'ਜੇਲ ਭਰੋ ਅੰਦੋਲਨ' ਤਹਿਤ ਕਿਸਾਨਾਂ ਵਲੋਂ ਗ੍ਰਿਫ਼ਤਾਰੀਆਂ ਜਾਰੀ
Published : Aug 11, 2017, 4:57 pm IST
Updated : Mar 26, 2018, 5:07 pm IST
SHARE ARTICLE
Farmer
Farmer

ਕਰਨਾਲ, 11 ਅਗੱਸਤ (ਪਲਵਿੰਦਰ ਸਿੰਘ ਸੱਗੂ): ਅੱਜ ਕਰਨਾਲ ਵਿਖੇ ਭਾਰਤੀ ਕਿਸਾਨ ਯੂਨੀਅਨ ਦੇ ਕਿਸਾਨਾਂ ਨੇ 'ਜੇਲ ਭਰੋ ਅੰਦੋਲਨ' ਦੇ ਤਹਿਤ ਲਗਾਤਾਰ ਤੀਸਰੇ ਦਿਨ ਵੀ ਗ੍ਰਿਫ਼ਤਾਰੀਆਂ ਦਿਤੀਆਂ।

 

ਕਰਨਾਲ, 11 ਅਗੱਸਤ (ਪਲਵਿੰਦਰ ਸਿੰਘ ਸੱਗੂ): ਅੱਜ ਕਰਨਾਲ ਵਿਖੇ ਭਾਰਤੀ ਕਿਸਾਨ ਯੂਨੀਅਨ ਦੇ ਕਿਸਾਨਾਂ ਨੇ 'ਜੇਲ ਭਰੋ ਅੰਦੋਲਨ' ਦੇ ਤਹਿਤ ਲਗਾਤਾਰ ਤੀਸਰੇ ਦਿਨ ਵੀ ਗ੍ਰਿਫ਼ਤਾਰੀਆਂ ਦਿਤੀਆਂ। ਅੱਜ ਦੇ ਇਸ ਅੰਦੋਲਨ ਦੀ ਅਗਵਾਈ ਕਿਸਾਨ ਨੇਤਾ ਸ.ਅਜੀਤ ਸਿੰਘ ਹਾਬੜੀ ਨੇ ਕੀਤੀ। ਅੱਜ ਫਿਰ ਕਿਸਾਨ ਕਿਸਾਨ ਭਵਨ 'ਤੇ ਇਕਠੇ ਹੋ ਕੇ ਨਾਹਰੇਬਾਜ਼ੀ ਕਰਦੇ ਹੋਏ ਮਿੰਨੀ ਸਕੱਤਰੇਤ ਵਿਚ ਪਹੁੰਚ ਕੇ ਅਪਣੀ ਮੰਗ ਰੱਖੀ ਕਿ ਕਿਸਾਨਾਂ ਨੂੰ ਕਰਜ਼ਾ ਮੁਕਤ ਕੀਤਾ ਜਾਏ, ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਜਾਏ, ਫ਼ਸਲਾਂ ਦਾ ਸਹੀ ਮੁੱਲ ਦਿਤਾ। ਇਸ ਮੌਕੇ 'ਤੇ ਸ. ਹਾਬੜੀ ਨੇ ਕਿਹਾ ਕਿ ਇਸ ਦੇਸ਼ ਦੀ ਸਰਕਾਰ ਨੇ ਕਿਸਾਨਾਂ ਦੀ ਮੰਗ ਤੋਂ ਅੱਖਾਂ ਬੰਦ ਕਰ ਲਈਆਂ ਹਨ ਜੋ ਉਨ੍ਹਾਂ ਨੇ ਚੋÎਣਾਂ ਤੋਂ ਪਹਿਲਾਂ ਕਿਸਾਨਾਂ ਨਾਲ ਵਾਧੇ ਕੀਤੇ ਸਨ, ਉਨ੍ਹਾਂ ਨੂੰ ਭੁੱਲ ਕੇ ਕਿਸਾਨਾਂ ਨੂੰ ਜਬਰਦਸਤੀ ਅਪਣੀਆਂ ਗ਼ਲਤ ਨੀਤੀਆਂ ਥੋਪ ਰਹੀ ਹੈ। ਅੱਜ ਗ੍ਰਿਫ਼ਤਾਰ ਹੋਣ ਵਾਲੇ ਕਿਸਾਨਾਂ ਵਿਚ ਸ.ਅਜੀਤ ਸਿੰਘ ਹਾਬੜੀ, ਸ.ਜੋਗਾ ਸਿੰਘ, ਸਤਪਾਲ ਸਿੰਘ, ਕਵਲ ਸਿੰਘ, ਕਰਤਾਰ ਸਿੰਘ, ਰਾਮਕੁਮਾਰ, ਜੋਗਾ ਰਾਮ, ਭਲਾ ਰਾਮ, ਗੁਰਬਚਨ ਸਿੰਘ, ਜੀਤਾ ਰਾਮ,ਰਕਮ ਸਿੰਘ ਕੁਲ 11 ਕਿਸਾਨਾਂ ਨੇ ਗ੍ਰਿਫ਼ਤਾਰੀਆ ਦਿਤੀਆਂ।
  ਇਸ ਮੌਕੇ 'ਤੇ ਸੇਵਾ ਸਿੰਘ ਆਰਿਆਂ ਸੂਬਾ ਪ੍ਰਧਾਨ, ਰਜਿੰਦਰ ਸਿੰਘ, ਬਲਬੀਰ ਸਿੰਘ, ਪਾਲਾ ਰਾਮ ਅਤੇ ਹੋਰ ਕਿਸਾਨ ਹਾਜ਼ਰ ਸਨ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement