'ਜੇਲ ਭਰੋ ਅੰਦੋਲਨ' ਤਹਿਤ ਕਿਸਾਨਾਂ ਨੇ ਗ੍ਰਿਫ਼ਤਾਰੀਆਂ ਦਿਤੀਆਂ
Published : Aug 12, 2017, 5:45 pm IST
Updated : Mar 26, 2018, 12:56 pm IST
SHARE ARTICLE
'ਜੇਲ ਭਰੋ ਅੰਦੋਲਨ'
'ਜੇਲ ਭਰੋ ਅੰਦੋਲਨ'

ਕਰਨਾਲ, 12 ਅਗੱਸਤ (ਪਲਵਿੰਦਰ ਸਿੰਘ ਸੱਗੂ): ਅੱਜ ਕਰਨਾਲ ਵਿਖੇ ਭਾਰਤੀ ਕਿਸਾਨ ਯੂਨੀਅਨ ਦੇ ਕਿਸਾਨਾਂ ਨੇ 'ਜੇਲ ਭਰੋ ਅੰਦੋਲਨ' ਦੇ ਤਹਿਤ ਲਗਾਤਾਰ ਚੋਥੇ ਦਿਨ ਵੀ ਗ੍ਰਿਫ਼ਤਾਰੀਆਂ ਦਿਤੀਆਂ।

 

ਕਰਨਾਲ, 12 ਅਗੱਸਤ (ਪਲਵਿੰਦਰ ਸਿੰਘ ਸੱਗੂ): ਅੱਜ ਕਰਨਾਲ ਵਿਖੇ ਭਾਰਤੀ ਕਿਸਾਨ ਯੂਨੀਅਨ ਦੇ ਕਿਸਾਨਾਂ ਨੇ 'ਜੇਲ ਭਰੋ ਅੰਦੋਲਨ' ਦੇ ਤਹਿਤ ਲਗਾਤਾਰ ਚੋਥੇ ਦਿਨ ਵੀ ਗ੍ਰਿਫ਼ਤਾਰੀਆਂ ਦਿਤੀਆਂ। ਅੱਜ ਦੇ ਇਸ ਅੰਦੋਲਨ ਦੀ ਅਗਵਾਈ ਕਿਸਾਨ ਨੇਤਾ ਸ. ਅਜੀਤ ਸਿੰਘ ਹਾਬੜੀ ਅਤੇ ਸੂਬਾ ਪ੍ਰਧਾਨ ਸੇਵਾ ਸਿੰਘ ਆਰਿਆਂ ਨੇ ਕੀਤੀ। ਅੱਜ ਫਿਰ ਕਿਸਾਨ ਕਿਸਾਨ ਭਵਨ ਤੇ ਇਕਠੇ ਹੋ ਕੇ ਨਾਹਰੇਬਾਜ਼ੀ ਕਰਦੇ ਹੋਏ ਮਿੰਨੀ ਸਕੱਤਰੇਤ ਵਿਚ ਪਹੁੰਚ ਕੇ ਅਪਣੀ ਮੰਗ ਰੱਖੀ ਕਿ ਕਿਸਾਨਾਂ ਨੂੰ ਕਰਜ਼ਾ ਮੁਕਤ ਕੀਤਾ ਜਾਏ, ਸਵਾਮੀ ਨਾਥਨ ਰਿਪੋਰਟ ਲਾਗੂ ਕੀਤੀ ਜਾਏ, ਫ਼ਸਲਾਂ ਦਾ ਸਹੀ ਮੁੱਲ ਦਿਤਾ ਜਾਵੇ। ਕਿਸਾਨ ਨੇਤਾ ਨੇ ਕਿਹਾ ਕਿ ਭਾਰਤ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਕਿਸਾਨਾਂ ਦੀ ਹਾਲਤ ਆਏ ਦਿਨ ਨਾਜ਼ੁਕ ਹੋ ਰਹੀ ਹੈ ਅਤੇ ਕਿਸਾਨ ਕਰਜ਼ੇ ਦੀ ਮਾਰ ਹੇਠ ਹੋਰ  ਜਕੜਿਆ ਜਾ ਰਿਹਾ ਹੈ ਪਰ ਸਰਕਾਰ ਕਿਸਾਨਾਂ ਨੂੰ ਕਰਜ਼ ਦੀ ਮਾਰ ਹੇਠੋ ਕੱਢਣ ਦੀ ਬਜਾਏ ਕਿਸਾਨਾਂ ਉਤੇ ਫ਼ਸਲੀ ਬੀਮੇ ਰਾਹੀਂ ਹੋਰ ਲੁਟ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਬਰਬਾਦ ਕਰ ਰਹੀ ਹੈ। ਫ਼ਸਲੀ ਬੀਮੇ ਦੀ ਆੜ੍ਹ ਵਿਚ ਕਿਸਾਨਾਂ ਤੋਂ ਜਬਰੀ ਪੈਸੇ ਲਏ ਜਾ ਰਹੇ ਹਨ ਜੋ ਕਿ ਬੀਮਾ ਸਕੀਮ ਕਿਸਾਨ ਦੇ ਹਿੱਤ ਵਿਚ ਨਹੀ ਹੈ, ਇਸ ਨੂੰ ਜਾਂ ਤਾਂ ਕਿਸਾਨਾਂ ਦੇ ਹਿੱਤ ਵਿਚ ਬਣਾਇਆ ਜਾਏ ਨਹੀਂ ਤਾਂ ਬੰਦ ਕੀਤਾ ਜਾਵੇ।
   ਅੱਜ ਗ੍ਰਿਫ਼ਤਾਰ ਹੋਣ ਵਾਲੇ ਕਿਸਾਨਾਂ 'ਚੋਂ ਕੁਲਦੀਪ ਸਿੰਘ, ਮਲੂਕ ਸਿੰਘ ਚੀਮਾ, ਗੁਰਚਰਨ ਸਿੰਘ, ਗੁਲਜਾਰ ਸਿੰਘ, ਜਸਪਾਲ ਸਿੰਘ, ਅੰਗ੍ਰੇਜ ਸਿੰਘ, ਆਸ਼ਾ ਸਿੰਘ, ਸਾਹਿਬ ਸਿੰਘ, ਜਗਜੀਤ ਸਿੰਘ, ਹੁਕਮ ਸਿੰਘ ਅਤੇ ਸਾਹਿਬ ਸਿੰਘ ਨੇ ਗਿਫ਼ਤਾਰੀਆਂ ਦਿਤੀਆਂ। ਇਸ ਮੌਕੇ  ਗ੍ਰਿਫ਼ਤਾਰ ਹੋਣ ਵਾਲੇ ਕਿਸਾਨਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਸੁਖਾ ਸਿੰਘ, ਟੇਕ ਚੰਦ, ਬਲਧੀਰ ਸਿੰਘ, ਸੁਲਤਾਨ ਸਿੰਘ ਅਤੇ ਮਾਲਕ ਸਿੰਘ ਅਤੇ ਹੋਰ ਕਿਸਾਨ ਹਾਜ਼ਰ ਸਨ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement