Lok Sabha Election 2024 : ਵੋਟ ਪਾਉਣ ਲਈ ਆਏ 2 ਬਜ਼ੁਰਗਾਂ ਦੀ ਹੋਈ ਮੌਤ , ਜਾਣੋਂ ਪੂਰਾ ਮਾਮਲਾ
Published : Apr 26, 2024, 3:18 pm IST
Updated : Apr 26, 2024, 3:18 pm IST
SHARE ARTICLE
 Elderly people died
Elderly people died

ਭੀਲਵਾੜਾ 'ਚ ਪੋਲਿੰਗ ਬੂਥ 'ਤੇ ਬਜ਼ੁਰਗ ਵਿਅਕਤੀ ਦੀ ਮੌਤ, ਵੋਟ ਪਾਉਣ ਲਈ ਲਾਈਨ 'ਚ ਖੜ੍ਹਾ ਸੀ...

Lok Sabha Election 2024 : ਕੇਰਲ ਦੇ ਪਲੱਕੜ ਜ਼ਿਲ੍ਹੇ ਦੇ ਓਟਾਪਲਮ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਵੋਟ ਪਾਉਣ ਤੋਂ ਬਾਅਦ ਮੌਤ ਹੋ ਗਈ ਹੈ। ਓਥੇ ਹੀ ਰਾਜਸਥਾਨ ਦੇ ਭੀਲਵਾੜਾ ਵਿੱਚ ਵੀ ਇੱਕ ਵੋਟਰ ਨੂੰ ਚੱਕਰ ਆ ਗਿਆ ਅਤੇ ਉਹ ਹੇਠਾਂ ਡਿੱਗ ਗਿਆ। ਜਿਸ ਤੋਂ ਬਾਅਦ ਲੋਕਾਂ ਨੇ ਤੁਰੰਤ 75 ਸਾਲਾ ਛਗਨਲਾਲਾ ਬਘੇਲਾ ਨੂੰ ਹਸਪਤਾਲ ਪਹੁੰਚਾਇਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

ਦਰਅਸਲ 'ਚ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਦੀ ਵੋਟਿੰਗ ਦੌਰਾਨ ਭੀਲਵਾੜਾ ਸ਼ਹਿਰ ਨੇੜੇ ਇਕ ਪੋਲਿੰਗ ਬੂਥ 'ਤੇ ਵੋਟ ਪਾਉਣ ਲਈ ਕਤਾਰ 'ਚ ਖੜ੍ਹੇ 80 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲੀਸ ਨੇ ਬਜ਼ੁਰਗ ਦੀ ਲਾਸ਼ ਨੂੰ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। 

ਭਾਜਪਾ ਆਗੂ ਚੇਤਨ ਨੇ ਦੱਸਿਆ ਕਿ ਭੀਲਵਾੜਾ ਸ਼ਹਿਰ ਨੇੜੇ ਸਥਿਤ ਉਪਨਗਰਪੁਰ ਕਸਬਾ ਛੀਪਾ ਦੇ ਨੌਹਰਾ ਪੋਲਿੰਗ ਸਟੇਸ਼ਨ ਨੰਬਰ 7 ’ਤੇ ਕਸਬੇ ਦੇ ਰਹਿਣ ਵਾਲੇ 80 ਸਾਲਾ ਛਗਨਲਾਲਾ ਬਘੇਲਾ ਪੋਲਿੰਗ ਸਟੇਸ਼ਨ ’ਤੇ ਪੁੱਜੇ ਸੀ। ਉਹ ਪੋਲਿੰਗ ਬੂਥ 'ਤੇ ਵੋਟ ਪਾਉਣ ਲਈ ਲਾਈਨ 'ਚ ਖੜ੍ਹੇ ਸਨ, ਜਿਸ ਤੋਂ ਬਾਅਦ ਉਹ ਪੋਲਿੰਗ ਬੂਥ ਦੇ ਅਹਾਤੇ 'ਚ ਹੀ ਡਿੱਗ ਗਏ।

ਪੋਲਿੰਗ ਸਟੇਸ਼ਨ 'ਤੇ ਤਾਇਨਾਤ ਪੋਲਿੰਗ ਕਰਮਚਾਰੀ ਪੀਆਰਓ ਸ਼ੰਕਰਲਾਲ ਨੇ ਦੱਸਿਆ ਕਿ ਛਗਨਲਾਲਾ ਬਘੇਲਾ  ਨਾਂ ਦਾ ਬਜ਼ੁਰਗ ਵੋਟਰ ਪੁਰ ਸ਼ਹਿਰ ਦੇ ਪੋਲਿੰਗ ਬੂਥ ਨੰਬਰ 7 'ਤੇ ਵੋਟ ਪਾਉਣ ਆਇਆ ਸੀ, ਜਿੱਥੇ ਉਹ ਵੋਟ ਪਾਉਣ ਲਈ ਕਤਾਰ 'ਚ ਖੜ੍ਹਾ ਸੀ, ਇਸ ਦੌਰਾਨ ਉਸ ਨੂੰ ਚੱਕਰ ਆ ਗਿਆ ਅਤੇ ਉਹ ਡਿੱਗ ਗਿਆ। ਜਿਸ ਤੋਂ ਬਾਅਦ ਉਸ ਨੂੰ ਮੁੱਢਲੀ ਸਹਾਇਤਾ ਲਈ ਹਸਪਤਾਲ ਭੇਜਿਆ ਗਿਆ ,ਜਿੱਥੇ ਡਾਕਟਰ ਨੇ ਬਜ਼ੁਰਗ ਵੋਟਰ ਛਗਨਲਾਲਾ ਬਘੇਲਾ ਨੂੰ ਮ੍ਰਿਤਕ ਐਲਾਨ ਦਿੱਤਾ।

Location: India, Delhi, Delhi

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement