ਭਾਰਤ ਨੂੰ 5 ਕਰੋੜ ਡੋਜ਼ ਦੇਣ ਲਈ ਤਿਆਰ ‘ਫਾਈਜ਼ਰ’, ਰੱਖੀਆਂ ਇਹ ਸ਼ਰਤਾਂ 
Published : May 26, 2021, 2:32 pm IST
Updated : May 26, 2021, 2:32 pm IST
SHARE ARTICLE
Pfizer
Pfizer

ਖਰੀਦੇ ਗਏ ਟੀਕੇ ਦਾ ਘਰੇਲੂ ਪੱਧਰ ’ਤੇ ਵੰਡ ਕਰਨ ਦਾ ਕੰਮ ਵੀ ਭਾਰਤ ਸਰਕਾਰ ਨੂੰ ਖ਼ੁਦ ਕਰਨਾ ਹੋਵੇਗਾ

ਨਵੀਂ ਦਿੱਲੀ - ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਭਾਰਤ ’ਚ ਕਹਿਰ ਵਰਸਾਇਆ ਹੋਇਆ ਹੈ। ਮੌਤਾਂ ਦਾ ਅੰਕੜਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ, ਅਜਿਹੇ ਵਿਚ ਟੀਕਾਕਰਨ ਦੀ ਰਫ਼ਤਾਰ ਵਧਾਉਣ ਦੀ ਮੰਗ ਜ਼ੋਰ ਫੜ ਰਹੀ ਹੈ। ਇਸ ਦਰਮਿਆਨ ਅਮਰੀਕੀ ਫਾਰਮਾ ਕੰਪਨੀ ਫਾਈਜ਼ਰ ਇਸ ਸਾਲ ਯਾਨੀ 2021 ਵਿਚ ਭਾਰਤ ਨੂੰ ਵੈਕਸੀਨ ਦੀਆਂ 5 ਕਰੋੜ ਖ਼ੁਰਾਕਾਂ (ਡੋਜ਼) ਦੇਣ ਨੂੰ ਤਿਆਰ ਹੈ ਪਰ ਕੰਪਨੀ ਭਾਰਤ ਸਰਕਾਰ ਤੋਂ ਕੁਝ ਨਿਯਮਾਂ ’ਚ ਛੋਟ ਚਾਹੁੰਦੀ ਹੈ।

PfizerPfizer

ਦੱਸਣਯੋਗ ਹੈ ਕਿ ਅਮਰੀਕੀ ਕੰਪਨੀ ਫਾਈਜ਼ਰ ਨੇ 5 ਕਰੋੜ ਟੀਕੇ ਇਸ ਸਾਲ ਉਪਲੱਬਧ ਕਰਾਉਣ ਦੀ ਗੱਲ ਆਖੀ ਹੈ। ਇਨ੍ਹਾਂ ’ਚੋਂ 1 ਕਰੋੜ ਟੀਕੇ ਜੁਲਾਈ ’ਚ, 1 ਕਰੋੜ ਟੀਕੇ ਅਗਸਤ ਅਤੇ 2 ਕਰੋੜ ਸਤੰਬਰ ਅਤੇ 1 ਕਰੋੜ ਟੀਕੇ ਅਕਤੂਬਰ ਵਿਚ ਉਪਲੱਬਧ ਕਰਵਾਏ ਜਾਣਗੇ। 

Pfizer’s coronavirus vaccine is more than 90 percent effective in first analysisPfizer

ਕੰਪਨੀ ਨੇ ਰੱਖੀਆਂ ਇਹ ਸ਼ਰਤਾਂ—
ਕੰਪਨੀ ਨੇ ਕਿਹਾ ਕਿ ਉਹ ਸਿਰਫ ਭਾਰਤ ਸਰਕਾਰ ਨਾਲ ਗੱਲ ਕਰੇਗੀ ਅਤੇ ਟੀਕਿਆਂ ਦਾ ਭੁਗਤਾਨ ਭਾਰਤ ਸਰਕਾਰ ਨੂੰ ਫਾਈਜ਼ਰ ਇੰਡੀਆ ਨਾਲ ਕਰਨਾ ਹੋਵੇਗਾ। ਖਰੀਦੇ ਗਏ ਟੀਕੇ ਦਾ ਘਰੇਲੂ ਪੱਧਰ ’ਤੇ ਵੰਡ ਕਰਨ ਦਾ ਕੰਮ ਵੀ ਭਾਰਤ ਸਰਕਾਰ ਨੂੰ ਖ਼ੁਦ ਕਰਨਾ ਹੋਵੇਗਾ। ਕੰਪਨੀ ਨੇ ਇਹ ਸ਼ਰਤ ਵੀ ਰੱਖੀ ਹੈ ਕਿ ਜੇਕਰ ਫਾਈਜ਼ਰ ਦੀ ਵੈਕਸੀਨ ਲੱਗਣ ਤੋਂ ਬਾਅਦ ਕਿਸੇ ਪ੍ਰਕਾਰ ਦਾ ਕੋਈ ਕਾਨੂੰਨੀ ਪੇਂਚ ਫਸਦਾ ਹੈ ਤਾਂ ਇਸ ਲਈ ਕੰਪਨੀ ਜਵਾਬਦੇਹ ਨਹੀਂ ਹੋਵੇਗੀ।

Pfizer’s coronavirus vaccine is more than 90 percent effective in first analysisPfizer

ਫਾਈਜ਼ਰ ਨੇ ਭਾਰਤ ਸਰਕਾਰ ਨੂੰ ਟੀਕੇ ਦੀ ਸਪਲਾਈ ਲਈ ਭਾਰਤ ਸਰਕਾਰ ਨਾਲ ਸਮਝੌਤੇ ਦੀ ਸ਼ਰਤ ਵੀ ਰੱਖੀ ਹੈ ਅਤੇ ਇਸ ਦੇ ਦਸਤਾਵੇਜ਼ ਭੇਜ ਦਿੱਤੇ ਹਨ। 
ਫਾਈਜ਼ਰ ਮੁਤਾਬਕ ਉਸ ਨੇ ਅਮਰੀਕਾ ਸਮੇਤ 116 ਦੇਸ਼ਾਂ ਨਾਲ ਇਸ ਦੇ ਕਰਾਰ ਕੀਤੇ ਹਨ। ਕੰਪਨੀ ਮੁਤਾਬਕ ਦੁਨੀਆ ਭਰ ’ਚ ਫਾਈਜ਼ਰ ਟੀਕੇ ਦੀਆਂ ਹੁਣ ਤੱਕ 14.7 ਕਰੋੜ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ। ਫ਼ਿਲਹਾਲ ਕਿਤੋਂ ਵੀ ਕਿਸੇ ਤਰ੍ਹਾਂ ਦੇ ਮਾੜੇ ਪ੍ਰਭਾਵ ਦੀ ਰਿਪੋਰਟ ਨਹੀਂ ਆਈ ਹੈ।

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement