
ਨਾਸਿਕ 'ਚ ਇਨਕਮ ਟੈਕਸ ਵਿਭਾਗ ਦੀ ਸਰਾਫਾ ਜਵੈਲਰਜ਼ ਦੇ ਘਰ ਵੱਡੀ ਕਾਰਵਾਈ
Income Tax Raid: ਇਨਕਮ ਟੈਕਸ ਵਿਭਾਗ ਨੇ ਮਹਾਰਾਸ਼ਟਰ ਦੇ ਨਾਸਿਕ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਆਮਦਨ ਕਰ ਵਿਭਾਗ ਦੀ ਟੀਮ ਨੇ ਇੱਥੇ ਇੱਕ ਸਰਾਫਾ ਕਾਰੋਬਾਰੀ ਦੇ ਘਰ ਛਾਪਾ ਮਾਰਿਆ ਹੈ। ਛਾਪੇਮਾਰੀ ਦੌਰਾਨ ਆਈਟੀ ਟੀਮ ਨੇ ਕਾਰੋਬਾਰੀ ਦੇ ਘਰੋਂ 26 ਕਰੋੜ ਰੁਪਏ ਦੀ ਨਕਦੀ ਅਤੇ 90 ਕਰੋੜ ਰੁਪਏ ਦੀ ਬੇਨਾਮੀ ਜਾਇਦਾਦ ਜ਼ਬਤ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੂੰ ਸਰਾਫਾ ਵਪਾਰੀ ਦੇ ਘਰੋਂ ਇੰਨੀ ਵੱਡੀ ਨਕਦੀ ਮਿਲੀ ਕਿ ਇਸ ਦੀ ਗਿਣਤੀ ਕਰਨ ਵਿੱਚ ਉਨ੍ਹਾਂ ਨੂੰ 14 ਘੰਟੇ ਲੱਗ ਗਏ। ਆਮਦਨ ਕਰ ਵਿਭਾਗ ਨੇ 30 ਘੰਟੇ ਲਗਾਤਾਰ ਕਾਰਵਾਈ ਕੀਤੀ। ਨਾਸਿਕ ਦੇ ਇਸ ਸਰਾਫਾ ਕਾਰੋਬਾਰੀ ਕੋਲੋਂ ਕਰੋੜਾਂ ਰੁਪਏ ਦੀ ਨਕਦੀ ਅਤੇ ਬੇਨਾਮੀ ਜਾਇਦਾਦ ਦੀ ਬਰਾਮਦਗੀ ਨੇ ਕਾਰੋਬਾਰੀਆਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।