New Delhi: ਮੈਂ ਪਾਕਿਸਤਾਨ ਦੀ ਧੀ ਸੀ ਪਰ ਭਾਰਤ ਦੀ ਨੂੰਹ, ਮੈਨੂੰ ਇੱਥੇ ਰਹਿਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ: ਸੀਮਾ ਹੈਦਰ
Published : Apr 26, 2025, 12:13 pm IST
Updated : Apr 26, 2025, 12:13 pm IST
SHARE ARTICLE
Seema Haider
Seema Haider

ਦੋ ਸਾਲ ਪਹਿਲਾਂ, ਸੀਮਾ ਆਪਣੇ ਚਾਰ ਬੱਚਿਆਂ ਨਾਲ ਕਥਿਤ ਤੌਰ 'ਤੇ ਗ਼ੈਰ-ਕਾਨੂੰਨੀ ਤੌਰ 'ਤੇ ਭਾਰਤ ਵਿੱਚ ਦਾਖ਼ਲ ਹੋਈ ਸੀ

 

New Delhi: ਕੇਂਦਰ ਸਰਕਾਰ ਵੱਲੋਂ ਪਾਕਿਸਤਾਨੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਦੇ ਹੁਕਮ ਤੋਂ ਬਾਅਦ, ਸੀਮਾ ਹੈਦਰ ਨੇ ਪ੍ਰਧਾਨ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਭਾਰਤ ਵਿੱਚ ਰਹਿਣ ਦੇਣ, ਇਹ ਕਹਿੰਦੇ ਹੋਏ ਕਿ ਉਹ ਬਿਨਾਂ ਸ਼ੱਕ ਪਾਕਿਸਤਾਨ ਦੀ ਧੀ ਸੀ ਪਰ ਹੁਣ ਉਹ ਭਾਰਤ ਦੀ ਨੂੰਹ ਹੈ।

ਦੋ ਸਾਲ ਪਹਿਲਾਂ, ਸੀਮਾ ਆਪਣੇ ਚਾਰ ਬੱਚਿਆਂ ਨਾਲ ਕਥਿਤ ਤੌਰ 'ਤੇ ਗ਼ੈਰ-ਕਾਨੂੰਨੀ ਤੌਰ 'ਤੇ ਭਾਰਤ ਵਿੱਚ ਦਾਖ਼ਲ ਹੋਈ ਸੀ ਅਤੇ ਗੌਤਮ ਬੁੱਧ ਨਗਰ ਜ਼ਿਲ੍ਹੇ ਵਿੱਚ ਸਚਿਨ ਮੀਣਾ ਨਾਲ ਰਹਿ ਰਹੀ ਸੀ। ਸੀਮਾ ਦਾ ਦਾਅਵਾ ਹੈ ਕਿ ਸਚਿਨ ਨਾਲ ਵਿਆਹ ਕਰਨ ਤੋਂ ਬਾਅਦ ਉਸ ਨੇ ਹਿੰਦੂ ਧਰਮ ਅਪਣਾ ਲਿਆ ਹੈ।

ਸੀਮਾ ਨੇ ਸ਼ੁੱਕਰਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਪਲੇਟਫ਼ਾਰਮ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਇੱਕ ਵਿਅਕਤੀ ਉਸ ਤੋਂ ਕੁਝ ਪੁੱਛ ਰਿਹਾ ਹੈ। ਇਸ 'ਤੇ ਸੀਮਾ ਕਹਿੰਦੀ ਹੈ, "ਮੈਂ ਪਾਕਿਸਤਾਨ ਨਹੀਂ ਜਾਣਾ ਚਾਹੁੰਦੀ ਸਰ।"

ਇਸ ਤੋਂ ਬਾਅਦ ਉਹ ਵਿਅਕਤੀ ਪੁੱਛਦਾ ਹੈ ਕਿ ਉਹ ਮੋਦੀ (ਪ੍ਰਧਾਨ ਮੰਤਰੀ) ਨੂੰ ਕੀ ਅਪੀਲ ਕਰਨਾ ਚਾਹੁੰਦੀ ਹੈ। ਇਸ 'ਤੇ ਸੀਮਾ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, "ਮੈਂ ਮੋਦੀ ਜੀ ਅਤੇ ਯੋਗੀ ਜੀ (ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ) ਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਮੈਂ ਇੱਥੇ ਉਨ੍ਹਾਂ ਦੀ ਸ਼ਰਨ ਵਿਚ ਹਾਂ, ਮੈਂਨੂੰ ਉਨ੍ਹਾਂ ਉੱਤੇ ਭਰੋਸਾ ਹੈ, ਮੈਂ ਧੀ ਪਾਕਿਸਤਾਨ ਦੀ ਹਾਂ ਪਰ ਨੂੰਹ ਭਾਰਤ ਦੀ ਹਾਂ।" ਮੈਨੂੰ ਇੱਥੇ ਹੀ ਰਹਿਣ ਦਿੱਤਾ ਜਾਵੇ।"

ਇਸ ਸਾਲ, ਸੀਮਾ ਨੇ 18 ਮਾਰਚ ਨੂੰ ਇੱਕ ਧੀ ਨੂੰ ਜਨਮ ਦਿੱਤਾ।

ਪਾਕਿਸਤਾਨ ਦੇ ਸਿੰਧ ਸੂਬੇ ਦੇ ਜੈਕਬਾਬਾਦ ਦੀ ਰਹਿਣ ਵਾਲੀ ਸੀਮਾ ਮਈ 2023 ਵਿੱਚ ਕਰਾਚੀ ਸਥਿਤ ਆਪਣਾ ਘਰ ਛੱਡ ਕੇ ਆਪਣੇ ਬੱਚਿਆਂ ਨਾਲ ਨੇਪਾਲ ਰਾਹੀਂ ਭਾਰਤ ਆਈ।

ਉਹ ਜੁਲਾਈ ਵਿੱਚ ਸੁਰਖੀਆਂ ਵਿੱਚ ਆਈ ਜਦੋਂ ਭਾਰਤੀ ਅਧਿਕਾਰੀਆਂ ਨੇ ਉਸ ਨੂੰ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਰਾਬੂਪੁਰਾ ਖੇਤਰ ਵਿੱਚ 27 ਸਾਲਾ ਸਚਿਨ ਨਾਲ ਰਹਿੰਦੇ ਹੋਏ ਗ੍ਰਿਫ਼ਤਾਰ ਕਰ ਲਿਆ।

ਦੱਸਿਆ ਜਾ ਰਿਹਾ ਹੈ ਕਿ ਦੋਵੇਂ 2019 ਵਿੱਚ ਆਨਲਾਈਨ ਗੇਮ ਖੇਡਦੇ ਸਮੇਂ ਸੰਪਰਕ ਵਿੱਚ ਆਏ ਸਨ।

ਸੀਮਾ ਦੇ ਪਾਕਿਸਤਾਨੀ ਪਤੀ ਗੁਲਾਮ ਹੈਦਰ ਤੋਂ ਚਾਰ ਬੱਚੇ ਹਨ। ਗੁਲਾਮ ਨੇ ਪਹਿਲਾਂ ਆਪਣੇ ਬੱਚਿਆਂ ਦੀ ਕਸਟਡੀ ਹਾਸਲ ਕਰਨ ਲਈ ਇੱਕ ਭਾਰਤੀ ਵਕੀਲ ਨੂੰ ਨੌਕਰੀ 'ਤੇ ਰੱਖਿਆ ਸੀ।

ਜੁਲਾਈ 2023 ਵਿੱਚ, ਸੀਮਾ ਅਤੇ ਸਚਿਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ 'ਤੇ ਸਰਹੱਦ ਰਾਹੀਂ ਗ਼ੈਰ-ਕਾਨੂੰਨੀ ਤੌਰ 'ਤੇ ਭਾਰਤ ਵਿੱਚ ਦਾਖ਼ਲ ਹੋਣ ਦਾ ਦੋਸ਼ ਹੈ, ਜਦੋਂ ਕਿ ਸਚਿਨ ਵਿਰੁਧ ਇੱਕ ਗ਼ੈਰ-ਕਾਨੂੰਨੀ ਪ੍ਰਵਾਸੀ ਨੂੰ ਪਨਾਹ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਦੋਵਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement