
ਰਾਹੁਲ ਗਾਂਧੀ ਨੇ ਕਿਹਾ ਕਿ ਮਾਂ ਨੇ ਮੈਨੂੰ ਪਹਿਲੀ ਵਾਰ ਕਿਹਾ ਕਿ ਰਾਹੁਲ ਇਹ ਸਾਡਾ ਘਰ ਨਹੀਂ ਹੈ, ਇਹ ਸਰਕਾਰ ਦਾ ਘਰ ਹੈ। ਹੁਣ ਅਸੀਂ ਇੱਥੋਂ ਚਲੇ ਜਾਣਾ ਹੈ।
ਰਾਏਪੁਰ - ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ 'ਚ ਕਾਂਗਰਸ ਦੇ ਸੰਮੇਲਨ 'ਚ ਕਾਂਗਰਸ ਸੰਸਦ ਰਾਹੁਲ ਗਾਂਧੀ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਜੰਮ ਕੇ ਹਮਲਾ ਬੋਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਬਚਪਨ ਦੇ ਦਿਨਾਂ ਨੂੰ ਵੀ ਯਾਦ ਕੀਤਾ। ਰਾਹੁਲ ਗਾਂਧੀ ਨੇ ਕਿਹਾ ਕਿ ਮੈਂ 1977 ਵਿਚ 6 ਸਾਲ ਦਾ ਸੀ। ਮੈਨੂੰ ਚੋਣਾਂ ਬਾਰੇ ਪਤਾ ਨਹੀਂ ਸੀ। ਮੈਂ ਪੁੱਛਿਆ ਮਾਂ ਕੀ ਹੋਇਆ? ਮਾਂ ਨੇ ਕਿਹਾ ਕਿ ਅਸੀਂ ਘਰ ਛੱਡ ਰਹੇ ਹਾਂ। ਮੈਨੂੰ ਉਦੋਂ ਲੱਗਦਾ ਸੀ ਕਿ ਇਹ ਸਾਡਾ ਘਰ ਹੈ… ਮੈਂ ਇਸ ਗੱਲ 'ਤੇ ਹੈਰਾਨ ਸੀ। 52 ਸਾਲ ਹੋ ਗਏ ਹਨ, ਮੇਰੇ ਕੋਲ ਘਰ ਨਹੀਂ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਮਾਂ ਨੇ ਮੈਨੂੰ ਪਹਿਲੀ ਵਾਰ ਕਿਹਾ ਕਿ ਰਾਹੁਲ ਇਹ ਸਾਡਾ ਘਰ ਨਹੀਂ ਹੈ, ਇਹ ਸਰਕਾਰ ਦਾ ਘਰ ਹੈ। ਹੁਣ ਅਸੀਂ ਇੱਥੋਂ ਚਲੇ ਜਾਣਾ ਹੈ। ਰਾਹੁਲ ਨੇ ਕਿਹਾ ਕਿ ਅਸੀਂ ਮਾਂ ਨੂੰ ਪੁੱਛਿਆ ਕਿ ਕਿੱਥੇ ਜਾਣਾ ਹੈ? ਮਾਂ ਨੇ ਕਿਹਾ ਕਿ ਉਹ ਨਹੀਂ ਜਾਣਦੀ। ਉਹਨਾਂ ਕਿਹਾ ਕਿ ਮਾਂ ਦੀਆਂ ਇਹ ਗੱਲਾਂ ਸੁਣ ਕੇ ਮੈਂ ਹੈਰਾਨ ਰਹਿ ਗਿਆ। ਮੈਂ ਸੋਚਿਆ ਇਹ ਸਾਡਾ ਘਰ ਸੀ। ਰਾਹੁਲ ਗਾਂਧੀ ਨੇ ਕਿਹਾ ਕਿ 52 ਸਾਲ ਹੋ ਗਏ ਹਨ, ਮੇਰੇ ਕੋਲ ਅੱਜ ਤੱਕ ਘਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਦਾ ਜੋ ਘਰ ਪ੍ਰਯਾਗਰਾਜ (ਇਲਾਹਾਬਾਦ) ਵਿੱਚ ਹੈ, ਉਹ ਵੀ ਸਾਡਾ ਘਰ ਨਹੀਂ ਹੈ।
ਇਹ ਵੀ ਪੜ੍ਹੋ - ਰਵਨੀਤ ਬਿੱਟੂ ਨੂੰ ਫਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਵਿਦੇਸ਼ ਮੰਤਰੀ ਜੈ ਸ਼ੰਕਰ ਦੇ ਬਿਆਨ 'ਤੇ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਕਿਹਾ ਕਿ ਇਕ ਮੰਤਰੀ ਨੇ ਇੰਟਰਵਿਊ 'ਚ ਕਿਹਾ ਸੀ ਕਿ ਚੀਨ ਦੀ ਅਰਥਵਿਵਸਥਾ ਭਾਰਤ ਤੋਂ ਵੱਡੀ ਹੈ ਤਾਂ ਅਸੀਂ ਉਨ੍ਹਾਂ ਨਾਲ ਕਿਵੇਂ ਲੜ ਸਕਦੇ ਹਾਂ। ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਅੰਗਰੇਜ਼ ਸਾਡੇ 'ਤੇ ਰਾਜ ਕਰਦੇ ਸਨ ਤਾਂ ਕੀ ਉਨ੍ਹਾਂ ਦੀ ਆਰਥਿਕਤਾ ਸਾਡੇ ਤੋਂ ਛੋਟੀ ਸੀ? ਮਤਲਬ ਉਹਨਾਂ ਨਾਲ ਨਾ ਲੜੋ ਜੋ ਤੁਹਾਡੇ ਤੋਂ ਤਾਕਤਵਰ ਹਨ। ਇਸ ਨੂੰ ਕਾਇਰਤਾ ਕਿਹਾ ਜਾਂਦਾ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਸਾਵਰਕਰ ਦੀ ਵਿਚਾਰਧਾਰਾ ਹੈ ਜੇਕਰ ਜੇ ਤੁਹਾਡੇ ਸਾਹਮਣੇ ਕੋਈ ਤਾਕਤਵਰ ਹੈ ਉਸ ਦੇ ਅੱਗੇ ਸਿਰ ਝੁਕਾ ਦਿਓ। ਭਾਰਤ ਦੇ ਮੰਤਰੀ ਚੀਨ ਨੂੰ ਕਹਿ ਰਹੇ ਹਨ ਕਿ ਤੁਹਾਡੀ ਅਰਥਵਿਵਸਥਾ ਸਾਡੇ ਨਾਲੋਂ ਵੱਡੀ ਹੈ, ਇਸ ਲਈ ਅਸੀਂ ਤੁਹਾਡੇ ਸਾਹਮਣੇ ਨਹੀਂ ਖੜੇ ਹੋ ਸਕਦੇ। ਕੀ ਇਸ ਨੂੰ ਦੇਸ਼ ਭਗਤੀ ਕਹਿੰਦੇ ਹਨ? ਇਹ ਕਿਹੜੀ ਦੇਸ਼ ਭਗਤੀ ਹੈ?
ਇਹ ਵੀ ਪੜ੍ਹੋ - ਮੁਗਲ ਇੱਥੇ ਲੁੱਟਣ ਨਹੀਂ ਸਗੋਂ ਘਰ ਬਣਾਉਣ ਆਏ ਸਨ: ਨਸੀਰੂਦੀਨ ਸ਼ਾਹ
ਕਾਂਗਰਸੀ ਸੰਸਦ ਮੈਂਬਰ ਨੇ ਅਡਾਨੀ ਮੁੱਦੇ 'ਤੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ। ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਸੰਸਦ 'ਚ ਇਕ ਉਦਯੋਗਪਤੀ 'ਤੇ ਹਮਲਾ ਕੀਤਾ। ਮੈਂ ਸਿਰਫ਼ ਇੱਕ ਸਵਾਲ ਪੁੱਛਿਆ, ਮੋਦੀ ਜੀ, ਅਡਾਨੀ ਜੀ ਨਾਲ ਤੁਹਾਡਾ ਕੀ ਰਿਸ਼ਤਾ ਹੈ? ਸਾਰੀ ਭਾਜਪਾ ਸਰਕਾਰ ਅਡਾਨੀ ਨੂੰ ਬਚਾਉਣ ਲੱਗੀ ਹੈ। ਉਹ ਕਹਿੰਦੇ ਹਨ ਕਿ ਅਡਾਨੀ ਜੀ 'ਤੇ ਹਮਲਾ ਕਰਨ ਵਾਲਾ ਗੱਦਾਰ ਹੈ... ਅਡਾਨੀ ਜੀ ਅਤੇ ਮੋਦੀ ਜੀ ਇੱਕ ਹਨ।