ਨਿਪਾਹ ਵਾਇਰਸ ਫੈਲਣ ਦਾ ਮੁੱਖ ਕਾਰਨ ਚਮਗਿੱਦੜ ਨਹੀਂ ਹਨ
Published : May 26, 2018, 11:12 am IST
Updated : May 26, 2018, 11:12 am IST
SHARE ARTICLE
Nipah virus test
Nipah virus test

ਹਾਲ ਹੀ ਵਿਚ ਨਿਪਾਹ ਵਾਇਰਸ ਨੂੰ ਲੈ ਕੇ ਲੋਕ ਕੇਵਲ ਸਦਮੇ ਵਿਚ ਹੀ ਨਹੀਂ  ਸਗੋਂ ਇਸ ਵਾਇਰਸ ਦੀ ਚਪੇਟ ਵਿਚ ਆਉਣ.............

ਨਵੀਂ ਦਿੱਲੀ, 26 ਮਈ (ਏਜੰਸੀ) : ਹਾਲ ਹੀ ਵਿਚ ਨਿਪਾਹ ਵਾਇਰਸ ਨੂੰ ਲੈ ਕੇ ਲੋਕ ਕੇਵਲ ਸਦਮੇ ਵਿਚ ਹੀ ਨਹੀਂ  ਸਗੋਂ ਇਸ ਵਾਇਰਸ ਦੀ ਚਪੇਟ ਵਿਚ ਆਉਣ ਨਾਲ ਹੁਣ ਤੱਕ ਕਰੀਬ 12 ਲੋਕਾਂ ਦੀ ਮੌਤ ਹੋ ਗਈ ਹੈ| ਨਪਾਹ ਵਾਇਰਸ ਨੂੰ ਲੈ ਕੇ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਚਮਗਿੱਦੜ ਤੋਂ ਇਸਦੇ ਵਾਇਰਸ ਫੈਲ ਰਹੇ ਹਨ ਪਰ ਹੁਣ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਨਿਪਾਹ ਵਾਇਰਸ ਦਾ ਮੁੱਖ ਕਾਰਨ ਚਮਗਿੱਦੜ ਨਹੀਂ ਹੈ| ਕੇਰਲ ਦੇ ਕੋਝੀਕੋਡ ਅਤੇ ਮੱਲਪੁਰਮ ਵਿਚ ਨਿਪਾਹ ਵਾਇਰਸ ਦੇ ਫੈਲਣ ਦੇ ਪਿੱਛੇ ਚਮਗਿੱਦੜ ਦੇ ਹੋਣ ਦੀ ਗੱਲ ਤੋਂ ਅਧਿਕਾਰੀਆਂ ਨੇ ਇਨਕਾਰ ਕਰ ਦਿੱਤਾ ਹੈ|

Nipah VirusNipah Virusਭੋਪਾਲ ਵਿਚ ਉੱਚ ਸੁਰੱਖਿਆ ਪਸ਼ੂ ਰੋਗ ਪ੍ਰਯੋਗਸ਼ਾਲਾ ਵਿਚ ਚਮਗਿੱਦੜ ਅਤੇ ਸੂਰਾਂ ਦੇ ਕੁਲ 21 ਨਮੂਨੇ ਭੇਜੇ ਗਏ ਸਨ| ਜਿਸਦੇ ਨਤੀਜੇ ਨਕਾਰਾਤਮਕ ਪਾਏ ਗਏ| ਕੇਂਦਰੀ ਪਸ਼ੂ ਪਾਲਨ ਐਸਪੀ ਸੁਰੇਸ਼ ਦੀ ਅਗਵਾਈ ਵਾਲੀ ਇਕ ਟੀਮ ਨੇ ਪ੍ਰਭਾਵਿਤ ਖੇਤਰਾਂ ਵਿਚ ਜਾਨਵਰਾਂ ਦੀ ਜਾਂਚ ਦੇ ਬਾਅਦ ਕਿਹਾ ਕਿ ਜਾਨਵਰਾਂ ਵਿਚ ਨਿਪਾਹ ਵਾਇਰਸ ਦੀ ਕਿਸੇ ਤਰ੍ਹਾਂ ਦੇ ਘਟਨਾ ਦੀ ਪਹਿਚਾਣ ਨਹੀਂ ਹੋਈ ਹੈ ਅਤੇ ਇਸ ਵਾਇਰਸ ਤੋਂ ਸਿਰਫ ਇਨਸਾਨ ਪ੍ਰਭਾਵਿਤ ਹੋਏ ਹਨ|

Nipah VirusNipah Virusਭੋਪਾਲ ਲੈਬ ਵਿਚ ਕਈ ਸੈਂਪਲਸ ਭੇਜੇ ਗਏ ਸਨ, ਜਿਨ੍ਹਾਂ ਵਿਚ ਉਹ ਚਮਗਿੱਦੜ ਵੀ ਸ਼ਾਮਿਲ ਸੀ ਜੋ ਪੇਰੰਬਰਾ ਪਿੰਡ ਵਿਚ ਨਿਪਾਹ ਵਾਇਰਸ ਦੇ ਪੀੜਿਤ ਮੂਸੇ ਦੇ ਘਰ ਮਿਲੇ ਸਨ| ਮੂਸੇ ਦੀ ਦੋਨੋ ਬੇਟੀਆਂ ਅਤੇ ਰਿਸ਼ਤੇਦਾਰ ਦੀ ਵੀ ਇਸ ਵਾਇਰਸ ਨਾਲ ਮੌਤ ਹੋ ਗਈ| ਦੱਸਿਆ ਜਾ ਰਿਹਾ ਹੈ ਕਿ ਸਾਰੇ 21 ਸੈਂਪਲ ਪੇਰੰਬਰਾ ਅਤੇ ਉਸਦੇ ਆਲੇ ਦੁਆਲੇ ਦੇ ਇਲਾਕਿਆਂ ਤੋਂ ਇਕੱਠੇ ਕੀਤੇ ਗਏ ਸਨ| 

batbatਦੱਸਿਆ ਜਾ ਰਿਹਾ ਹੈ ਕਿ ਐਨਆਈਵੀ ਦਾ ਟਰਾਂਸਮਿਸ਼ਨ ਇੰਨਫੈਕਸ਼ਨ ਚਮਗਿੱਦੜ, ਸੂਰ ਜਾਂ ਹੋਰ ਐਨਆਈਵੀ ਇੰਨਫੈਕਸ਼ਨ ਲੋਕਾਂ ਨਾਲ ਸਿੱਧੇ ਸੰਪਰਕ ਵਿਚ ਆਉਣ ਨਾਲ ਹੁੰਦਾ ਹੈ ਪਰ ਜੋ ਨਤੀਜੇ ਸਾਹਮਣੇ ਆਏ ਹਨ ਉਸ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਇਹ ਨਿਪਾਹ ਵਾਇਰਸ ਚਮਗਿੱਦੜਾਂ ਤੋਂ ਨਹੀਂ ਆਇਆ ਹੈ| ਇਸ ਲਈ ਅਧਿਕਾਰੀਆਂ ਨੇ ਪ੍ਰਭਾਵਿਤ ਇਲਾਕਿਆਂ ਨੂੰ ਮੱਦੇਨਜਰ ਰੱਖਦੇ ਹੋਏ ਅਤੇ ਜਾਂਚ ਕਰਨ ਦਾ ਫੈਸਲਾ ਕੀਤਾ ਹੈ|

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement