
ਅਕਸ਼ੇ ਕੁਮਾਰ ਇਹਨੀਂ ਦਿਨੀਂ ਆਪਣੀ ਆਉਣ ਫਿਲਮ ‘ਕੇਸਰੀ’ ਦਾ ਪ੍ਰਮੋਸ਼ਨ ਕਰਦੇ ਨਜ਼ਰ ਆ ਰਹੇ ਹਨ। ਉਹਨਾਂ ਦੀ ਕੋ-ਸਟਾਰ ਪਰਿਣੀਤੀ ਵੀ ਇਸ ਕੰਮ ਵਿਚ ਉਹਨਾਂ ਦਾ ਸਾਥ ਦੇ ਰਹੀ ਹੈ।
ਕਾਨਪੁਰ : ਆਪਣੀ ਅਦਾਕਾਰੀ ਅਤੇ ਸਟੰਟ ਕਰਕੇ ਹਮੇਸ਼ਾ ਚਰਚਾ ਵਿਚ ਰਹਿਣ ਵਾਲੇ ਬਾਲੀਵੁੱਡ ਦੇ ਸਟਾਰ ਕਲਾਕਾਰ ਅਕਸ਼ੇ ਕੁਮਾਰ ਇਹਨੀਂ ਦਿਨੀਂ ਆਪਣੀ ਆਉਣ ਫਿਲਮ ‘ਕੇਸਰੀ’ ਦਾ ਪ੍ਰਮੋਸ਼ਨ ਕਰਦੇ ਨਜ਼ਰ ਆ ਰਹੇ ਹਨ। ਉੱਥੇ ਹੀ ਉਹਨਾਂ ਦੀ ਕੋ-ਸਟਾਰ ਪਰਿਣੀਤੀ ਚੋਪੜਾ ਵੀ ਇਸ ਕੰਮ ਵਿਚ ਉਹਨਾਂ ਦਾ ਬਰਾਬਰ ਸਾਥ ਦੇ ਰਹੀ ਹੈ। ਹੁਣ ਦੋਨਾਂ ਸਟਾਰਸ ਦੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ।
ਅਕਸ਼ੇ ਕੁਮਾਰ ਬੀਐਸਐਫ ਦੇ ਜਵਾਨਾਂ ਨਾਲ ਹੋਲੀ ਦਾ ਤਿਓਹਾਰ ਮਨਾਉਂਦੇ ਨਜ਼ਰ ਆਏ ਹਨ। ਇਸ ਮੌਕੇ ਅਕਸ਼ੇ ਕੁਮਾਰ ਦੇ ਨਾਲ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਵੀ ਫੌਜੀ ਜਵਾਨਾਂ ਨਾਲ ਹੋਲੀ ਦੀ ਖੁਸ਼ੀ ਸਾਂਝੀ ਕਰਦੀ ਨਜ਼ਰ ਆਈ। ਅਕਸ਼ੇ ਕੁਮਾਰ ਨੇ ਦੇਸ਼ ਦੇ ਫੌਜੀ ਜਵਾਨਾਂ ਨਾਲ ਖੂਬ ਮਸਤੀ ਕੀਤੀ ਅਤੇ ਕੁਝ ਸਟੰਟ ਕਰਕੇ ਵੀ ਦਿਖਾਏ, ਜਿਨ੍ਹਾਂ ਨੂੰ ਦੇਖ ਕੇ ਜਵਾਨਾਂ ਨੇ ਤਾੜੀਆਂ ਮਾਰੀਆਂ।
ਇਸ ਤੋਂ ਬਾਅਦ ਅਕਸ਼ੇ ਕੁਮਾਰ ਨੇ ਫੌਜੀ ਜਵਾਨਾਂ ਨਾਲ ਡਾਂਸ ਵੀ ਕੀਤਾ। ਆਪਣੀ ਨਵੀਂ ਆ ਰਹੀ ਫਿਲਮ ਕੇਸਰੀ ਦੇ ਗਾਣੇ 'ਸਾਨੂੰ ਕਹਿੰਦੀ' 'ਤੇ ਅਕਸ਼ੇ ਕੁਮਾਰ ਨੇ ਫੌਜੀ ਜਵਾਨਾਂ ਨਾਲ ਜੋਸ਼ ਭਰਪੂਰ ਡਾਂਸ ਕੀਤਾ। ਇਸਦੇ ਨਾਲ ਹੀ ਅਕਸ਼ੇ ਕੁਮਾਰ ਨੇ ਮਹਿਲਾ ਫੌਜੀ ਅਸਫਰ ਨਾਲ ਬੋਕਸਿੰਗ ਵੀ ਕੀਤੀ ਅਤੇ ਕੁਝ ਅਜਿਹੇ ਸਟੰਟ ਮੂਵਜ਼ ਵੀ ਦੇਖਣ ਨੂੰ ਮਿਲੇ ਜੋ ਸਭ ਨੂੰ ਹੈਰਾਨ ਕਰ ਗਏ। ਇਸਦੇ ਨਾਲ ਹੀ ਅਕਸ਼ੇ ਕੁਮਾਰ ਨੇ ਮਹਿਲਾ ਸ਼ਕਤੀ ਨੂੰ ਵਧਾਵਾ ਦਿੰਦੇ ਹੋਏ ਆਪਣੀ ਫਿਲਮ ਪੈਡਮੈਨ ਦਾ women strong, mother strong ਅਤੇ sister strong ਦਾ ਨਾਅਰਾ ਵੀ ਲਾਇਆ।
ਦੱਸ ਦਈਏ ਕਿ ਇਹ ਫਿਲਮ 1897 ‘ਚ ਹੋਈ ਸਾਰਾਗ਼ੜ੍ਹੀ ਦੀ ਉਸ ਜੰਗ ਤੇ ਅਧਾਰਿਤ ਹੈ ਜਿਸ ਵਿਚ ਬ੍ਰਿਟਿਸ਼ ਭਾਰਤੀ ਸੈਨਾ ਦੇ 21 ਸਿੱਖ ਜਵਾਨਾਂ ਨੇ 10 ਹਜ਼ਾਰ ਅਫਗਾਨੀ ਸੈਨਿਕਾਂ ਤੋਂ ਲੋਹਾ ਲਿਆ ਸੀ। ਜਿਸ ਨੂੰ ਇਤਿਹਾਸ ਦੀਆਂ ਮੁਸ਼ਕਿਲ ਲੜਾਈਆਂ ਵਿਚ ਗਿਣਿਆ ਜਾਂਦਾ ਹੈ। ਇਹ ਫਿਲਮ 21 ਮਾਰਚ ਨੂੰ ਹੋਲੀ ਦੇ ਤਿਉਹਾਰ ਤੇ ਰਿਲੀਜ਼ ਹੋ ਰਹੀ ਹੈ।