ਵਿਧਾਇਕ ਅਸੀਮ ਗੋਇਲ ਨੇ ਕੱਢੀ ਤਿਰੰਗਾ ਯਾਤਰਾ
Published : Aug 11, 2017, 5:00 pm IST
Updated : Mar 26, 2018, 4:46 pm IST
SHARE ARTICLE
Flag March
Flag March

ਵਿਧਾਇਕ ਅਸੀਮ ਗੋਇਲ ਨੇ ਤਰੰਗਾ ਯਾਤਰਾ ਦੇ ਦੌਰਾਨ ਅੱਜ ਲੱਗਭੱਗ 100 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਅੰਬਾਲਾ ਸ਼ਹਿਰ ਵਿਧਾਨਸਭਾ ਖੇਤਰ ਦੇ 60 ਤੋਂ ਜ਼ਿਆਦਾ ਪਿੰਡਾਂ ਅਤੇ...

 

ਅੰਬਾਲਾ, 11 ਅਗੱਸਤ (ਕਵਲਜੀਤ ਸਿੰਘ ਗੋਲਡੀ): ਵਿਧਾਇਕ ਅਸੀਮ ਗੋਇਲ  ਨੇ ਤਰੰਗਾ ਯਾਤਰਾ ਦੇ ਦੌਰਾਨ ਅੱਜ ਲੱਗਭੱਗ 100 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਅੰਬਾਲਾ ਸ਼ਹਿਰ ਵਿਧਾਨਸਭਾ ਖੇਤਰ ਦੇ 60 ਤੋਂ ਜ਼ਿਆਦਾ ਪਿੰਡਾਂ ਅਤੇ ਅੰਬਾਲਾ ਸ਼ਹਿਰ ਦੇ 30 ਤੋਂ ਜ਼ਿਆਦਾ ਸਥਾਨਾਂ 'ਤੇ ਨੌਜਵਾਨਾਂ ਨੂੰ ਦੇਸ਼ਭਗਤੀ ਦਾ ਸੁਨੇਹਾ ਦਿਤਾ। ਇਸ ਯਾਤਰਾ ਵਿਚ ਸੈਂਕਡੋਂ ਮੋਟਰਸਾਈਕਲਾਂ ਦੇ ਇਲਾਵਾ ਹੋਰ ਵਾਹਨਾਂ ਵਿਚ ਵੀ ਹਜ਼ਾਰਾਂ ਜਵਾਨ ਕਰਮਚਾਰੀ ਮੌਜੂਦ ਸਨ।  
   ਉਨ੍ਹਾਂ ਨੇ ਅਪਣੀ ਇਹ ਯਾਤਰਾ ਪਿੰਡ ਜੈਤਪੁਰਾ ਤੋਂ ਸ਼ੁਰੂ ਕੀਤੀ ਅਤੇ ਰਸਤੇ ਵਿਚ ਪਿੰਡ ਸੌਂਟਾ  ਦੇ ਸ਼ਹੀਦ ਗਗਨਦੀਪ ਸਿੰਘ  ਦੀ ਪ੍ਰਤੀਮਾ 'ਤੇ ਮਾਲਾ ਅਰਪਣ ਕੀਤੀ। ਉਨ੍ਹਾਂ ਨੇ ਸ਼ਹੀਦ ਦੇ ਪਰੀਜਨਾਂ ਦਾ ਅਸ਼ੀਰਵਾਦ ਲਿਆ ਅਤੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਵਿਅੱਰਥ ਨਹੀਂ ਜਾਣ ਦਿਤਾ ਜਾਵੇਗਾ।  ਇਸਦੇ ਉਪਰੰਤ ਉਨ੍ਹਾਂ ਨੇ ਅੰਬਾਲਾ ਸ਼ਹਿਰ ਵਿਚ ਸ਼ਹੀਦ ਮੇਜਰ ਅਮਿਤ ਅਹੁਜਾ ਦੇ ਪਰਿਜਨਾਂ ਨੂੰ ਨਮਨ ਕੀਤਾ ਅਤੇ  ਪਠਾਨਕੋਟ ਏÂਰਬੇਸ ਆਤੰਕੀ ਹਮਲੇ ਵਿਚ ਸ਼ਹੀਦ ਹੋਏ ਗੁਰਸੇਵਕ ਸਿੰਘ ਨੂੰ ਨਮਨ ਕਰਨ ਦੇ ਨਾਲ-ਨਾਲ ਉਨ੍ਹਾਂ  ਦੇ  ਪਰੀਜਨਾਂ ਨਾਲ ਭੇਂਟ ਕੀਤੀ।   ਯਾਤਰਾ ਦੇ ਦੌਰਾਨ ਅਗਰਸੇਨ ਚੌਕ ਅੰਬਾਲਾ ਸ਼ਹਿਰ ਵਿਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਸੀਮ ਗੋਇਲ  ਨੇ ਕਿਹਾ ਕਿ ਇਸ ਯਾਤਰਾ ਦਾ ਉਦੇਸ਼ ਜਵਾਨ ਪੀੜ੍ਹੀ ਨੂੰ ਅਜਾਦੀ ਦੀ ਲੜਾਈ ਦੇ ਮਹਾਨ ਨਾਇਕਾਂ ਅਤੇ ਸ਼ਹੀਦਾਂ ਦੇ ਜੀਵਨ ਦਰਸ਼ਨ ਦੀ ਜਾਣਕਾਰੀ ਦੇਣਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਅੱਜ ਦੁਸਹਿਰਾ,  ਦੀਵਾਲੀ ਅਤੇ ਹੋਰ ਤਿਉਹਾਰ ਮਨਾਉਣ ਦੀ ਆਜ਼ਾਦੀ ਦੇਸ਼ ਦੇ ਹਜਾਰਾਂ ਵੀਰ ਜਵਾਨ ਸ਼ਹੀਦਾਂ ਦੀ ਕੁਰਬਾਨੀ ਦੀ ਬਦੌਲਤ ਹਾਸਲ ਹੋਈ ਹੈ। ਇਨ੍ਹਾਂ ਤਿਉਹਾਰਾਂ ਨੂੰ ਮਨਾਉਂਦੇ ਹੋਏ ਹਰ ਇਕ ਨਾਗਰਿਕ ਨੂੰ ਅਜਾਦੀ ਦਿਨ  ਦੇ ਰਾਸ਼ਟਰੀ ਤਿਉਹਾਰ ਦੇ ਪ੍ਰਤੀ ਵੀ ਅਪਣੇ ਕਰਤਵਿਆਂ ਦਾ ਨਿੱਸ਼ਠਾ ਨਾਲ ਪਾਲਣ ਕਰਨਾ ਚਾਹੀਦਾ ਹੈ।
 ਉਨ੍ਹਾਂਨੇ ਕਿਹਾ ਕਿ ਹਰ ਇੱਕ ਵਤਨੀ ਦਾ ਇਹ ਨੈਤਿਕ ਫਰਜ ਹੈ ਕਿ ਉਹ ਆਪਣੇ ਬੱÎਚਿਆਂ ਅਤੇ ਜਵਾਨ ਪੀੜ੍ਹੀ ਨੂੰ ਮਹਾਨ ਸ਼ਹੀਦਾਂ  ਦੇ ਜੀਵਨ ਦਰਸ਼ਨ ਨਾਲ ਜਾਣੁ ਕਰਵਾਉਣ।  

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement