ਦਿੱਲੀ 'ਚ ਬਲੈਕ ਫੰਗਸ ਦੇ 620 ਮਾਮਲੇ, ਕੇਜਰੀਵਾਲ ਨੇ ਦਿੱਤਾ ਇੰਜੈਕਸ਼ਨ ਦੀ ਘਾਟ ਦਾ ਹਵਾਲਾ
Published : May 26, 2021, 4:11 pm IST
Updated : May 26, 2021, 4:11 pm IST
SHARE ARTICLE
Arvind Kejriwal
Arvind Kejriwal

ਰੋਜ਼ਾਨਾ ਬਲੈਕ ਫੰਗਸ ਦੇ 3500 ਇੰਜੈਕਸ਼ਨ ਦੀ ਲੋੜ ਹੈ ਪਰ ਕੇਂਦਰ ਸਿਰਫ 400 ਇੰਜੈਕਸ਼ਨ ਹੀ ਉਪਲੱਬਧ ਕਰਵਾ ਰਿਹਾ ਹੈ - ਕੇਜਰੀਵਾਲ

ਨਵੀਂ ਦਿੱਲੀ— ਦਿੱਲੀ ਵਿਚ ਕੋਰੋਨਾ ਵਾਇਰਸ ਦੀ ਰਫ਼ਤਾਰ ਦਰਮਿਆਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਦਿੱਲੀ ਵਿਚ ਹੁਣ ਬਲੈਕ ਫੰਗਸ ਦੇ ਮਾਮਲਿਆਂ ’ਚ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ। ਕੇਜਰੀਵਾਲ ਨੇ ਦੱਸਿਆ ਕਿ ਰਾਜਧਾਨੀ ’ਚ ਬਲੈਕ ਫੰਗਸ ਦੇ 620 ਮਾਮਲੇ ਹੋ ਚੁੱਕੇ ਹਨ। ਸੋਮਵਾਰ ਤੱਕ 500 ਮਾਮਲਿਆਂ ਦੀ ਜਾਣਕਾਰੀ ਸੀ।

Black Fungus in Himachal Declared as an EpidemicBlack Fungus 

ਇਸ ਦੇ ਇਲਾਜ ਵਿਚ ਇਸਤੇਮਾਲ ਹੋਣ ਵਾਲੇ ਏਮਫੋਟੇਰਿਸਿਨ-ਬੀ ਇੰਜੈਕਸ਼ਨ ਦੀ ਦਿੱਲੀ ’ਚ ਘਾਟ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਨੂੰ ਰੋਜ਼ਾਨਾ ਬਲੈਕ ਫੰਗਸ ਦੇ 3500 ਇੰਜੈਕਸ਼ਨ ਦੀ ਲੋੜ ਹੈ ਪਰ ਕੇਂਦਰ ਸਿਰਫ 400 ਇੰਜੈਕਸ਼ਨ ਹੀ ਉਪਲੱਬਧ ਕਰਵਾ ਰਿਹਾ ਹੈ। ਮੁੱਖ ਮੰਤਰੀ ਕੇਜਰੀਵਾਲ ਨੇ ਇਹ ਜਾਣਕਾਰੀ ਇਕ ਪ੍ਰੈਸ ਕਾਨਫਰੰਸ ਜਰੀਏ ਸਾਂਝੀ ਕੀਤੀ।

Arvind KejriwalArvind Kejriwal

ਕੇਜਰੀਵਾਲ ਨੇ ਇਸ ਦੇ ਨਾਲ ਹੀ ਦੱਸਿਆ ਕਿ ਸਪੂਤਨਿਕ ਵੀ ਦੇ ਨਿਰਮਾਤਾ ਦਿੱਲੀ ਨੂੰ ਰੂਸੀ ਕੋਵਿਡ ਰੋਕੂ ਟੀਕੇ ਦੀ ਸਪਲਾਈ ਕਰਨ ਲਈ ਰਾਜ਼ੀ ਹੋ ਗਏ ਹਨ ਪਰ ਟੀਕੇ ਦੀਆਂ ਕਿੰਨੀ ਖ਼ੁਰਾਕਾਂ ਮਿਲਣਗੀਆਂ ਇਹ ਅਜੇ ਤੈਅ ਨਹੀਂ ਹੋਇਆ ਹੈ। ਇਸ ਬਾਬਤ ਸਪੂਤਨਿਕ ਵੀ ਦੇ ਨਿਰਮਾਤਾਵਾਂ ਨਾਲ ਗੱਲਬਾਤ ਚੱਲ ਰਹੀ ਹੈ। ਸਾਡੇ ਅਧਿਕਾਰੀਆਂ ਅਤੇ ਟੀਕਾ ਉਤਪਾਦਕਾਂ ਦੇ ਨੁਮਾਇੰਦਿਆਂ ਵਿਚਾਲੇ ਮੰਗਲਵਾਰ ਨੂੰ ਵੀ ਮੁਲਾਕਾਤ ਹੋਈ। 

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement