ਰਾਤ 12 ਵਜੇ ਬੰਗਾਲ ਦੇ ਤੱਟ ਨਾਲ ਟਕਰਾਏਗਾ 'ਰੇਮਾਲ' ,135KMPH ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ, ਪੀਐਮ ਮੋਦੀ ਨੇ ਕੀਤੀ ਸਮੀਖਿਆ ਮੀਟਿੰਗ
Published : May 26, 2024, 8:17 pm IST
Updated : May 26, 2024, 8:17 pm IST
SHARE ARTICLE
 Cyclone Remal
Cyclone Remal

ਕੋਲਕਾਤਾ ਹਵਾਈ ਅੱਡਾ 21 ਘੰਟਿਆਂ ਲਈ ਬੰਦ

Cyclone Remal Update : ਬੰਗਾਲ ਦੀ ਖਾੜੀ ਵਿੱਚ ਉਠਿਆ ਤੂਫਾਨ 'ਰੇਮਲ' 13 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਬੰਗਾਲ ਦੀ ਖਾੜੀ ਵੱਲ ਵਧ ਰਿਹਾ ਹੈ। ਆਈਐਮਡੀ ਦੇ ਵਿਗਿਆਨੀ ਸੋਮਨਾਥ ਦੱਤਾ ਅਨੁਸਾਰ ਇਹ ਅੱਜ ਰਾਤ 12 ਵਜੇ ਬੰਗਲਾਦੇਸ਼ ਅਤੇ ਪੱਛਮੀ ਬੰਗਾਲ 'ਚ ਸਾਗਰ ਟਾਪੂ ਅਤੇ ਖੇਉਪਾੜਾ ਦੇ ਤੱਟ ਨਾਲ ਟਕਰਾਏਗਾ। ਇਸ ਦੌਰਾਨ ਇਸ ਦੀ ਰਫਤਾਰ 135 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। 

ਆਈਐਮਡੀ ਮੁਤਾਬਕ ਇਸ ਦੌਰਾਨ 1.5 ਮੀਟਰ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ। ਬੰਗਾਲ ਦੇ ਉੱਤਰੀ 24 ਪਰਗਨਾ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਦੀ ਸੰਭਾਵਨਾ ਹੈ, ਇਸ ਦੌਰਾਨ ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਫਿਲਹਾਲ ਕੋਲਕਾਤਾ ਦੇ ਕੁਝ ਇਲਾਕਿਆਂ 'ਚ ਭਾਰੀ ਬਾਰਿਸ਼ ਹੋ ਰਹੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿੱਚ ਚੱਕਰਵਾਤੀ ਤੂਫਾਨ 'ਰੇਮਲ' ਨਾਲ ਨਜਿੱਠਣ ਦੀਆਂ ਤਿਆਰੀਆਂ ਸਬੰਧੀ ਸਮੀਖਿਆ ਮੀਟਿੰਗ ਕੀਤੀ।

ਗ੍ਰਹਿ ਮੰਤਰਾਲੇ ਨੇ NDRF ਦੀਆਂ 12 ਟੀਮਾਂ ਤਾਇਨਾਤ ਕੀਤੀਆਂ ਹਨ ਅਤੇ 5 ਹੋਰ ਟੀਮਾਂ ਨੂੰ ਸਟੈਂਡਬਾਏ 'ਤੇ ਰੱਖਿਆ ਹੈ। ਆਰਮੀ, ਨੇਵੀ ਅਤੇ ਕੋਸਟ ਗਾਰਡ ਦੀਆਂ ਟੀਮਾਂ ਪਹਿਲਾਂ ਹੀ ਤਾਇਨਾਤ ਕੀਤੀਆਂ ਜਾ ਚੁੱਕੀਆਂ ਹਨ। ਤੂਫਾਨ ਕਾਰਨ ਕੋਲਕਾਤਾ ਨੇਤਾਜੀ ਸੁਭਾਸ਼ ਬੋਸ ਹਵਾਈ ਅੱਡੇ ਨੂੰ ਸੋਮਵਾਰ ਰਾਤ 12 ਵਜੇ ਤੋਂ ਰਾਤ 9 ਵਜੇ ਤੱਕ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 394 ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।

 

 

Location: India, West Bengal

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement