ਅਲ ਨੀਨੋ ਦੀ ਸ਼ੁਰੂਆਤ ਦੇ ਬਾਵਜੂਦ, ਇਸ ਮੌਸਮ ਵਿਚ ਦਖਣ-ਪਛਮੀ ਮਾਨਸੂਨ ਆਮ ਰਹਿਣ ਦੀ ਉਮੀਦ ਹੈ।
ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਪੂਰੇ ਮੌਸਮ ਲਈ ਆਮ ਮਾਨਸੂਨ ਦੀ ਭਵਿੱਖਬਾਣੀ ਕਰਦਿਆਂ ਕਿਹਾ ਹੈ ਕਿ ਦੇਸ਼ ਵਿਚ ਜੂਨ ਵਿਚ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤ ਇੰਦਰ ਚਾਹਲ ਦੀ ਜ਼ਮਾਨਤ ਅਰਜ਼ੀ ਖਾਰਜ
ਆਈਐਮਡੀ ਦੇ ਵਾਤਾਵਰਣ ਨਿਗਰਾਨੀ ਅਤੇ ਖੋਜ ਕੇਂਦਰ (ਈ.ਐਮ.ਆਰ.ਸੀ.) ਦੇ ਮੁਖੀ ਡੀ ਸ਼ਿਵਾਨੰਦ ਪਾਈ ਨੇ ਕਿਹਾ, "ਦਖਣੀ ਪ੍ਰਾਇਦੀਪ ਭਾਰਤ ਦੇ ਕੁੱਝ ਇਲਾਕਿਆਂ, ਉਤਰ-ਪਛਮੀ ਭਾਰਤ, ਦੂਰ ਉਤਰੀ ਭਾਰਤ ਅਤੇ ਉਤਰ-ਪੂਰਬੀ ਭਾਰਤ ਦੇ ਕੁੱਝ ਖੇਤਰਾਂ ਨੂੰ ਛੱਡ ਕੇ, ਜੂਨ ਵਿਚ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਆਮ ਨਾਲੋਂ ਘੱਟ ਬਾਰਸ਼ ਹੋਣ ਦੀ ਉਮੀਦ ਹੈ। ਉਤਰ-ਪੂਰਬੀ ਭਾਰਤ ਵਿਚ ਆਮ ਨਾਲੋਂ ਵਧ ਬਾਰਸ਼ ਹੋਣ ਦੀ ਸੰਭਾਵਨਾ ਹੈ”।
ਇਹ ਵੀ ਪੜ੍ਹੋ: CM ਮਾਨ ਵੱਲੋਂ 10ਵੀਂ 'ਚੋਂ ਅੱਵਲ ਆਏ ਬੱਚਿਆਂ ਨੂੰ 51,000 ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ
ਉਨ੍ਹਾਂ ਕਿਹਾ ਕਿ ਅਲ ਨੀਨੋ ਦੀ ਸ਼ੁਰੂਆਤ ਦੇ ਬਾਵਜੂਦ, ਇਸ ਮੌਸਮ ਵਿਚ ਦਖਣ-ਪਛਮੀ ਮਾਨਸੂਨ ਆਮ ਰਹਿਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਭੂਮੱਧ ਪ੍ਰਸ਼ਾਂਤ ਮਹਾਸਾਗਰ ਦੇ ਗਰਮ ਹੋਣ ਕਾਰਨ ਅਲ ਨੀਨੋ ਹਾਲਾਤ ਪੈਦਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਜ਼ਿਆਦਾਤਰ ਮੀਂਹ ਅਧਾਰਤ ਖੇਤੀਬਾੜੀ ਖੇਤਰਾਂ ਵਾਲੇ ਮਾਨਸੂਨ ਕੋਰ ਜ਼ੋਨ ਜਿਸ ਵਿਚ ਮੌਸਮੀ ਵਰਖਾ ਆਮ ਰਹਿਣ ਦੀ ਸੰਭਾਵਨਾ ਹੈ, ਜੋ ਲੰਬੇ ਸਮੇਂ ਦੀ ਔਸਤ (ਐਲਪੀਏ) ਦੇ 94 ਤੋਂ 106 ਪ੍ਰਤੀਸ਼ਤ ਹੋਣ ਦੀ ਉਮੀਦ ਹੈ।