਾ ਭਾਸ਼ਣ ਹੋਵੇਗਾ।
Arvind Kejriwal
ਦੱਸ ਦਈਏ ਕਿ ਆਪ ਨੇ ਗੁਜਰਾਤ ਦੀਆਂ ਛੇ ਨਗਰ ਨਿਗਮਾਂ ਲਈ ਹੋਈਆਂ ਚੋਣਾਂ ਵਿਚ 470 ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਿਆ ਸੀ। ਇਸ ਦੌਰਾਨ ਪਾਰਟੀ ਨੇ ਸੂਰਤ ਵਿਚ 27 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਗੁਜਰਾਤ ਵਿਚ ਮਿਲੀ ਸਫਲਤਾ ਨੂੰ ਲੈ ਕੇ ਪਾਰਟੀ ਵਿਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।