
ਧਮਾਕੇ ਤੋਂ ਬਾਅਦ ਇਲਾਕੇ ਦੀ ਸਥਿਤੀ ਤਣਾਅਪੂਰਨ ਹੈ। ਸਥਿਤੀ ਦਾ ਜਾਇਜ਼ਾ ਲੈਣ ਲਈ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ।
ਕੋਲਕੱਤਾ:ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਖੂਨੀ ਖੇਡ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਵੋਟਿੰਗ ਤੋਂ ਠੀਕ ਪਹਿਲਾਂ,ਬਕੂਰਾ ਵਿੱਚ ਤ੍ਰਿਣਮੂਲ ਕਾਂਗਰਸ ਦੇ ਦਫਤਰ ਵਿੱਚ ਧਮਾਕੇ ਦੀ ਖ਼ਬਰ ਆ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਸਮੇਂ ਹੋਏ ਧਮਾਕੇ ਵਿੱਚ ਚਾਰ ਕਾਮੇ ਜ਼ਖਮੀ ਹੋ ਗਏ ਹਨ। ਧਮਾਕੇ ਤੋਂ ਬਾਅਦ ਇਲਾਕੇ ਦੀ ਸਥਿਤੀ ਤਣਾਅਪੂਰਨ ਹੈ। ਸਥਿਤੀ ਦਾ ਜਾਇਜ਼ਾ ਲੈਣ ਲਈ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ।
Mamataਦੱਸ ਦੇਈਏ ਕਿ ਸ਼ੁੱਕਰਵਾਰ ਸ਼ਾਮ ਨੂੰ ਬਾਂਕੁਰਾ ਦੇ ਜੋਇਪੁਰ ਵਿੱਚ ਟੀਐਮਸੀ ਦਫਤਰ ਵਿੱਚ ਧਮਾਕਾ ਹੋਇਆ ਸੀ। ਟੀਐਮਸੀ ਨੇ ਇਸ ਧਮਾਕੇ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਕਈ ਥਾਵਾਂ ‘ਤੇ ਹਿੰਸਕ ਝੜਪਾਂ ਹੋਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ।
BJP Leaderਪਹਿਲੇ ਪੜਾਅ ਤਹਿਤ ਬੰਗਾਲ ਵਿੱਚ ਪਤਾਸਪੁਰ,ਕਾਂਠੀ ਉੱਤਰ, ਭਾਗਬੰਪੁਰ,ਖੇਜੂਰੀ (ਐਸ.ਸੀ.), ਕਾਂਤੀ ਦਕਸ਼ਿਨਾ, ਰਾਮਨਗਰ, ਇਗਰਾ, ਦੰਤਨ, ਨਯਗਰਾਮ (ਐਸ.ਟੀ.), ਗੋਪੀਬੱਲਭਪੁਰ, ਝਾਰਗਰਾਮ, ਕੇਸ਼ਰੀ (ਐਸ.ਟੀ.), ਖੜਗਪੁਰ, ਗਰਬੇਟਾ, ਸਾਲਬੋਨੀ, ਮੇਦਿਨੀਪੁਰ, ਬਿਨਪੁਰ ( ਐਸ.ਟੀ., ਬੰਡਵਾਨ (ਐਸ.ਟੀ.), ਬਲਰਾਮਪੁਰ, ਬਾਘਮੁੰਡੀ, ਜੋਇਪੁਰ, ਪੁਰੂਲੀਆ, ਮਨਬਾਜ਼ਾਰ (ਐਸ.ਟੀ.), ਕਾਸ਼ੀਪੁਰਾ ਪਰਾ (ਐਸ.ਸੀ.), ਰਘੁਨਾਥਪੁਰ (ਐਸ.ਸੀ.), ਸਾਲਟੌਰਾ (ਐਸ.ਸੀ.), ਛਤਨਾ, ਰਾਣੀਬੰਦ (ਐਸ.ਟੀ.) ਅਤੇ ਰਾਏਪੁਰ (ਐਸ.ਟੀ.) ਸੀਟਾਂ ਹਨ। ਵੋਟਿੰਗ ਸ਼ਨੀਵਾਰ, 27 ਮਾਰਚ ਨੂੰ ਹੋਵੇਗੀ।