
ਕਲਕੱਤਾ ਨਿਵਾਸੀਆਂ ਨੇ ਕਿਹਾ ਮਮਤਾ ਦੀਦੀ ਦੀ ਸਾਦਗੀ ਨੂੰ ਦੇਖ ਕੇ ਨਹੀਂ ਲੱਗਦਾ ਨਹੀਂ ਕਿ ਉਹ ਸਾਡੇ ਰਾਜ ਦੇ ਮੁੱਖ ਮੰਤਰੀ ਹਨ
ਕੋਲਕਾਤਾ, (ਚਰਨਜੀਤ ਸਿੰਘ ਸੁਰਖ਼ਾਬ) : ਕੋਲਕਾਤਾ ਦੇ ਕਾਲੀਘਾਟ ਵਾਸੀਆਂ ਨੇ ਮਮਤਾ ਬੈਨਰਜੀ ਦੀ ਸਾਦਗੀ ਦੇ ਗੁਣਗਾਨ ਗਾਉਂਦਿਆਂ ਕਿਹਾ ਕਿ ਮਮਤਾ ਬੈਨਰਜੀ ਦਾ ਜੀਵਨ ਆਮ ਲੋਕਾਂ ਵਰਗਾ ਹੈ, ਕੋਲਕਾਤਾ ਦੇ ਸ਼ਹਿਰ ਨਿਵਾਸੀਆਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਮਮਤਾ ਦੀਦੀ ਦਾ ਰਹਿਣ ਸਹਿਣ ਬਹੁਤ ਹੀ ਸਾਧਾਰਣ ਅਤੇ ਆਮ ਲੋਕਾਂ ਵਾਲਾ ਹੈ । ਜਿਸ ਨੂੰ ਦੇਖ ਕੇ ਪਤਾ ਨਹੀਂ ਲੱਗਦਾ ਨਹੀਂ ਕਿ ਉਹ ਰਾਜ ਦੇ ਮੁੱਖ ਮੰਤਰੀ ਹਨ।
mamata banerjeeਉਨ੍ਹਾਂ ਕਿਹਾ ਕਿ ਮਮਤਾ ਦੀਦੀ ਦਾ ਘਰ ਬਹੁਤ ਹੀ ਸਾਦਾ ਹੈ, ਬੇਸ਼ੱਕ ਦੀ ਉਹ ਸਾਡੇ ਰਾਜ ਦੇ ਮੁੱਖ ਮੰਤਰੀ ਹਨ ਪਰ ਉਨ੍ਹਾਂ ਦਾ ਘਰ ਸਾਡੇ ਘਰਾਂ ਵਰਗਾ ਹੀ ਹੈ, ਉਨ੍ਹਾਂ ਦੱਸਿਆ ਕਿ ਮਮਤਾ ਦੀਦੀ ਸਿਰਫ ਦੋ ਕਮਰਿਆਂ ਦੇ ਮਕਾਨ ਵਿਚ ਹੀ ਰਹਿ ਰਹੇ ਹਨ । ਕਾਲੀਘਾਟ ਇਲਾਕੇ ਦੇ ਨਿਵਾਸੀਆਂ ਨੇ ਦੱਸਿਆ ਕਿ ਮਮਤਾ ਦੀਦੀ ਦਾ ਸੁਭਾਅ ਅਤੇ ਰਹਿਣ ਸਹਿਣ ਬਹੁਤ ਸਾਦਾ ਹੈ, ਜਿਸ ਤੋਂ ਸਾਡੇ ਲੋਕ ਬਹੁਤ ਜ਼ਿਆਦਾ ਪ੍ਰਭਾਵਿਤ ਹਨ । ਉਨ੍ਹਾਂ ਦੱਸਿਆ ਕਿ ਮਮਤਾ ਦੀਦੀ ਆਪਣੇ ਪਹਿਰਾਵੇ ‘ਤੇ ਬਹੁਤ ਹੀ ਘੱਟ ਖ਼ਰਚ ਕਰਦੇ ਹਨ, ਜਿਸ ਦੀ ਵੱਡੀ ਮਿਸਾਲ ਹੈ ਕੀ ਉਹ ਸਾਡੇ ਵਾਂਗੂੰ ਆਮ ਚੱਪਲ ਹੀ ਪਹਿਨਦੇ ਹਨ ।
photoਕਾਲੀਘਾਟ ਨਿਵਾਸੀਆਂ ਨੇ ਦੱਸਿਆ ਕਿ ਮਮਤਾ ਦੀਦੀ ਆਪਣੀ ਮੁੱਖ ਮੰਤਰੀ ਦੀ ਤਨਖਾਹ ਵੀ ਨਹੀਂ ਲੈ ਰਹੀ । ਉਨ੍ਹਾਂ ਦੱਸਿਆ ਕਿ ਬਹੁਤ ਜ਼ਿਆਦਾ ਸਾਦਾ ਜੀਵਨ ਹੀ ਸਾਡੇ ਲੋਕਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ। ਕੋਲਕਾਤਾ ਸ਼ਹਿਰ ਨਿਵਾਸੀਆਂ ਨੇ ਦੱਸਿਆ ਕਿ ਇਸ ਵਾਰ ਵੀ ਮਮਤਾ ਦੀਦੀ ਦੀ ਸਰਕਾਰ ਬਣੇਗੀ। ਭਾਵੇਂ ਭਾਰਤੀ ਜਨਤਾ ਪਾਰਟੀ ਮਮਤਾ ਨੂੰ ਹਰਾਉਣ ਲਈ ਆਪਣਾ ਪੂਰਾ ਜ਼ੋਰ ਲਾ ਰਹੀ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਮਮਤਾ ਦੀਦੀ ਨੂੰ ਹਰਾਉਣ ਦੇ ਦਿਨ ਵੇਲੇ ਹੀ ਸੁਪਨੇ ਦੇਖ ਰਹੀ ਹੈ। ਜੇੋ ਕਦੇ ਵੀ ਪੂਰੇ ਨਹੀਂ ਹੋਣਗੇ।
photo
ਸਥਾਨਕ ਨਿਵਾਸੀਆਂ ਨੇ ਮਮਤਾ ਦੀਦੀ ਬਾਰੇ ਦੱਸਿਆ ਕਿ ਉਨ੍ਹਾਂ ਦੇ ਜੀਵਨ ਵਿਚ ਇੰਨੀ ਜ਼ਿਆਦਾ ਸਾਦਗੀ ਹੈ ਕਿ ਉਹ ਸਾਡੇ ਦੁੱਖਾਂ ਤਕਲੀਫ਼ਾਂ ਦੇ ਵਿਚ ਆਪ ਖੁਦ ਚੱਲ ਕੇ ਆਉਂਦੀ ਹੈ , ਇਸ ਲਈ ਉਨ੍ਹਾਂ ਦਾ ਅਜਿਹਾ ਵਰਤਾਓ ਸਾਡੇ ਲਈ ਖਾਸ ਹੈ । ਇਸੇ ਕਰਕੇ ਦੀਦੀ ਨੂੰ ਹਰਾਉਣ ਬਾਰੇ ਸੋਚਣ ਵਾਲੀ ਭਾਰਤੀ ਜਨਤਾ ਪਾਰਟੀ ਇਸ ਵਾਰ ਉਸ ਦੇ ਨੇੜੇ ਵੀ ਨਹੀਂ ਪਹੁੰਚ ਸਕੇਗੀ।