
ਨੈਸ਼ਨਲ ਕਾਨਫਰੰਸ ਪਾਰਟੀ ਦੇ ਮੁਖੀ ਫਾਰੂਕ ਅਬਦੁੱਲਾ ਨੇ ਇਕ ਵਾਰ ਫਿਰ ਪਾਕਿਸਤਾਨ ਦੇ ਬਾਲਾਕੋਟ ਵਿਚ ਹੋਈ ਏਅਰ ਸਟ੍ਰਾਈਕ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ।
ਨਵੀਂ ਦਿੱਲੀ : ਨੈਸ਼ਨਲ ਕਾਨਫਰੰਸ ਪਾਰਟੀ ਦੇ ਮੁਖੀ ਫਾਰੂਕ ਅਬਦੁੱਲਾ ਨੇ ਇਕ ਵਾਰ ਫਿਰ ਪਾਕਿਸਤਾਨ ਦੇ ਬਾਲਾਕੋਟ ਵਿਚ ਹੋਈ ਏਅਰ ਸਟ੍ਰਾਈਕ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਏਅਰ ਸਟ੍ਰਾਈਕ ਤੋਂ ਪਹਿਲਾਂ ਤਕ ਸਿਰਫ਼ ਰਾਮ ਮੰਦਰ ਦਾ ਮੁੱਦਾ ਛਾਇਆ ਹੋਇਆ ਸੀ, ਪਰ ਅੱਜ ਕੋਈ ਵੀ ਰਾਮ ਮੰਦਰ ਦੀ ਗੱਲ ਕਿਉਂ ਨਹੀਂ ਕਰ ਰਿਹਾ?
ਉਹਨਾਂ ਕਿਹਾ, ''ਜੇਕਰ 300 ਲੋਕ ਪਾਕਿਸਤਾਨ ਵਿਚ ਮਾਰੇ ਗਏ ਤਾਂ ਕੀ ਇਸ ਨੂੰ ਅੰਤਰਰਾਸ਼ਟਰੀ ਹਮਲਾ ਨਹੀਂ ਮੰਨਿਆ ਜਾਵੇਗਾ? ਅਤੇ ਜੋ ਕੋਈ ਵੀ ਇਸ ਹਮਲੇ 'ਤੇ ਸਵਾਲ ਉਠਾਉਂਦਾ ਹੈ, ਉਸ ਨੂੰ ਜਾਂ ਤਾਂ ਦੇਸ਼ ਵਿਰੋਧੀ ਕਿਹਾ ਜਾਂਦਾ ਹੈ ਜਾਂ ਪਾਕਿਸਤਾਨੀ।''
ਉਨ੍ਹਾਂ ਇਹ ਵੀ ਆਖਿਆ ਕਿ ''ਅੱਜ ਕੋਈ ਰਾਮ ਮੰਦਰ ਦੀ ਗੱਲ ਨਹੀਂ ਕਰਦਾ। ਬਾਲਾਕੋਟ ਏਅਰ ਸਟ੍ਰਾਈਕ ਤੋਂ ਪਹਿਲਾਂ ਤਕ ਸਿਰਫ਼ ਰਾਮ ਮੰਦਰ ਦਾ ਮੁੱਦਾ ਛਾਇਆ ਹੋਇਆ ਸੀ। ਅੱਜ ਕੌਣ ਰਾਮ ਮੰਦਰ ਦੀ ਗੱਲ ਕਰ ਰਿਹਾ ਹੈ? ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡੇ ਵਿਚਕਾਰ ਇਕ ਅਜਿਹਾ ਵਿਅਕਤੀ ਹੈ, ਜੋ ਹਨੂੰਮਾਨ ਦੀ ਤਰ੍ਹਾਂ ਹੈ ਅਤੇ ਪਾਕਿਸਤਾਨ ਨੂੰ ਹਰਾ ਸਕਦਾ ਹੈ। ਕੀ ਉਨ੍ਹਾਂ ਨੇ ਪਾਕਿਸਤਾਨ ਨੂੰ ਹਰਾ ਦਿਤਾ। ਮੈਨੂੰ ਤਾਂ ਅਜਿਹਾ ਨਹੀਂ ਲਗਦਾ।''
ਦੱਸ ਦਈਏ ਕਿ ਫਾਰੂਕ ਅਬਦੁੱਲਾ ਇਸਤੋਂ ਪਹਿਲਾਂ ਵੀ ਏਅਰ ਸਟ੍ਰਾਈਕ ਨੂੰ ਲੈ ਕੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧ ਚੁੱਕੇ ਹਨ। ਉਹਨਾਂ ਨੇ ਸ੍ਰੀਨਗਰ ਸੀਟ ਤੋਂ ਅਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਇਸ ਤੋਂ ਪਹਿਲਾਂ ਵੀ ਉਹ ਇਸੇ ਸੀਟ ਤੋਂ ਮੌਜੂਦਾ ਸਾਂਸਦ ਹਨ।