IT Raid: ਨਾਸਿਕ ਦੇ ਸੁਰਾਨਾ ਜਵੈਲਰਜ਼ 'ਤੇ IT ਵਿਭਾਗ ਦਾ ਛਾਪਾ, 26 ਕਰੋੜ ਦੀ ਨਕਦੀ ਸਮੇਤ 90 ਕਰੋੜ ਦੀ ਜਾਇਦਾਦ ਜ਼ਬਤ 
Published : May 26, 2024, 3:21 pm IST
Updated : May 26, 2024, 3:21 pm IST
SHARE ARTICLE
 IT department raids Nashik's Surana Jewellers, seizes property worth Rs 90 crore including cash of Rs 26 crore
IT department raids Nashik's Surana Jewellers, seizes property worth Rs 90 crore including cash of Rs 26 crore

ਇਨਕਮ ਟੈਕਸ ਵਿਭਾਗ ਦੀ ਇਸ ਕਾਰਵਾਈ ਨੇ ਮਹਾਰਾਸ਼ਟਰ 'ਚ ਹਲਚਲ ਮਚਾ ਦਿੱਤੀ ਹੈ।

IT Raid: ਨਾਸਿਕ: ਇਨਕਮ ਟੈਕਸ ਵਿਭਾਗ ਨੇ ਮਹਾਰਾਸ਼ਟਰ ਦੇ ਨਾਸਿਕ ਵਿਚ ਸੁਰਾਨਾ ਜਵੈਲਰਜ਼ ਦੀ ਦੁਕਾਨ 'ਤੇ ਛਾਪੇਮਾਰੀ ਕੀਤੀ ਹੈ। ਇਸ ਛਾਪੇਮਾਰੀ ਵਿਚ 26 ਕਰੋੜ ਰੁਪਏ ਦੀ ਨਕਦੀ ਅਤੇ 90 ਕਰੋੜ ਰੁਪਏ ਦੀ ਬੇਹਿਸਾਬੀ ਜਾਇਦਾਦ ਦੇ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਮਹਾਰਾਸ਼ਟਰ 'ਚ ਪਿਛਲੇ ਕੁਝ ਦਿਨਾਂ ਤੋਂ ਇਨਕਮ ਟੈਕਸ ਵਿਭਾਗ ਕਾਫ਼ੀ ਐਕਟਿਵ ਨਜ਼ਰ ਆ ਰਿਹਾ ਹੈ। ਹਾਲ ਹੀ 'ਚ ਵਿਭਾਗ ਨੇ ਨਾਂਦੇੜ 'ਚ ਵੱਡੀ ਕਾਰਵਾਈ ਕਰਦਿਆਂ 170 ਕਰੋੜ ਰੁਪਏ ਦੀ ਬੇਹਿਸਾਬੀ ਜਾਇਦਾਦ ਜ਼ਬਤ ਕੀਤੀ ਸੀ। ਇਸ ਤੋਂ ਬਾਅਦ ਵਿਭਾਗ ਨੇ ਨਾਸਿਕ 'ਚ ਵੀ ਵੱਡਾ ਕੰਮ ਕੀਤਾ ਹੈ।

ਇਨਕਮ ਟੈਕਸ ਵਿਭਾਗ ਦੀ ਇਸ ਕਾਰਵਾਈ ਨੇ ਮਹਾਰਾਸ਼ਟਰ 'ਚ ਹਲਚਲ ਮਚਾ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਇਨਕਮ ਟੈਕਸ ਵਿਭਾਗ ਨੂੰ ਨੋਟਾਂ ਦੀ ਗਿਣਤੀ ਕਰਨ 'ਚ ਕਈ ਘੰਟੇ ਲੱਗ ਗਏ। ਇਸ ਦੇ ਲਈ ਕਈ ਟੀਮਾਂ ਨੂੰ ਬੁਲਾਇਆ ਗਿਆ ਅਤੇ ਫਿਰ ਜੋ ਅੰਕੜਾ ਸਾਹਮਣੇ ਆਇਆ ਉਹ ਹੈਰਾਨ ਕਰਨ ਵਾਲਾ ਸੀ।

 IT department raids Nashik's Surana Jewellers, seizes property worth Rs 90 crore including cash of Rs 26 croreIT department raids Nashik's Surana Jewellers, seizes property worth Rs 90 crore including cash of Rs 26 crore

ਇਨਕਮ ਟੈਕਸ ਵਿਭਾਗ ਨੇ 26 ਕਰੋੜ ਰੁਪਏ ਦੀ ਨਕਦੀ ਅਤੇ 90 ਕਰੋੜ ਰੁਪਏ ਦੀ ਬੇਹਿਸਾਬੀ ਜਾਇਦਾਦ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਨਕਦੀ ਅਤੇ ਕਾਗਜ਼ਾਤ ਜ਼ਬਤ ਕੀਤੇ ਹਨ। ਮਿਲੀ ਜਾਣਕਾਰੀ ਮੁਤਾਬਕ ਇਸ ਛਾਪੇਮਾਰੀ ਨੂੰ ਅੰਜਾਮ ਦੇਣ ਲਈ ਇਨਕਮ ਟੈਕਸ ਵਿਭਾਗ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਪਰਿਵਾਰਕ ਮੈਂਬਰਾਂ ਦੇ ਘਰਾਂ ਦੀ ਵੀ ਤਲਾਸ਼ੀ ਲਈ ਗਈ। 

ਇਨਕਮ ਟੈਕਸ ਵਿਭਾਗ ਦੀ ਇਹ ਕਾਰਵਾਈ ਲੰਬੇ ਸਮੇਂ ਤੱਕ ਚੱਲੀ ਪਰ ਸਰਾਫਾ ਵਪਾਰੀ ਨੂੰ ਇੰਨੀ ਵੱਡੀ ਮਾਤਰਾ 'ਚ ਜਾਇਦਾਦ ਮਿਲਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਅਧਿਕਾਰੀ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਾਰੋਬਾਰੀ ਨੂੰ ਇੰਨੀ ਵੱਡੀ ਦੌਲਤ ਕਿੱਥੋਂ ਮਿਲੀ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement