Bihar Accident News: ਹੋਲੀ ਮਨਾ ਕੇ ਵਾਪਸ ਆ ਰਹੇ ਪ੍ਰਵਾਰ ਦੀ ਖੱਡ 'ਚ ਡਿੱਗੀ ਕਾਰ, ਮਾਂ-ਧੀ ਸਮੇਤ ਤਿੰਨ ਦੀ ਮੌਤ

By : GAGANDEEP

Published : Mar 26, 2024, 7:23 am IST
Updated : Mar 26, 2024, 7:39 am IST
SHARE ARTICLE
The car fell into the ditch Bihar Accident News in punjabi
The car fell into the ditch Bihar Accident News in punjabi

Bihar Accident News: 3 ਲੋਕ ਗੰਭੀਰ ਜ਼ਖ਼ਮੀ

The car fell into the ditch Bihar Accident News in punjabi : ਬਿਹਾਰ ਦੇ ਬੇਗੂਸਰਾਏ ਤੋਂ ਇਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ, ਜਿਥੇ ਇਕ ਕਾਰ ਬੇਕਾਬੂ ਹੋ ਕੇ ਟੋਏ ਵਿੱਚ ਜਾ ਡਿੱਗੀ। ਇਸ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (26 ਮਾਰਚ 2024)  

ਜਾਣਕਾਰੀ ਮੁਤਾਬਕ ਮ੍ਰਿਤਕਾਂ 'ਚ ਮਾਂ, ਬੇਟੀ ਅਤੇ ਔਰਤ ਸ਼ਾਮਲ ਹਨ, ਜਦਕਿ ਜ਼ਖ਼ਮੀਆਂ 'ਚ ਪਿਤਾ, ਬੇਟਾ ਅਤੇ ਡਰਾਈਵਰ ਸ਼ਾਮਲ ਹਨ। ਹਸਪਤਾਲ 'ਚ ਜ਼ਖ਼ਮੀਆਂ ਦਾ ਇਲਾਜ ਜਾਰੀ ਹੈ। ਦੱਸ ਦੇਈਏ ਕਿ ਇਹ ਘਟਨਾ ਬੇਗੂਸਰਾਏ ਦੇ ਬਛਵਾੜਾ ਥਾਣਾ ਖੇਤਰ ਦੇ ਝਮਟੀਆ ਐੱਨਐੱਚ 28 ਦੇ ਕੋਲ ਦੀ ਹੈ। ਘਟਨਾ ਸਬੰਧੀ ਜਾਣਕਾਰੀ ਸਾਹਮਣੇ ਆਈ ਹੈ ਕਿ ਕਾਰ 'ਚ ਸਵਾਰ ਸਾਰਾ ਪਰਿਵਾਰ ਹੋਲੀ ਦੇ ਮੌਕੇ 'ਤੇ ਮੁਜ਼ੱਫਰਪੁਰ ਤੋਂ ਜਮੁਈ ਜਾ ਰਿਹਾ ਸੀ।

ਇਹ ਵੀ ਪੜ੍ਹੋ: ਮੁਕੇਰੀਆਂ-ਤਲਵਾੜਾ ਸੜਕ ’ਤੇ ਵਾਪਰਿਆ ਮੰਦਭਾਗਾ ਹਾਦਸਾ, ਮੱਥਾ ਟੇਕ ਕੇ ਪਰਤ ਰਹੀ ਮਾਂ-ਧੀ ਦੀ ਮੌਤ 

ਇਸ ਦੌਰਾਨ ਕਾਰ ਬੇਕਾਬੂ ਹੋ ਕੇ ਟੋਏ ਵਿਚ ਜਾ ਡਿੱਗੀ। ਜਿਸ ਤੋਂ ਬਾਅਦ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਤਿੰਨ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਘਟਨਾ ਸਬੰਧੀ ਪਰਿਵਾਰਕ ਮੈਂਬਰ ਗੌਤਮ ਕੁਮਾਰ ਨੇ ਦੱਸਿਆ ਕਿ ਸਾਰੇ ਲੋਕ ਮੁਜ਼ੱਫਰਪੁਰ ਤੋਂ ਕਾਰ ਵਿੱਚ ਸਵਾਰ ਹੋ ਕੇ ਜਮੂਈ ਜਾ ਰਹੇ ਸਨ। ਫਿਰ ਇਹ ਹਾਦਸਾ ਬਛਵਾੜਾ ਥਾਣਾ ਖੇਤਰ ਵਿੱਚ ਵਾਪਰਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from 'The car fell into the ditch Bihar Accident News in punjabi' stay tuned to Rozana Spokesman)

Location: India, Bihar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement