
ਇੱਥੇ ਹੌਸਟਲ 'ਚ 327 ਵਿਦਿਆਰਥੀ ਰਹਿੰਦੇ ਹਨ ਜਿੰਨ੍ਹਾਂ 'ਚ 229 ਵਿਦਿਆਰਥੀ ਤੇ 4 ਕਰਮਚਾਰੀਆਂ ਨੂੰ ਕੋਰੋਨਾ ਹੋਇਆ ਹੈ।
ਮੁੰਬਈ: ਦੇਸ਼ ਭਰ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਵਿਚਕਾਰ ਮਹਾਰਾਸ਼ਟਰ 'ਚ ਬੀਤੇ ਦਿਨੀ ਕੋਰੋਨਾ ਵਾਇਰਸ ਦੇ ਅੱਠ ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ। ਉੱਥ ਹੀ ਸਭ ਤੋਂ ਜ਼ਿਆਦਾ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਮਹਾਰਾਸ਼ਟਰ ਤੋਂ ਹੀ ਹਨ। ਇੱਥੇ ਪਿਛਲੇ 24 ਘੰਟਿਆਂ 'ਚ 8,702 ਨਵੇਂ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ।
corona case
ਮਹਾਰਾਸ਼ਟਰ 'ਚ ਇਨਫੈਕਸ਼ਨ ਦੇ ਕੁੱਲ ਮਾਮਲੇ ਵਧ ਕੇ 21,29,821 ਤਕ ਪਹੁੰਚ ਗਏ। ਦਿਨ 'ਚ ਇਨਫੈਕਸ਼ਨ ਨਾਲ 56 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਸੂਬੇ 'ਚ ਮ੍ਰਿਤਕਾਂ ਦੀ ਸੰਖਿਆ ਵਧ ਕੇ 51,933 ਹੋ ਗਈ। ਦੱਸਣਯੋਗ ਹੈ ਕਿ ਬੁੱਧਵਾਰ 8,807 ਨਵੇਂ ਮਾਮਲੇ ਸਾਹਮਣੇ ਆਏ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਮਹਾਰਾਸ਼ਟਰ ਦੇ ਵਾਸ਼ਿਮ ਜ਼ਿਲ੍ਹੇ 'ਚ ਸਥਿਤ ਪਬਲਿਕ ਸਕੂਲ ਦੇ ਹੋਸਟਲ 'ਚ ਰਹਿਣ ਵਾਲੇ 229 ਵਿਦਿਆਰਥੀਆਂ ਦੇ ਕੋਰੋਨਾ ਪੌਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇੱਥੇ ਹੌਸਟਲ 'ਚ 327 ਵਿਦਿਆਰਥੀ ਰਹਿੰਦੇ ਹਨ ਜਿੰਨ੍ਹਾਂ 'ਚ 229 ਵਿਦਿਆਰਥੀ ਤੇ 4 ਕਰਮਚਾਰੀਆਂ ਨੂੰ ਕੋਰੋਨਾ ਹੋਇਆ ਹੈ।
Corona
ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਵਿੱਚ ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਸੀ। ਅੱਜ ਮੁੰਬਈ ਵਿੱਚ 1,145 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ, 463 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਦਿੱਲੀ ਵਿੱਚ ਕੁੱਲ ਕੇਸ 6,38,593, ਕੁੱਲ ਰਿਕਵਰੀ 6,26,519, ਕੁੱਲ ਮੌਤਾਂ 10,905 ਅਤੇ ਐਕਟਿਵ ਕੇਸ 1,169 ਹਨ।