ਰਾਕੇਸ਼ ਟਿਕੈਤ ਦਾ ਪਾਰਲੀਮੈਂਟ ਘੇਰਨ ਵਾਲਾ ਬਿਆਨ ਉਨ੍ਹਾਂ ਦਾ ਨਿੱਜੀ ਬਿਆਨ: ਜਗਜੀਤ ਸਿੰਘ ਡੱਲੇਵਾਲ
Published : Feb 26, 2021, 1:47 pm IST
Updated : Feb 26, 2021, 1:47 pm IST
SHARE ARTICLE
Jagjit Dallewal's
Jagjit Dallewal's

ਸੰਯੁਕਤ ਕਿਸਾਨ ਮੋਰਚੇ ਵੱਲੋਂ ਕੋਈ ਐਲਾਨ ਜਾ ਪ੍ਰੈਸ ਕਾਨਫਰੰਸ ਨਹੀਂ ਕੀਤਾ ਜਾਂਦੀ ਉਦੋਂ ਤੱਕ ਕਿਸੇ ਵੀ ਬਿਆਨ ਤੇ ਯਕੀਨ ਕਰਨਾ ਗ਼ਲਤ ਹੋਵੇਗਾ।

ਨਵੀਂ ਦਿੱਲੀ (ਸ਼ੈਸ਼ਵ ਨਾਗਰਾ): ਕੇਂਦਰ ਸਰਕਾਰ ਵੱਲੋਂ ਜਾਰੀ ਨਵੇਂ ਖੇਤੀ ਕਾਨੂੰਨਾਂ ਦੇ ਖ਼ਿਲਾਫ ਕਿਸਾਨ ਦਾ ਸੰਘਰਸ਼ ਲਗਾਤਾਰ ਅੱਗੇ ਵੱਧ ਰਿਹਾ ਹੈ। ਕਿਸਾਨੀ ਸੰਘਰਸ਼ ਦੌਰਾਨ ਕਿਸਾਨ ਭਾਈਚਾਰੇ ਨੂੰ ਸਮਾਜ ਦੇ ਹਰ ਵਰਗ ਦਾ ਸਮਰਥਨ ਮਿਲ ਰਿਹਾ ਹੈ। ਇਸ ਵਿਚਕਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਰਾਕੇਸ਼ ਟਿਕੈਤ ਦੇ ਪਾਰਲੀਮੈਂਟ ਘੇਰਨ ਵਾਲੇ ਬਿਆਨ ‘ਤੇ ਦਿੱਤਾ ਸਪਸ਼ਟੀਕਰਨ ਦਿੱਤਾ ਹੈ। ਇਸ ਵਿਚਕਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਗੱਲਬਾਤ ਦੌਰਾਨ ਕਿਹਾ ਕਿ ਇਹ ਅੰਦੋਲਨ ਅੱਜ ਦੇ ਸਮੇਂ ਵਿੱਚ ਕੌਮਾਂਤਰੀ ਅੰਦੋਲਨ ਬਣ ਗਿਆ ਹੈ ਅਤੇ ਪੂਰਾ ਦੇਸ਼ ਸਾਨੂੰ ਦੇਖ ਰਿਹਾ ਅਤੇ ਸਾਨੂੰ ਸਭ ਨੂੰ ਸਕੋਚ ਕੇ ਸੋਚ ਸਮਝ ਕੇ ਅਤੇ ਜੋ ਗੱਲ ਕਰਨੀ ਹੋਵੇ ਤਾਂ ਹੀ ਗੱਲ ਕਰਨੀ ਚਾਹੀਦੀ ਹੈ। 

jagjit singh dallewaljagjit singh dallewal

ਜੇਕਰ ਤੁਸੀ ਗੱਲ ਕੀਤੀ ਰਾਕੇਸ਼ ਟਿਕੈਤ ਦੀ ਤੇ ਉਹ ਨਾਮਬਰ ਲੀਡਰ ਹਨ, ਉਨ੍ਹਾਂ ਦਾ ਬਿਆਨ ਆਉਣਾ ਸੰਭਾਵਕ ਹੈ ਅਤੇ ਇਹ ਉਨ੍ਹਾਂ ਦਾ ਨਿੱਜੀ ਬਿਆਨ ਹੈ ਜਦਕਿ ਇਹ ਸੰਯੁਕਤ ਕਿਸਾਨ ਮੋਰਚੇ ਦਾ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਅੰਦੋਲਨ ਹੁਣ ਜਿੱਥੇ ਪਹੁੰਚ ਗਿਆ ਹੈ ਤੇ ਇਥੇ ਹਰ ਇਕ ਸ਼ਬਦ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਨਹੀਂ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਗੱਲਾਂ ਨੂੰ ਠੀਕ ਕਰਨ ਵਿਚ ਸਮਾਂ ਲੱਗ ਜਾਵੇ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੋਈ ਐਲਾਨ ਜਾ ਪ੍ਰੈਸ ਕਾਨਫਰੰਸ ਨਹੀਂ ਕੀਤਾ ਜਾਂਦੀ ਉਦੋਂ ਤੱਕ ਕਿਸੇ ਵੀ ਬਿਆਨ ਤੇ ਯਕੀਨ ਕਰਨਾ ਗ਼ਲਤ ਹੋਵੇਗਾ।  

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕੱਲ੍ਹ ਛੋਟੀ ਮੀਟਿੰਗ ਹੋ ਚੁੱਕੀ ਹੈ ਕਿ 7 ਮੈਂਬਰੀ,  ਜਿਸ ਵਿਚ ਬਿਆਨਬਾਜ਼ੀ ਨੂੰ ਲੈ ਕੇ ਚਰਚਾ ਹੋ ਚੁੱਕੀ ਹੈ ਪਰ ਕੱਲ੍ਹ ਇਸ 'ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਮੇਰਾ ਨਿੱਜੀ ਬਿਆਨ ਹੈ। ਜੇਕਰ ਇਹ ਬਿਆਨਬਾਜ਼ੀ ਨੌਜਵਾਨ ਸੁਣਨਗੇ ਤੇ ਉਨਾਂਹ ਤੇ ਗ਼ਲਤ ਪ੍ਰਭਾਵ ਪਵੇਗਾ। ਇਸ ਮੀਟਿੰਗ ਵਿਚ ਚਰਚਾ ਹੋ ਚੁੱਕੀ ਹੈ। ਸਾਨੂੰ ਸਭ ਨੂੰ ਹਰ ਗੱਲ ਸ਼ਬਦ ਨੂੰ ਤੋਲ ਮੋਲ ਕੇ ਬੋਲਣਾ ਚਾਹੀਦਾ ਹੈ ਅਤੇ ਇਸ ਸਮੇਂ ਸਰਕਾਰ ਘਬਰਾਈ ਹੋਈ ਹੈ ਅੰਦੋਲਨ ਇਹ ਵੇਲੇ ਬਰੂਹਾਂ ਤੇ ਹੈ ਤੇ ਇਸ ਲਈ ਸਭ ਆਗੂਆਂ ਨੂੰ ਬਿਆਨਬਾਜ਼ੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਸਰਕਾਰ ਨੂੰ ਕੋਈ ਮੌਕਾ ਮਿਲੇ। 

jagjit singh dallewaljagjit singh dallewal

ਉਨ੍ਹਾਂ ਨੇ ਅੱਗੇ ਕਿਹਾ ਕਿ ਮੰਚ ਦੀ ਗੱਲ ਕਰੀਏ ਅਸੀਂ ਅੱਜ ਧਰਨੇ ਵਿਚ ਬੈਠੇ ਹਨ ਉਸਦੇ ਕੁਝ ਨਿਯਮ ਹੁੰਦੇ ਹਨ। ਅੱਜ ਦੇ ਸਮੇਂ ਵਿਚ ਸਾਡੀ ਗੱਲਬਾਤ ਅੰਦੋਲਨ ਦੀ ਖੇਤੀ ਕਾਨੂੰਨਾਂ ਦੀ ਅਤੇ ਸਾਡੀ ਗੱਲਾਂ ਬਹੁਤ ਹਨ ਪਰ ਮੰਗਾਂ ਬਹੁਤ ਹਨ। ਜ਼ਰੂਰੀ ਗੱਲ ਹੈ ਕਿ ਸਾਡੀ ਮੰਗ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ ਸਭ ਸਟੇਜਾਂ ਤੇ ਗੈਟ ਬਾਰੇ ਗੱਲਾਂ ਕੀਤੀਆਂ ਹਨ ਅਤੇ ਇਸ ਵਿਚ ਸਪਸ਼ਟ ਕਿਹਾ ਸੀ ਸਾਨੂੰ ਜਮੀਨ ਚਾਹੀਦੀ ਹੈ ਤੇ ਆਉਣਾ ਵਾਲੇ ਸਮੇਂ ਵਿਚ ਜ਼ਮੀਨ ਤੇ ਸਖ਼ਤ ਵਾਰ ਹੋਣਾ ਵਾਲਾ ਹੈ ਤੇ ਅੱਜ ਹੋ ਰਿਹਾ ਹੈ। ਇਧਰ ਸਵਾਮੀ ਨਾਥਨ ਨੇ ਬਹੁਤ ਕੁਝ ਕਿਹਾ ਸੀ ਕਿਸਾਨਾਂ ਨੂੰ ਪਾਣੀ ਸਟੋਰ ਕਰਨਾ ਚਾਹੀਦਾ ਹੈ ਤੇ ਅੱਜ ਉਹ ਲੋੜ ਹੈ। ਲੱਖਾ ਸਿਧਾਣਾ ਨੇ ਜੋ ਰੈਲੀ ਕੀਤੀ ਮੈਂ ਇਸ ਨੂੰ ਗ਼ਲਤ ਨਹੀਂ ਕਹਾਂਗਾ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement