
ਚਿਪਕੋ ਅੰਦੋਲਨ ਦੀ ਅੱਜ 45ਵੀਂ ਵਰ੍ਹੇਗੰਢ ਹੈ। ਇਸ ਦਿਨ ਨੂੰ ਗੂਗਲ ਨੇ ਡੂਡਲ ਬਣਾ ਕੇ ਯਾਦ ਕੀਤਾ ਹੈ। ਝਾਰਖੰਡ ਦੇ ਚਮੋਲੀ ਵਿਚ ਜੰਗਲਾਂ ਨੂੰ ਬਚਾਉਣ ਲਈ ਇਸ ਅੰਦੋਲਨ ਦੀ ਸ਼ੁਰੂਆਤ
ਨਵੀਂ ਦਿੱਲੀ : ਚਿਪਕੋ ਅੰਦੋਲਨ ਦੀ ਅੱਜ 45ਵੀਂ ਵਰ੍ਹੇਗੰਢ ਹੈ। ਇਸ ਦਿਨ ਨੂੰ ਗੂਗਲ ਨੇ ਡੂਡਲ ਬਣਾ ਕੇ ਯਾਦ ਕੀਤਾ ਹੈ। ਝਾਰਖੰਡ ਦੇ ਚਮੋਲੀ ਵਿਚ ਜੰਗਲਾਂ ਨੂੰ ਬਚਾਉਣ ਲਈ ਇਸ ਅੰਦੋਲਨ ਦੀ ਸ਼ੁਰੂਆਤ ਅੱਜ ਹੀ ਦੇ ਦਿਨ ਯਾਨੀ 26 ਮਾਰਚ 1970 ਵਿਚ ਹੋਈ ਸੀ।
45 Years on Sticking Agitation google Made doodle
ਇਸ ਦਿਨ ਰਾਜ ਦੇ ਵਣ ਵਿਭਾਗ ਦੇ ਠੇਕੇਦਾਰਾਂ ਵਲੋਂ ਦਰਖ਼ਤਾਂ ਨੂੰ ਕੱਟਣ ਤੋਂ ਬਚਾਉਣ ਲਈ ਲੋਕ ਦਰਖ਼ਤਾਂ ਨਾਲ ਚਿਪਕ ਗਏ ਸਨ। ਇਹੀ ਵਜ੍ਹਾ ਸੀ ਕਿ ਇਸ ਅੰਦੋਲਨ ਦਾ ਨਾਂ ਚਿਪਕੋ ਅੰਦੋਲਨ ਪਿਆ।
45 Years on Sticking Agitation google Made doodle
ਇਹ ਅੰਦੋਲਨ ਅਹਿੰਸਾ ਦੀ ਨੀਤੀ 'ਤੇ ਅਧਾਰਿਤ ਸੀ। ਚਿਪਕੋ ਅੰਦੋਲਨ ਸ਼ੁਰੂ ਕਰਨ ਵਾਲੇ ਭਾਰਤ ਦੇ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੁੰਦਰ ਲਾਲ ਬਹੁਗੁਣਾ, ਚੰਡੀ ਪ੍ਰਸਾਦ ਭੱਟ ਅਤੇ ਸ੍ਰੀਮਤੀ ਗੌਰਾਦੇਵੀ ਸਨ। ਅੱਜ ਗੂਗਲ ਨੇ ਇਸ ਅੰਦੋਲਨ 'ਤੇ ਡੂਡਲ ਬਣਾ ਕੇ ਚਿਪਕੋ ਮੂਵਮੈਂਟ ਨੂੰ ਯਾਦ ਕੀਤਾ ਹੈ। ਇਸ ਅੰਦੋਲਨ ਤੋਂ ਬਾਅਦ ਕੇਂਦਰੀ ਰਾਜਨੀਤੀ ਵਿਚ ਵਾਤਾਵਰਣ ਨੂੰ ਇਕ ਮੁੱਦਾ ਬਣਾਇਆ ਗਿਆ ਸੀ।