
ਇਕ ਜਨਾਨੀ ਅਤੇ 2 ਬੱਚਿਆਂ ਦੇ ਕੰਕਾਲ ਮਿਲੇ, ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
ਭਦੋਹੀ : ਹਰਿਆਣਾ ਦੇ ਪਾਨੀਪਤ ਜ਼ਿਲ੍ਹੇ ’ਚ ਪਤਨੀ ਅਤੇ 2 ਬੱਚਿਆਂ ਦਾ ਕਤਲ ਕਰ ਕੇ ਲਾਸ਼ਾਂ ਘਰ ’ਚ ਹੀ ਦਫ਼ਨਾ ਕੇ ਭੱਜੇ ਦੋਸ਼ੀ ਨੂੰ ਪੁਲਿਸ ਨੇ ਭਦੋਹੀ ਜ਼ਿਲ੍ਹੇ ਤੋਂ ਗਿ੍ਰਫ਼ਤਾਰ ਕੀਤਾ। ਪਾਨੀਪਤ ਪੁਲਿਸ ਦੀ ਅਪਰਾਧ ਸ਼ਾਖਾ ਦੇ 8 ਮੈਂਬਰਾਂ ਦੀ ਇਕ ਟੀਮ ਬੁਧਵਾਰ ਨੂੰ ਹੀ ਭਦੋਹੀ ਸ਼ਹਿਰ ਕੋਤਵਾਲੀ ਪਹੁੰਚੀ ਸੀ। ਇਥੇ ਕੋਤਵਾਲੀ ’ਚ ਇੰਸਪੈਕਟਰ ਚਿਤਰਕੂਟ ਪੁਰੀ ਨੇ ਦਸਿਆ ਕਿ ਮੂਲ ਰੂਪ ਨਾਲ ਮੁਜੱਫਰਨਗਰ ਜ਼ਿਲ੍ਹੇ ਦੇ ਜਾਗਾਹੇੜੀ ਵਾਸੀ ਅਹਿਸਾਨ ’ਤੇ ਦੋਸ਼ ਹੈ ਕਿ ਉਸ ਨੇ ਪਾਨੀਪਤ ਸਥਿਤ ਸ਼ਿਵਨਗਰ ਦੇ ਵਾਰਡ ਨੰਬਰ 6 ’ਚ ਅਪਣੀ ਪਤਨੀ ਅਤੇ 2 ਬੱਚਿਆਂ (10 ਅਤੇ 14 ਸਾਲ) ਦਾ ਕਤਲ ਕਰ ਕੇ ਤਿੰਨਾਂ ਦੀਆਂ ਲਾਸ਼ਾਂ ਘਰ ’ਚ ਦਫ਼ਨਾ ਦਿਤੀਆਂ ਸਨ।
arrest
ਉਨ੍ਹਾਂ ਦੱਸਿਆ ਕਿ ਅਹਿਸਾਨ ਉਸ ਮਕਾਨ ਨੂੰ ਜਗਦੀਸ਼ਪੁਰ ਦੇ ਪਵਨ ਨਾਂ ਦੇ ਇਕ ਵਿਅਕਤੀ ਨੂੰ 3 ਸਾਲ ਪਹਿਲਾਂ ਵੇਚ ਕੇ ਫ਼ਰਾਰ ਹੋ ਗਿਆ ਸੀ। ਚਿਤਰਕੂਟ ਪੁਰੀ ਨੇ ਪਾਨੀਪਤ ਪੁਲਿਸ ਦੇ ਹਵਾਲੇ ਤੋਂ ਦੱਸਿਆ ਕਿ ਲਗਭਗ 2 ਮਹੀਨੇ ਪਹਿਲਾਂ ਪਵਨ ਦੇ ਘਰੋਂ ਕੀੜੀਆਂ ਦੀ ਭਰਮਾਨ ਹੋਣ ’ਤੇ ਉਨ੍ਹਾਂ ਨੇ ਖੋਦਾਈ ਕਰਵਾਉਣੀ ਸ਼ੁਰੂ ਕੀਤੀ, ਜਿਥੋਂ ਇਕ ਜਨਾਨੀ ਅਤੇ 2 ਬੱਚਿਆਂ ਦੇ ਕੰਕਾਲ ਮਿਲੇ, ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
police
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਜਾਂਚ ਸ਼ੁਰੂ ਕੀਤੀ। ਪਵਨ ਨੇ ਪੁਲਿਸ ਨੂੰ ਦਸਿਆ ਕਿ ਉਸ ਨੇ ਤਿੰਨ ਸਾਲ ਪਹਿਲਾਂ ਅਹਿਸਾਨ ਤੋਂ ਉਸ ਮਕਾਨ ਨੂੰ ਖਰੀਦਿਆ ਸੀ। ਚਿਤਰਕੂਟ ਪੁਰੀ ਨੇ ਦਸਿਆ ਕਿ ਸਰਵਿਲਾਂਸ ਦੀ ਮਦਦ ਨਾਲ ਅਹਿਸਾਨ ਦੀ ਲੋਕੇਸ਼ਨ ਭਦੋਹੀ ਸ਼ਹਿਰ ਦੇ ਮਰਿਆਦਪੱਟੀ ਸਥਿਤ ਕਾਂਸ਼ੀਰਾਮ ਰਿਹਾਇਸ਼ ਕਾਲੋਨੀ ’ਚ ਮਿਲੀ, ਜਿਸ ਤੋਂ ਬਾਅਦ ਭਦੋਹੀ ਅਤੇ ਪਾਨੀਪਤ ਪੁਲਿਸ ਦੀ ਟੀਮ ਨੇ ਕਾਲੋਨੀ ਦੇ ਫਲੈਟ ’ਚ ਛਾਪਾ ਮਾਰ ਕੇ ਅਹਿਸਾਨ ਨੂੰ ਗਿ੍ਰਫ਼ਤਾਰ ਕਰ ਲਿਆ। ਕਾਲੋਨੀ ’ਚ ਰਹਿਣ ਵਾਲੇ ਗੁਆਂਢੀਆਂ ਨੇ ਦਸਿਆ ਕਿ ਅਹਿਸਾਨ ਇਥੇ ਢਾਈ ਸਾਲਾਂ ਤੋਂ ਕਿਰਾਏ ਦੇ ਫਲੈਟ ’ਚ ਰਹਿ ਰਿਹਾ ਸੀ।