
ਬਾਬਰੀ ਮਸਜਿਦ ਭੂਮੀ ਵਿਵਾਦ ਮਾਮਲੇ ਦੀ ਅੰਤਿਮ ਸੁਣਵਾਈ 5 ਦਸੰਬਰ ਤਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਮਾਮਲੇ ਦੀ ਸੁਣਵਾਈ ਸ਼ੁਰੂ ਹੁੰਦੇ ਹੀ ਸੁੰਨੀ ਵਕਫ ਬੋਰਡ ਨੇ ਦਲੀਲ ਦਿੱਤੀ
ਬਾਬਰੀ ਮਸਜਿਦ ਭੂਮੀ ਵਿਵਾਦ ਮਾਮਲੇ ਦੀ ਅੰਤਿਮ ਸੁਣਵਾਈ 5 ਦਸੰਬਰ ਤਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਮਾਮਲੇ ਦੀ ਸੁਣਵਾਈ ਸ਼ੁਰੂ ਹੁੰਦੇ ਹੀ ਸੁੰਨੀ ਵਕਫ ਬੋਰਡ ਨੇ ਦਲੀਲ ਦਿੱਤੀ ਕਿ ਕਈ ਦਸਤਾਵੇਜ਼ਾਂ ਦੇ ਅਨੁਵਾਦ ਦਾ ਕੰਮ ਅਜੇ ਤਕ ਨਹੀਂ ਹੋ ਸਕਿਆ। ਇਹ ਦਸਤਾਵੇਜ਼ ਸੰਸਕ੍ਰਿਤ, ਫਾਰਸੀ, ਉਰਦੂ, ਅਰਬੀ ਅਤੇ ਹੋਰਨਾਂ ਭਾਸ਼ਾਵਾਂ ਵਿਚ ਹਨ।
ਇਨ੍ਹਾਂ ਦੇ ਅਨੁਵਾਦ ਲਈ ਥੋੜ੍ਹੇ ਸਮੇਂ ਦੀ ਲੋੜ ਹੈ। ਅਦਾਲਤ ਨੇ ਹਾਲਾਂਕਿ 7 ਸਾਲ ਤਕ ਦਸਤਾਵੇਜ਼ਾਂ ਦਾ ਅਨੁਵਾਦ ਨਾ ਹੋਣ ਨੂੰ ਲੈ ਕੇ ਨਾਰਾਜ਼ਗੀ ਪ੍ਰਗਟਾਈ। ਅਦਾਲਤ ਨੇ ਸਾਰੀਆਂ ਧਿਰਾਂ ਦੇ ਵਕੀਲਾਂ ਨੂੰ 12 ਹਫਤਿਆਂ ਦੀ ਮੋਹਲਤ ਦਿੱਤੀ। ਇਲਾਹਾਬਾਦ ਹਾਈਕੋਰਟ ਦੇ ਫੈਸਲੇ ਵਿਰੁੱਧ ਵੱਖ-ਵੱਖ ਅਪੀਲਾਂ ਦੀ ਸਾਂਝੀ ਸੁਣਵਾਈ ਦੌਰਾਨ ਜਸਟਿਸ ਦੀਪਕ ਮਿਸ਼ਰਾ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਐੱਸ. ਏ. ਨਜੀਦ ਦੀ ਵਿਸ਼ੇਸ਼ ਬੈਂਚ ਨੇ ਕਿਹਾ ਕਿ ਉਹ 5 ਦਸੰਬਰ ਤੋਂ ਇਸ ਮਾਮਲੇ ਦੀ ਅੰਤਿਮ ਸੁਣਵਾਈ ਕਰੇਗੀ।
ਅਦਾਲਤ ਨੇ ਹਾਲਾਂਕਿ ਸਾਰੀਆਂ ਧਿਰਾਂ ਨੂੰ ਸੁਚੇਤ ਕੀਤਾ ਕਿ ਉਹ ਉਸ ਦੌਰਾਨ ਸੁਣਵਾਈ ਮੁਲਤਵੀ ਕਰਨ ਦੀ ਕਿਸੇ ਵੀ ਧਿਰ ਦੀ ਬੇਨਤੀ ਨਹੀਂ ਮੰਨੇਗੀ। ਸਾਰੀਆਂ ਧਿਰਾਂ ਨੂੰ ਇਸ ਦੇ ਲਈ ਜ਼ਰੂਰੀ ਤਿਆਰੀ ਰੱਖਣੀ ਹੋਵੇਗੀ।