
ਰਾਸ਼ਟਰਪਤੀ ਦੇ ਸੱਕਤਰ ਸੰਜੇ ਕੋਠਾਰੀ ਨੂੰ ਸਨਿਚਰਵਾਰ ਨੂੰ ਕੇਂਦਰੀ ਵਿਜੀਲੈਂਸ ਕਮਿਸ਼ਨਰ ਨਿਯੁਕਤ ਕੀਤਾ ਗਿਆ। ਰਾਸ਼ਟਰਪਤੀ ਭਵਨ ਤੋਂ ਜਾਰੀ ਇਕ ਬਿਆਨ ਵਿਚ ਇਹ
ਨਵੀਂ ਦਿੱਲੀ, 25 ਅਪ੍ਰੈਲ: ਰਾਸ਼ਟਰਪਤੀ ਦੇ ਸੱਕਤਰ ਸੰਜੇ ਕੋਠਾਰੀ ਨੂੰ ਸਨਿਚਰਵਾਰ ਨੂੰ ਕੇਂਦਰੀ ਵਿਜੀਲੈਂਸ ਕਮਿਸ਼ਨਰ ਨਿਯੁਕਤ ਕੀਤਾ ਗਿਆ। ਰਾਸ਼ਟਰਪਤੀ ਭਵਨ ਤੋਂ ਜਾਰੀ ਇਕ ਬਿਆਨ ਵਿਚ ਇਹ ਜਾਣਕਾਰੀ ਦਿਤੀ ਗਈ। ਦੇਸ਼ ਦੀ ਭ੍ਰਸ਼ਟਾਚਾਰ ਵਿਰੋਧੀ ਮੁੱਖ ਸੰਸਥਾ ਕੇਂਦਰੀ ਵਿਜੀਲੈਂ ਕਮਿਸ਼ਨ(ਸੀਵੀਸੀ) ਦੇ ਮੁਖੀ ਦਾ ਅਹੁਦਾ ਕੇ.ਵੀ. ਚੌਧਰੀ ਦਾ ਕਾਰਜਕਾਲ ਪੂਰਾ ਹੋਣ ਦੇ ਬਾਅਦ ਪਿਛਲੇ ਸਾਲ ਜੂਨ ਤੋਂ ਖਾਲੀ ਪਿਆ ਸੀ।
ਬਿਆਨ ਮੁਤਾਬਕ, ‘‘ਰਾਸ਼ਟਰਪਤੀ ਭਵਨ ’ਚ ਸਵੇਰੇ ਸਾਡੇ ਦੱਸ ਵਜੇ ਆਯੋਜਿਤ ਇਕ ਸਮਾਗਮ ’ਚ ਸੰਜੇ ਕੋਠਾਰੀ ਨੇ ਕੇਂਦਰੀ ਵਿਜੀਲੈਂਸ ਕਮਿਸ਼ਨਰ ਦੇ ਤੌਰ ’ਤੇ ਸੰਹੁ ਚੁੱਕੀ।’’ ਬਿਆਨ ’ਚ ਦਸਿਆ ਗਿਆ ਕਿ ਕੋਠਾਰੀ (63) ਨੇ ਰਾਸ਼ਟਰਪਤੀ ਦੇ ਸਾਹਮਣੇ ਅਹੁਦੇ ਦੀ ਸੰਹੁ ਚੁੱਕੀ। ਸੰਹੁ ਚੁੱਕ ਸਮਾਗਮ ’ਚ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਏ। (ਪੀਟੀਆਈ)