STF ਨੇ ਦਬੋਚਿਆ ਕਰੋੜਾਂ ਦੀ ਠੱਗੀ ਮਾਰਨ ਵਾਲਾ ਸੰਜੇ ਸ਼ੇਰਪੁਰੀਆ 

By : KOMALJEET

Published : Apr 26, 2023, 3:27 pm IST
Updated : Apr 26, 2023, 3:27 pm IST
SHARE ARTICLE
national news
national news

ਖ਼ੁਦ ਨੂੰ ਭਾਜਪਾ ਨੇਤਾਵਾਂ ਦਾ ਕਰੀਬੀ ਦੱਸ ਕੇ ਵਸੂਲਦਾ ਸੀ ਮੋਟੀ ਰਕਮ 

ਲਖਨਊ : STF ਨੇ ਮੰਗਲਵਾਰ ਦੇਰ ਰਾਤ ਸੰਜੇ ਸ਼ੇਰਪੁਰੀਆ ਨੂੰ ਵਿਭੂਤੀਖੰਡ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ। ਉਸ 'ਤੇ ਸੰਸਥਾ ਬਣਾ ਕੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ। ਉਹ ਇਸ ਤੋਂ ਪਹਿਲਾਂ ਵੀ ਚਰਚਾ 'ਚ ਰਿਹਾ ਸੀ। ਉਹ ਭਾਜਪਾ ਦੇ ਵੱਡੇ ਆਗੂਆਂ ਦੇ ਕਰੀਬੀ ਹੋਣ ਦਾ ਦਾਅਵਾ ਕਰਦਾ ਹੈ ਅਤੇ ਕਈ ਤਰ੍ਹਾਂ ਦੇ ਲਾਲਚ ਦੇ ਕੇ ਲੋਕਾਂ ਤੋਂ ਮੋਟੀ ਰਕਮ ਵਸੂਲਦਾ ਹੈ।

ਇਸ ਤੋਂ ਇਲਾਵਾ ਕਈ ਤਰ੍ਹਾਂ ਦੀ ਵੱਡੀ ਧੋਖਾਧੜੀ ਕੀਤੀ ਗਈ ਹੈ। STF ਬੁੱਧਵਾਰ ਨੂੰ ਇਸ ਦਾ ਖੁਲਾਸਾ ਕਰ ਸਕਦੀ ਹੈ। ਸੰਜੇਸ਼ੇਰਪੁਰੀਆ ਭਾਜਪਾ ਦੇ ਚੋਟੀ ਦੇ ਨੇਤਾਵਾਂ ਦੇ ਨਾਂ 'ਤੇ ਧੋਖਾਧੜੀ ਕਰ ਰਿਹਾ ਸੀ। ਇਸ ਠੱਗ ਨੇ ਦਿੱਲੀ ਦੇ ਇੱਕ ਬੰਗਲੇ 'ਤੇ ਵੀ ਕਬਜ਼ਾ ਕੀਤਾ ਹੋਇਆ ਹੈ। ਸੰਜੇ ਸ਼ੇਰਪੁਰੀਆ ਨੇ ਦਿੱਲੀ ਦੇ ਲੁਟੀਅਨਜ਼ ਜ਼ੋਨ 'ਚ ਇਕ ਬੰਗਲੇ 'ਤੇ ਕਬਜ਼ਾ ਕੀਤਾ ਹੋਇਆ ਹੈ। ਗੁਜਰਾਤ ਦਾ ਹਵਾਲਾ ਦੇ ਕੇ ਲੁਟੇਰਾ ਗਿਰੋਹ ਚਲਾ ਰਿਹਾ ਸੀ। ਇਸ ਨੇ ਗਾਜ਼ੀਪੁਰ, ਲਖਨਊ ਅਤੇ ਦਿੱਲੀ ਵਿਚ ਅੱਡੇ ਬਣਾਏ ਹਨ।

ਇੱਕ ਮਾਮੂਲੀ ਡਰਾਈਵਰ ਤੋਂ ਨਟਵਰਲਾਲ ਬਣਨ ਦੀ ਹੈਰਾਨੀਜਨਕ ਕਹਾਣੀ ਹੈ। ਫਰਜ਼ੀ ਕੰਪਨੀਆਂ ਬਣਾ ਕੇ ਵੱਡੀ ਰਕਮ ਦੀ ਠੱਗੀ ਮਾਰੀ ਗਈ ਹੈ। ਸ਼ੇਰਪੁਰੀਆ ਨੇ ਐਸਟੀਐਫ ਦੀ ਪੁੱਛਗਿੱਛ ਦੌਰਾਨ ਕਈ ਖ਼ੁਲਾਸੇ ਕੀਤੇ ਹਨ। ਸ਼ੇਰਪੁਰੀਆ ਨੇ ਠੱਗਾਂ ਦਾ ਗੈਂਗ ਬਣਾਇਆ ਹੋਇਆ ਸੀ। ਠੱਗ ਸੰਜੇ ਵਲੋਂ ਬਣਾਏ ਗਿਰੋਹ ਦੇ ਜਾਲ ਵਿੱਚ ਕਈ ਅਧਿਕਾਰੀ ਅਤੇ ਕਾਰੋਬਾਰੀ ਵੀ ਫਸ ਚੁੱਕੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਭਾਜਪਾ ਦੇ ਕਈ ਵੱਡੇ ਨੇਤਾ ਇਸ ਧੋਖਾਧੜੀ ਦਾ ਸ਼ਿਕਾਰ ਹੋ ਚੁੱਕੇ ਹਨ। ਠੱਗ ਸੰਜੇ ਦੇ ਕਾਰਨਾਮੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵੱਡੇ ਠੱਗ ਸੁਕੇਸ਼ ਚੰਦਰੇਖਰ ਨਾਲ ਇਸ ਦੀ ਤੁਲਨਾ ਕੀਤੀ ਜਾ ਰਹੀ ਹੈ। 
 

SHARE ARTICLE

ਏਜੰਸੀ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement