
ਗੁਟਖਾ ਅਤੇ ਪਾਨਮਸਾਲਾ ਵਿੱਚ ਤੰਬਾਕੂ ਅਤੇ ਨਿਕੋਟੀਨ ਦੀ ਮਾਤਰਾ ਹੁੰਦੀ ਹੈ, ਜੋ ਸਰੀਰ ਲਈ ਬੇਹੱਦ ਨੁਕਸਾਨਦੇਹ ਹੈ
Gutkha Pan Masala Ban in Telangana : ਤੇਲੰਗਾਨਾ ਦੇ ਫੂਡ ਸੇਫਟੀ ਕਮਿਸ਼ਨਰ ਨੇ ਜਨਤਾ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਵੱਡਾ ਫੈਸਲਾ ਲਿਆ ਹੈ। ਫੂਡ ਸੇਫਟੀ ਕਮਿਸ਼ਨਰ ਨੇ 24 ਮਈ 2024 ਤੋਂ ਗੁਟਖਾ ਅਤੇ ਪਾਨਮਸਾਲਾ ਦੇ ਉਤਪਾਦਨ, ਭੰਡਾਰਨ, ਵੰਡ, ਢੋਆ-ਢੁਆਈ ਅਤੇ ਵਿਕਰੀ 'ਤੇ ਮੁਕੰਮਲ ਪਾਬੰਦੀ ਲਗਾ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹ ਪਾਬੰਦੀ ਇਕ ਸਾਲ ਲਈ ਲਾਗੂ ਰਹੇਗੀ।
ਕਿਉਂ ਲਗਾਈ ਗਈ ਇਸ 'ਤੇ ਪਾਬੰਦੀ ?
ਗੁਟਖਾ ਅਤੇ ਪਾਨਮਸਾਲਾ ਵਿੱਚ ਤੰਬਾਕੂ ਅਤੇ ਨਿਕੋਟੀਨ ਦੀ ਮਾਤਰਾ ਹੁੰਦੀ ਹੈ, ਜੋ ਸਰੀਰ ਲਈ ਬੇਹੱਦ ਨੁਕਸਾਨਦੇਹ ਹੈ। ਇਹ ਉਤਪਾਦ ਮੂੰਹ, ਗਲੇ, ਫੇਫੜਿਆਂ, ਦਿਲ ਅਤੇ ਸਰੀਰ ਦੇ ਹੋਰ ਅੰਗਾਂ ਦੇ ਕੈਂਸਰ ਦਾ ਕਾਰਨ ਬਣ ਸਕਦੇ ਹਨ। ਇਹ ਉਤਪਾਦ ਨੌਜਵਾਨਾਂ ਅਤੇ ਬੱਚਿਆਂ ਲਈ ਖਾਸ ਤੌਰ 'ਤੇ ਖ਼ਤਰਨਾਕ ਹਨ, ਕਿਉਂਕਿ ਇਸ ਦੀ ਆਦਤ ਬਹੁਤ ਜਲਦੀ ਲੱਗ ਜਾਂਦਾ ਹੈ।
ਹੁਣ ਕੀ ਹੋਵੇਗਾ?
ਤੇਲੰਗਾਨਾ ਰਾਜ ਵਿੱਚ 24 ਮਈ 2024 ਤੋਂ ਗੁਟਖਾ ਅਤੇ ਪਾਨਮਸਾਲਾ ਦੇ ਉਤਪਾਦਨ, ਸਟੋਰੇਜ, ਵਿਕਰੀ, ਵੰਡ ਜਾਂ ਆਵਾਜਾਈ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ।
ਇਸ ਨਿਯਮ ਦੀ ਉਲੰਘਣਾ ਕਰਨ ਵਾਲੇ ਨੂੰ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ।
ਸਰਕਾਰ ਦਾ ਮੰਨਣਾ ਹੈ ਕਿ ਇਸ ਪਾਬੰਦੀ ਨਾਲ ਤੰਬਾਕੂ ਕਾਰਨ ਹੋਣ ਵਾਲੀਆਂ ਮੌਤਾਂ ਅਤੇ ਬਿਮਾਰੀਆਂ ਵਿੱਚ ਕਮੀ ਆਵੇਗੀ।
ਇਹ ਪਾਬੰਦੀ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਅਤੇ ਤੰਬਾਕੂ ਤੋਂ ਦੂਰ ਰੱਖਣ ਲਈ ਇੱਕ ਅਹਿਮ ਕਦਮ ਹੈ।