ਕੱਟੜਾ-ਬਾਰਾਮੂਲਾ ਨੂੰ ਜੋੜਣ ਵਾਲੇ ਰੇਲ ਮਾਰਗ ’ਤੇ ਦੇਸ਼ ਦੇ ਪਹਿਲੇ ਕੇਬਲ ਬ੍ਰਿਜ ਦਾ ਨਿਰਮਾਣ
Published : Mar 26, 2023, 5:23 pm IST
Updated : Mar 26, 2023, 5:23 pm IST
SHARE ARTICLE
Construction of the country's first cable bridge on the railway connecting Katra-Baramulla
Construction of the country's first cable bridge on the railway connecting Katra-Baramulla

ਸਿੰਗਲ ਲਾਈਨ ਦੀ ਰੇਲ ਪਟੜੀ ਦੇ ਬਿਲਕੁਲ ਕੋਲ 3.75 ਮੀਟਰ ਚੌੜੀ ਸਰਵਿਸ ਰੋਡ ਬਣਾਈ ਗਈ ਹੈ। 

ਰਿਆਸੀ- ਭਾਰਤੀ ਰੇਲਵੇ ਨੇ ਜੰਮੂ-ਕਸ਼ਮੀਰ ਦੇ ਰਿਆਸੀ ਖੇਤਰ ’ਚ ਕੱਟੜਾ-ਬਾਰਾਮੂਲਾ ਨੂੰ ਜੋੜਣ ਵਾਲੇ ਰੇਲ ਮਾਰਗ ’ਤੇ ਦੇਸ਼ ਦੇ ਪਹਿਲੇ ਕੇਬਲ ਬ੍ਰਿਜ ਦਾ ਨਿਰਮਾਣ ਪੂਰਾ ਕੀਤਾ ਹੈ, ਜਿਸ ’ਤੇ ਟ੍ਰੇਨ 100 ਕਿਲੋਮੀਟਰ ਦੀ ਰਫ਼ਤਾਰ ਨਾਲ ਦੌੜੇਗੀ। ਊਧਮਪੁਰ-ਕੱਟੜਾ ਤੋਂ ਬਾਰਾਮੂਲਾ ਦੇ ਰਸਤੇ ਸ਼੍ਰੀਨਗਰ ਨੂੰ ਜੋੜਣ ਵਾਲੇ ਰੇਲ ਮਾਰਗ ’ਤੇ ਕੇਬਲ ’ਤੇ ਆਧਾਰਿਤ ਅੰਜੀ ਪੁਲ ਦੀ ਉੱਚਾਈ 391 ਮੀਟਰ ਹੈ। ਪੁਲ ਵਿਚਕਾਰ ਇਕ ਟਾਵਰ ਦਾ ਨਿਰਮਾਣ ਕੀਤਾ ਗਿਆ ਹੈ, ਜਿਸ ਦੇ ਵਿਚਕਾਰ ਦੇ ਦੋਵਾਂ ਪਾਸੇ 24-24 ਕੇਬਲਾਂ ਲੱਗੀਆਂ ਹੋਈਆਂ ਹਨ ਅਤੇ ਦੋਵਾਂ ਪਾਸੇ ਲੱਗੀਆਂ 48 ਕੇਬਲਾਂ ਜ਼ਰੀਏ ਇਹ ਪੁਲ ਪਿੱਲਰ ਨਾਲ ਬੱਝਿਆ ਹੈ।

ਮੁੱਖ ਇੰਜੀਨੀਅਰ ਸੰਦੀਪ ਗੁਪਤਾ ਅਨੁਸਾਰ ਕੇਬਲ ਆਧਾਰਿਤ ਇਹ ਪੁਲ 473 ਮੀਟਰ ਲੰਮਾ ਹੈ। ਇਸ ਦੇ ਵਿਚਕਾਰ ਬਣਿਆ 193 ਮੀਟਰ ਉੱਚਾ ਟਾਵਰ ਇਸ ’ਤੇ ਲੱਗੀ ਕੇਬਲ ਦਾ ਆਧਾਰ ਹੈ। ਇਹ ਪਿੱਲਰ ਦਰਿਆ ਦੇ ਤਲ ਤੋਂ 331 ਮੀਟਰ ਦੀ ਉਚਾਈ ’ਤੇ ਸਥਿਤ ਹੈ। ਸਿੰਗਲ ਲਾਈਨ ਦੀ ਰੇਲ ਪਟੜੀ ਦੇ ਬਿਲਕੁਲ ਕੋਲ 3.75 ਮੀਟਰ ਚੌੜੀ ਸਰਵਿਸ ਰੋਡ ਬਣਾਈ ਗਈ ਹੈ। 

ਸੰਦੀਪ ਗੁਪਤਾ ਨੇ ਦੱਸਿਆ ਕਿ ਕੇਬਲ ਨਾਲ ਬੱਝੇ ਇਸ ਪੁਲ ਦੇ ਨਿਰਮਾਣ ਦਾ ਡਿਜ਼ਾਈਨ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਇਹ ਟ੍ਰੇਨ ਦੇ ਚੱਲਣ ਨਾਲ ਝੂਲੇਗਾ ਨਹੀਂ ਅਤੇ ਪੁਲ ਦੇ ਉੱਤੇ ਰੇਲ ਤੇਜ਼ ਰਫ਼ਤਾਰ ਨਾਲ ਦੌੜ ਸਕੇਗੀ। ਇਸ ਤੋਂ ਇਲਾਵਾ ਪੁਲ ਭਾਰੀ ਤੂਫਾਨਾਂ ਨੂੰ ਝੱਲ ਸਕਦਾ ਹੈ ਅਤੇ ਤੇਜ਼ ਭੂਚਾਲ ਆਉਣ ਨਾਲ ਵੀ ਪ੍ਰਭਾਵਿਤ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਪੁਲ ਦੇ ਨਿਰਮਾਣ ਦਾ ਕਾਰਜ ਅਪ੍ਰੈਲ, 2018 ’ਚ ਸ਼ੁਰੂ ਹੋਇਆ ਸੀ ਅਤੇ ਹੁਣ ਤੱਕ ਇਸ ’ਤੇ 90 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ। ਇਸ ਰੇਲ ਲਾਈਨ ’ਤੇ 137 ਪੁਲਾਂ ਅਤੇ 27 ਸੁਰੰਗਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement