
ਸਾਹਮਣੇ ਆਈ ਸੱਚਾਈ
ਬਾਲੀਵੁੱਡ ਦੇ ਕੁਮਾਰ ਯਾਨੀ ਅਕਸ਼ੇ ਕੁਮਾਰ ਪੀਐਮ ਨਰਿੰਦਰ ਮੋਦੀ ਦੀ ਇੰਟਰਵਿਊ ਤੋਂ ਬਾਅਦ ਸੁਰਖ਼ੀਆਂ ਵਿਚ ਹਨ। ਦਸ ਦਈਏ ਕਿ ਹਾਲ ਹੀ ਵਿਚ ਉਹਨਾਂ ਨੇ ਪੀਐਮ ਮੋਦੀ ਦੀ ਇੰਟਰਵਿਊ ਲਈ ਸੀ। ਇੰਟਰਵਿਊ ਲੈਣ ਤੋਂ ਪਹਿਲਾਂ ਅਕਸ਼ੇ ਕਾਫੀ ਘਬਰਾਏ ਹੋਏ ਸਨ। ਉਹਨਾਂ ਨੇ ਅਪਣੇ ਟਵੀਟ ਵਿਚ ਵੀ ਇਹੀ ਗੱਲ ਕਹੀ ਸੀ। ਉਹਨਾਂ ਨੇ ਟਵੀਟ ਵਿਚ ਲਿਖਿਆ ਕਿ ਮੈਂ ਪੀਐਮ ਮੋਦੀ ਦੀ ਇੰਟਰਵਿਊ ਕਰਕੇ ਘਬਰਾਇਆ ਹੋਇਆ ਹਾਂ।
Narendra Modi
ਮੈਨੂੰ ਘਬਰਾਹਟ ਇਸ ਕਰਕੇ ਹੈ ਕਿਉਂਕਿ ਮੈਂ ਇਕ ਬਿਲਕੁਲ ਵੱਖਰਾ ਅਤੇ ਨਵਾਂ ਕੰਮ ਕਰਨ ਜਾ ਰਿਹਾ ਸੀ। ਮੈਂ ਹਮੇਸ਼ਾ ਸਵਾਲਾਂ ਤੋਂ ਦੂਰ ਹੀ ਰਿਹਾ ਹਾਂ। ਪਰ ਮੋਦੀ ਵਿਚ ਉਹ ਸਮਰੱਥਾ ਹੈ ਕਿ ਉਹ ਸਾਹਮਣੇ ਵਾਲੇ ਨੂੰ ਘਬਰਾਉਣ ਨਹੀਂ ਦਿੰਦੇ। ਨਾਲ ਹੀ ਉਹਨਾਂ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਉਹਨਾਂ ਨੇ ਪੀਐਮ ਮੋਦੀ ਤੋਂ ਮੁਸ਼ਕਿਲ ਸਵਾਲ ਕਿਉਂ ਨਹੀਂ ਪੁੱਛੇ। ਅਕਸ਼ੇ ਨੇ ਕਿਹਾ ਕਿ ਮੈਂ ਉਹਨਾਂ ਤੋਂ ਸਰਕਾਰ ਅਤੇ ਨੀਤੀਆਂ ਬਾਰੇ ਮੁਸ਼ਕਿਲ ਪੁੱਛ ਹੀ ਨਹੀਂ ਸਕਦਾ ਸੀ।
Akshay Kumar
ਇਹ ਸਵਾਲ ਤਾਂ ਨਿਊਜ਼ ਐਡੀਟਰਸ ਪੁੱਛਣਗੇ ਹੀ। ਮੈਂ ਉਹਨਾਂ ਨੂੰ ਹਲਕੇ ਅਤੇ ਅਜਿਹੇ ਸਵਾਲ ਪੁੱਛਣਾ ਚਾਹੁੰਦਾ ਹਾਂ ਜਿਸ ਨਾਲ ਲੋਕ ਖੁਦ ਨੂੰ ਜੋੜ ਕੇ ਵੇਖ ਸਕਣ। ਨਾਲ ਹੀ ਉਹਨਾਂ ਕਿਹਾ ਕਿ ਮੈਂ ਮੋਦੀ ਤੋਂ ਉਹ ਸਵਾਲ ਪੁੱਛੇ ਸਨ ਜੋ ਮੈਨੂੰ ਸਮਝ ਆਉਣ। ਦਸ ਦਈਏ ਕਿ ਅਕਸ਼ੇ ਕੁਮਾਰ ਨੇ ਮੋਦੀ ਦੀ ਇੰਟਰਵਿਊ ਬੁੱਧਵਾਰ ਲਈ ਸੀ ਜਿਸ ਦੌਰਾਨ ਉਹਨਾਂ ਨੇ ਮੋਦੀ ਨੂੰ ਆਮ ਜਨਤਾ ਨਾਲ ਜੁੜੇ ਸਵਾਲ ਪੁੱਛੇ ਸਨ।