
ਪਿਛਲੇ ਦਿਨੀਂ 'ਮਹਾਭਾਰਤ ਯੁੱਗ ਵਿਚ ਇੰਟਰਨੈੱਟ' ਨੂੰ ਲੈ ਕੇ ਵਿਵਾਦਤ ਬਿਆਨ ਦੇਣ ਵਾਲੇ ਭਾਜਪਾ ਨੇਤਾ ਅਤੇ ਤ੍ਰਿਪੁਰਾ ਦੇ ਮੁੱਖ ਮੰਤਰੀ ...
ਗੁਹਾਟੀ-ਕੋਲਕੱਤਾ : ਪਿਛਲੇ ਦਿਨੀਂ 'ਮਹਾਭਾਰਤ ਯੁੱਗ ਵਿਚ ਇੰਟਰਨੈੱਟ' ਨੂੰ ਲੈ ਕੇ ਵਿਵਾਦਤ ਬਿਆਨ ਦੇਣ ਵਾਲੇ ਭਾਜਪਾ ਨੇਤਾ ਅਤੇ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਇਕ ਵਾਰ ਚਰਚਾ ਵਿਚ ਆ ਗਏ ਹਨ। ਇਸ ਵਾਰ ਉਨ੍ਹਾਂ ਨੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਨੂੰ ਲੈ ਕੇ ਵਿਵਾਦਤ ਬਿਆਨ ਦਿਤਾ ਹੈ। ਬਿਪਲਬ ਕੁਮਾਰ ਨੇ ਮਮਤਾ ਬੈਨਰਜੀ ਨੂੰਅਪਣੇ ਦਿਮਾਗ਼ ਦੀ ਜਾਂਚ ਕਰਵਾਉਣ ਦੀ ਸਲਾਹ ਦੇ ਦਿਤੀ ਹੈ।
mamata banerjee needs mental treatment said tripura cm biplab deb
ਉਨ੍ਹਾਂ ਦਾ ਇਹ ਬਿਆਨ ਉਸ ਬਿਆਨ ਦੇ ਇਕ ਦਿਨ ਬਾਅਦ ਆਇਆ ਹੈ, ਜਿਸ ਵਿਚ ਮਮਤਾ ਬੈਨਰਜੀ ਨੇ ਭਾਜਪਾ ਦੀ ਤ੍ਰਿਪੁਰਾ ਵਿਚ ਜਿੱਤ ਨੂੰ ਨਗਰਪਾਲਿਕਾ ਚੋਣਾਂ ਵਿਚ ਜਿੱਤ ਵਰਗਾ ਦਸਿਆ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਹ ਨਿਰਾਸ਼ ਹੈ ਅਤੇ ਉਨ੍ਹਾਂ ਨੂੰ ਸਾਥੋਂ ਜਲਨ ਹੋ ਰਹੀ ਹੈ। ਸੰਵਿਧਾਨ ਸਾਰੇ ਸੂਬਿਆਂ ਦੇ ਨਾਲ ਇਕ ਜਿਹੋ ਵਰਤਾਅ ਕਰਦਾ ਹੈ, ਭਲੇ ਹੀ ਕੁੱਝ ਸੂਬੇ ਆਕਾਰ ਵਿਚ ਵੱਡੇ ਹੋਣ।
mamata banerjee needs mental treatment said tripura cm biplab deb
ਉਨ੍ਹਾਂ ਕਿਹਾ ਕਿ ਜੇਕਰ ਮੈਂ ਛੇ ਫੁੱਟ 3 ਇੰਚ ਦਾ ਹਾਂ ਅਤੇ ਕੋਈ ਪੰਜ ਫੁੱਟ ਦਾ ਹੀ ਹੈ ਤਾਂ ਕੀ ਉਹ ਇਨਸਾਨ ਨਹੀਂ ਹੈ? ਮਮਤਾ ਬੈਨਰਜੀ ਨੂੰ ਪਹਿਲਾਂ ਮੰਦਰ ਜਾਣਾ ਚਾਹੀਦਾ ਹੈ। ਫਿ਼ਰ ਕਿਸੇ ਹਸਪਤਾਲ ਵਿਚ ਦਿਮਾਗ਼ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਇਕ ਬੰਗਾਲੀ ਨਿਊਜ਼ ਨਾਲ ਗੱਲਬਾਤ ਵਿਚ ਮਮਤਾ ਬੈਨਰਜੀ ਨੇ ਕਿਹਾ ਸੀ ਕਿ ਉਹ ਤ੍ਰਿਪੁਰਾ ਵਿਚ ਜਿੱਤ ਦਾ ਸਿਹਰਾ ਭਾਜਪਾ ਨੂੰ ਨਹੀਂ ਦੇਵੇਗੀ।
mamata banerjee needs mental treatment said tripura cm biplab deb
ਦੂਜੇ ਪਾਸੇ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਨੇਤਾ ਪਾਰਥਾ ਚੈਟਰਜੀ ਨੇ ਬਿਪਲਬ ਕੁਮਾਰ ਦੇਬ ਦੇ ਬਿਆਨ ਨੂੰ ਪਬਲੀਸਿਟੀ ਸਟੰਟ ਕਰਾਰ ਦਿਤਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਪਬਲੀਸਿਟੀ ਲਈ ਕੁੱਝ ਵੀ ਕਹਿ ਦਿੰਦਾ ਹੈ। ਜੇਕਰ ਤੁਸੀਂ ਮਮਤਾ ਬੈਨਰਜੀ 'ਤੇ ਹਮਲਾ ਕਰਦੇ ਹੋ ਤਾਂ ਅਖ਼ਬਾਰਾਂ ਦੇ ਪਹਿਲੇ ਪੰਨੇ 'ਤੇ ਜਗ੍ਹਾ ਮਿਲਦੀ ਹੈ। ਖ਼ਬਰ ਬਣਦੀ ਹੈ। ਜ਼ਿਕਰਯੋਗ ਹੈ ਕਿ ਤ੍ਰਿਪੁਰਾ ਵਿਚ ਜਿੱਤ ਤੋਂ ਬਾਅਦ ਭਾਜਪਾ ਅਹੁਦੇਦਾਰਾਂ ਨੇ ਕਿਹਾ ਸੀ ਕਿ ਤ੍ਰਿਪੁਰਾ ਵਾਂਗ ਪੱਛਮ ਬੰਗਾਲ ਦੇ ਲੋਕਾਂ ਨੂੰ ਵੀ ਬਦਲਾਅ ਲਿਆਉਣਾ ਚਾਹੀਦਾ ਹੈ।