ਬੱਚੇ ਦੀ ਖੁਸ਼ਖ਼ਬਰੀ ਪਈ ਭਾਰੀ: ਪਿਤਾ ਨੇ 7 ਮਹੀਨੇ ਕੱਟੀ ਜੇਲ੍ਹ
Published : Feb 26, 2023, 3:40 pm IST
Updated : Feb 26, 2023, 3:40 pm IST
SHARE ARTICLE
photo
photo

ਯਾਚੀ ਨੇ ਦੱਸਿਆ ਕਿ ਵਿਆਹ ਸਮੇਂ ਲੜਕੀ ਦੀ ਉਮਰ 16 ਸਾਲ ਸੀ ਤੇ ਗਰਭ ਦੇ ਸਮੇਂ 17 ਸਾਲ ਸੀ।

 

ਚੰਡੀਗੜ੍ਹ- ਪੰਜਾਬ ਹਰਿਆਣਾ ਹਾਈ ਕੋਰਟ ਨੇ ਇਕ ਪਿਤਾ ਨੂੰ ਨਿਯਮਿਤ ਜਮਾਨਤ ਦਾ ਲਾਭ ਉਸ ਬੱਚੇ ਦੀ ਦੇਖ ਰੇਖ ਲਈ ਦਿੱਤੀ ਜਿਸ ਦੇ ਪੈਦਾ ਹੋਣ ਦੇ ਚਲਦੇ ਉਹ ਪਿਛਲੇ 7 ਮਹੀਨੇ ਤੋਂ ਜੇਲ੍ਹ ਵਿਚ ਸੀ। ਪਰਿਵਾਰਕ ਸਹਿਮਤੀ ਨਾਲ ਹੋਏ ਵਿਆਹ ਤੋਂ ਬਾਅਦ ਜਦੋਂ ਉਸ ਦੀ ਪਤਨੀ ਨੂੰ ਹਸਪਤਾਲ ਲੈ ਕੇ ਪਹੁੰਚਿਆ ਤਾਂ ਡਾਕਟਰ ਦੀ ਖੁਸ਼ਖਬਰੀ ਦੇ ਨਾਲ ਹੀ ਉੱਥੇ ਪੁਲਿਸ ਵੀ ਪਹੁੰਚ ਗਈ ਅਤੇ ਡਾਕਟਰ ਦੀ ਖੁਸ਼ਖਬਰੀ ਦੇ ਨਾਲ ਹੀ ਉੱਥੇ ਪੁਲਿਸ ਪਹੁੰਚ ਗਈ ਅਤੇ ਉਦੋਂ ਤੋਂ ਹੀ ਉਹ ਜੇਲ੍ਹ ਵਿਚ ਸੀ।
ਪਟੀਸ਼ਨ ਦਾਖਲ ਕਰਦੇ ਹੋਏ ਕਰਨਾਲ ਨਿਵਾਸੀ ਪਟੀਸ਼ਨਕਰਤਾ ਨੇ ਦੱਸਿਆ ਕਿ ਉਸ ਦਾ ਵਿਆਹ ਕਰਨਾਲ ਵਿਚ ਰੀਤੀ ਰਿਵਾਜਾਂ ਨਾਲ ਹੋਇਆ ਸੀ। ਇਕ ਦਿਨ ਉਸ ਦੀ ਪਤਨੀ ਦੀ ਸਿਹਤ ਵਿਗੜੀ ਤਾਂ ਉਹ ਉਸ ਨੂੰ ਲੈ ਕੇ ਸਰਕਾਰੀ ਹਰਪਤਾਲ ਪਹੁੰਚ ਗਿਆ। ਹਸਪਤਾਲ ਪ੍ਰਬੰਧਕਾਂ ਨੇ ਉਸ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਸ ਦੀ ਪਤਨੀ ਗਰਭਵਤੀ ਹੈ। ਉਸ ਦੀ ਇਹ ਖ਼ੁਸ਼ੀ ਜ਼ਿਆਦਾ ਦੇਰ ਨਾ ਰਹਿ ਸਕੀ ਅਤੇ ਪੁਲਿਸ ਨੇ ਪਹੁੰਚ ਕਰ ਕੇ ਉਸ ਦੇ ਖ਼ਿਲਾਫ਼ ਵਾਲ ਵਿਆਹ ਨਿਰੋਧਕ ਅਧਿਨਿਯਮ ਤੇ ਪੋਕਸੋ ਐਕਟ ਵਿਚ ਮਾਮਲਾ ਦਰਜ ਕਰ ਲਿਆ

ਯਾਚੀ ਨੇ ਦੱਸਿਆ ਕਿ ਵਿਆਹ ਸਮੇਂ ਲੜਕੀ ਦੀ ਉਮਰ 16 ਸਾਲ ਸੀ ਤੇ ਗਰਭ ਦੇ ਸਮੇਂ 17 ਸਾਲ ਸੀ। ਯਾਚੀ ਨੇ ਕਿਹਾ ਕਿ ਵਿਆਹ ਦੇ ਸਮੇਂ ਉਸ ਬਾਰੇ ਵਿਚ ਜਾਣਕਾਰੀ ਨਹੀਂ ਸੀ ਅਤੇ ਨਾ ਹੀ ਜਾਣਬੁੱਝ ਕੇ ਇਸ ਕੰਮ ਨੂੰ ਕੀਤਾ ਗਿਆ।

ਯਾਚੀ ਦੀ ਪਤਨੀ ਨੇ ਵੀ ਆਪਣੇ ਪਤੀ ਦਾ ਜਮਾਨਤ ਪਟੀਸ਼ਨ ਵਿਚ ਬਿਆਨ ਦੇ ਮਾਧਿਅਮ ਨਾਲ ਸਾਥ ਦਿੱਤਾ। ਯਾਚੀ ਨੇ ਕਿਹਾ ਕਿ ਉਸ ਦੀ ਪਤਨੀ ਹੁਣ ਬੱਚੇ ਨੂੰ ਜਨਮ ਦੇ ਚੁੱਕੀ ਹੈ ਅਤੇ ਉਸ ਨੂੰ ਆਪੇ ਬੱਚੇ ਤੇ ਪਤਨੀ ਦੀ ਦੇਖਭਾਲ ਕਰਨੀ ਹੈ। ਹਰਿਆਣਾ ਸਰਕਾਰ ਨੇ ਪਟੀਸ਼ਨ ਦਾ ਵਿਰੋਧ ਕਰਦੋ ਹੋ ਕਿਹਾ ਕਿ ਇਸ ਮਾਮਲੇ ਵਿਚ ਪੋਕਸੋ ਐਕਟ ਦੀਆਂ ਧਾਰਾਵਾਂ ਜੁੜੀਆਂ ਹੋਈਆਂ ਹਨ। ਅਜਿਹੇ ਵਿਚ ਉਸ ਨੂੰ ਜਮਾਨਤ ਨਹੀਂ ਦਿੱਤੀ। ਹਾਈਕੋਰਟ ਨੇ ਵਰਤਮਾਨ ਹਾਲਾਤਾਂ ਅਤੇ ਨਵਜੰਮੇ ਦੀ ਦੇਖਭਾਲ ਦੇ ਆਧਾਰ ਉੱਤੇ ਪਟੀਸ਼ਨਕਰਤਾ ਨੂੰ ਨਿਯਮਿਤ ਜਮਾਨਤ ਦੇ ਦਿੱਤੀ ਹੈ। ਕਰਨਾਲ ਦੀ ਟਰਾਇਲ ਕੋਰਟ ਦੁਆਰਾ ਜਮਾਨਤ ਰੱਦ ਕਰਨ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਮਨਜ਼ੂਰ ਕਰਦੋ ਹੋਏ ਹਾਈਕੋਰਟ ਨੇ ਟਰਾਇਲ ਕੋਰਟ ਦੇ ਆਦੇਸ਼ ਨੂੰ ਖਾਰਿਜ ਕਰ ਦਿੱਤਾ

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement