ਖ਼ਬਰਾਂ |

ਤਾਜ਼ਾ |

ਜੰਮੂ-ਕਸ਼ਮੀਰ 'ਚੋਂ ਧਾਰਾ 35ਏ ਹਟਾਈ ਤਾਂ ਬਗ਼ਾਵਤ ਹੋ ਜਾਵੇਗੀ : ਫ਼ਾਰੂਕ ਅਬਦੁੱਲਾ
Published : Aug 7, 2017, 4:54 pm IST
Updated : Mar 29, 2018, 1:07 pm IST
SHARE ARTICLE
Farooq Abdulla
Farooq Abdulla

ਸ੍ਰੀਨਗਰ, 7 ਅਗੱਸਤ : ਨੈਸ਼ਨਲ ਕਾਨਫ਼ਰੰਸ ਦੇ ਮੁਖੀ ਅਤੇ ਲੋਕ ਸਭਾ ਮੈਂਬਰ ਫ਼ਾਰੂਕ ਅਬਦੁੱਲਾ ਨੇ ਅੱਜ ਚਿਤਾਵਨੀ ਦਿਤੀ ਕਿ ਜੇ ਧਾਰਾ 35ਏ ਹਟਾਈ ਗਈ ਤਾਂ ਬਗ਼ਾਵਤ ਹੋ ਜਾਵੇਗੀ।

ਸ੍ਰੀਨਗਰ, 7 ਅਗੱਸਤ : ਨੈਸ਼ਨਲ ਕਾਨਫ਼ਰੰਸ ਦੇ ਮੁਖੀ ਅਤੇ ਲੋਕ ਸਭਾ ਮੈਂਬਰ ਫ਼ਾਰੂਕ ਅਬਦੁੱਲਾ ਨੇ ਅੱਜ ਚਿਤਾਵਨੀ ਦਿਤੀ ਕਿ ਜੇ ਧਾਰਾ 35ਏ ਹਟਾਈ ਗਈ ਤਾਂ ਬਗ਼ਾਵਤ ਹੋ ਜਾਵੇਗੀ। ਵਿਰੋਧੀ ਧਿਰ ਦੇ ਆਗੂਆਂ ਨਾਲ ਮੀਟਿੰਗ ਪਿੱਛੋਂ ਅਪਣੀ ਰਿਹਾਇਸ਼ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ''2008 ਦਾ ਅਮਰਨਾਥ ਜ਼ਮੀਨ ਵਿਵਾਦ ਕੋਈ ਨਹੀਂ ਭੁੱਲਿਆ ਜਦੋਂ ਲੋਕ ਰਾਤੋ-ਰਾਤ ਉਠ ਖੜੇ ਹੋਏ ਸਨ। ਸੰਵਿਧਾਨ ਦੀ ਧਾਰਾ 35ਏ ਹਟਾਏ ਜਾਣ ਨਾਲ ਵੀ ਵੱਡੀ ਬਗ਼ਾਵਤ ਹੋਵੇਗੀ ਅਤੇ ਮੈਂ ਨਹੀਂ ਸਮਝਦਾ ਕਿ ਸਰਕਾਰ ਨੂੰ ਇਸ ਦਬਾ ਸਕੇਗੀ।'' ਇਥੇ ਦਸਣਾ ਬਣਦਾ ਹੈ ਕਿ ਧਾਰਾ 35ਏ ਜੰਮੂ-ਕਸ਼ਮੀਰ ਵਿਧਾਨ ਸਭਾ ਨੂੰ ਸੂਬੇ ਦੇ ਪੱਕੇ ਬਾਸ਼ਿੰਦੇ ਅਤੇ ਉਨ੍ਹਾਂ ਦੇ ਵਿਸ਼ੇਸ਼ ਹੱਕਾਂ ਤੈਅ ਕਰਨ ਦੀ ਤਾਕਤ ਉਪਲਭਧ ਕਰਵਾਉਂਦੀ ਹੈ। 1954 ਵਿਚ ਰਾਸ਼ਟਰਪਤੀ ਦੇ ਇਕ ਹੁਕਮ ਰਾਹੀਂ ਇਹ ਧਾਰਾ ਲਾਗੂ ਕੀਤੀ ਗਈ ਸੀ ਅਤੇ ਇਕ ਗ਼ੈਰਸਰਕਾਰੀ ਸੰਸਥਾ ਨੇ ਸੁਪਰੀਮ ਕੋਰਟ ਵਿਚ ਇਸ ਨੂੰ ਚੁਨੌਤੀ ਦਿਤੀ ਹੈ। ਧਾਰਾ 35ਏ ਨੂੰ ਰੱਦ ਕਰਨ ਦੀ ਵਕਾਲਤ ਕਰਨ ਵਾਲਿਆਂ ਦੀ ਦਲੀਲ ਹੈ ਕਿ ਇਸ ਨੂੰ ਧਾਰਾ 368 ਅਧੀਨ ਸੰਵਿਧਾਨਕ ਸੋਧ ਰਾਹੀਂ ਸੰਵਿਧਾਨ ਵਿਚ ਸ਼ਾਮਲ ਨਹੀਂ ਕੀਤਾ ਗਿਆ। ਫ਼ਾਰੂਕ ਅਬਦੁੱਲਾ ਨੇ ਇਸ ਮੁੱਦੇ 'ਤੇ ਨੈਸ਼ਨਲ ਕਾਨਫ਼ਰੰਸ, ਕਾਂਗਰਸ ਅਤੇ ਹੋਰਨਾਂ ਸਹਿਯੋਗੀ ਪਾਰਟੀਆਂ ਦੀ ਮੀਟਿੰਗ ਸੱਦੀ ਸੀ। (ਏਜੰਸੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement