
ਪੋਹ ਮਾਘ ਦੀ ਕਿਣਮਿਣ ਮੌਸਮ ਕੜਾਕੇਦਾਰ, ਠੰਢ ਦਾ ਅਹਿਸਾਸ ਕਰਾਂਵਦਾ ਏ...
ਹਾੜ ਸਾਉਣ ਮਹੀਨੇ ਆਣ ਬਾਰਸ਼ਾਂ,
ਤਾਂ ਬੰਦਾ ਰੱਬ ਦਾ ਸ਼ੁਕਰ ਮਨਾਂਵਦਾ ਏ।
ਪੋਹ ਮਾਘ ਦੀ ਕਿਣਮਿਣ ਮੌਸਮ ਕੜਾਕੇਦਾਰ,
ਠੰਢ ਦਾ ਅਹਿਸਾਸ ਕਰਾਂਵਦਾ ਏ।
ਮਹਿਲਾਂ ਵਾਲਿਆਂ ਲਈ ਬਾਰਿਸ਼ ਮੌਸਮ ਸੁਹਾਵਣਾ,
ਘਰ ਖੀਰ ਪੂੜੇ ਪਕਾਂਵਦਾ ਏ।
ਕੱਚੇ ਢਾਰੇ ਬੈਠੇ ਪ੍ਰਵਾਰ ਨੂੰ ਪੁੱਛ ਜ਼ਰਾ,
ਇਹ ਮੌਸਮ ਕਿੰਨੀਆਂ ਮੁਸੀਬਤਾਂ ਲਿਆਂਵਦਾ ਏ।
ਚੇਤ ਮਹੀਨੇ ਵਰਿ੍ਹਆ ਰੱਬ ਘਰੋਂ ਮੁਕਣ ਦਾਣੇ,
ਖੇਤ ਖੜੀ ਫ਼ਸਲ ਖਲਾਰਾ ਪਾਂਵਦਾ ਏ।
ਜਦ ਪੱਕੀ ਫ਼ਸਲ ਤੇ ਪੈਣ ਕਣੀਆਂ,
ਦਰਦ ਧੂਹ ਕਲੇਜੇ ਪਾਂਵਦਾ ਏ।
ਜੇਠ ਹਾੜ ਪੋਹ ਮਾਘ ਦੇ ਝੱਲੇ ਮੌਸਮ,
ਮਿਹਨਤ ਰੱਬ ਪਲਾਂ ਵਿਚ ਮਿੱਟੀ ਮਿਲਾਂਵਦਾ ਏ।
ਸੰਧੂਆਂ ਰੱਬ ਖ਼ੈਰ ਕਰੇ! ਦੁੱਖ ਉਹੀਉ ਜਾਣੇ,
ਜੋ ਅੱਲੇ ਜ਼ਖ਼ਮਾਂ ’ਤੇ ਫੱਟ ਦੁਬਾਰੇ ਖਾਂਵਦਾ ਏ।
- ਬਲਤੇਜ ਸਿੰਘ ਸੰਧੂ, ਬੁਰਜ ਲੱਧਾ ਬਠਿੰਡਾ। ਮੋ :9465818158