
ਪਾਣੀਪਤ ਵਿਚ ਵੱਧ ਰਹੀਆਂ ਵਾਰਦਾਤਾਂ ਨੂੰ ਵੇਖ ਐੱਸ ਪੀ ਸੰਗੀਤਾ ਕਾਲੀਆ ਵਲੋਂ ਪੂਰੇ ਜ਼ਿਲ੍ਹੇ ਦੀਆ ਹੱਦਾਂ ਸੀਲ ਕਰ ਦਿਤੀਆਂ ਹਨ। ਇਸ ਦਾ ਸਭ ਤੋਂ ਵੱਡਾ ਕਾਰਣ ਇਹ...
ਪਾਣੀਪਤ, ਪਾਣੀਪਤ ਵਿਚ ਵੱਧ ਰਹੀਆਂ ਵਾਰਦਾਤਾਂ ਨੂੰ ਵੇਖ ਐੱਸ ਪੀ ਸੰਗੀਤਾ ਕਾਲੀਆ ਵਲੋਂ ਪੂਰੇ ਜ਼ਿਲ੍ਹੇ ਦੀਆ ਹੱਦਾਂ ਸੀਲ ਕਰ ਦਿਤੀਆਂ ਹਨ। ਇਸ ਦਾ ਸਭ ਤੋਂ ਵੱਡਾ ਕਾਰਣ ਇਹ ਸੀ ਕਿ ਪਾਣੀਪਤ ਦੀ ਮਹਿਜ਼ ਪੰਦਰਾਂ ਕਿਲੋਮੀਟਰ ਦੀ ਦੂਰੀ 'ਤੇ ਉੱਤਰ ਪ੍ਰਦੇਸ਼ ਦੀ ਹੱਦ ਸ਼ੁਰੂ ਹੋ ਜਾਂਦੀ ਹੈ ਜਿਸ ਕਾਰਨ ਆਰੋਪੀ ਵਾਰਦਾਤ ਨੂੰ ਅੰਜ਼ਾਮ ਦੇ ਕੇ ਬੜੀ ਆਸਾਨੀ ਨਾਲ ਪੁਲਿਸ ਦੀ ਲਾਹਪ੍ਰਵਾਹੀ ਕਾਰਨ ਜਿਲ੍ਹੇ ਦੀ ਹੱਦ ਲੰਗ ਜਾਂਦਾ ਸੀ।
ਜ਼ਿਲ੍ਹੇ ਵਿਚ ਵੱਧ ਰਹੀ ਚੇਨ ਸੈਨਿਚਿੰਗ, ਚੋਰੀ, ਲੁੱਟਖੋਹ ਅਤੇ ਗੋਲੀ ਚਲਣ ਦੀਆਂ ਵਾਰਦਾਤਾਂ ਰੁੱਕ ਨਹੀਂ ਰਹੀਆਂ ਸਨ। ਜਿਸ ਕਾਰਨ ਐੱਸ ਪੀ ਸੰਗੀਤਾ ਕਾਲੀਆਂ ਨੇ ਅਪਣੇ ਪੁਲਿਸ ਮੁਲਾਜ਼ਮਾਂ ਨੂੰ ਸਖਤ ਹਦਾਇਤ ਦਿੰਦਿਆਂ ਕਿਹਾ ਕਿ ਜੋ ਵੀ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਵਿਚ ਲਾਹਪ੍ਰਵਾਹੀ ਕਰਦਾ ਹੋਇਆ ਫੜਿਆ ਗਿਆ ਜਾਂ ਕੋਈ ਪਬਲਿਕ ਨੂੰ ਨਾਜਾਇਜ਼ ਤੰਗ ਕਰਦਾ ਹੋਇਆ ਮਿਲਿਆ ਉਸ ਉਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜਿਹੜੇ ਮਾਂ ਪਿਉ ਆਪਣੇ ਘੱਟ ਉਮਰ ਦੇ ਬੱਚਿਆਂ ਨੂੰ ਮੋਟਰਸਾਈਕਲ ਜਾਂ ਕਾਰਾ ਚਲਾਉਣ ਨੂੰ ਦਿੰਦਾ ਹੈ ਉਨ੍ਹਾਂ ਤੇ ਵੀ ਪ੍ਰਸ਼ਾਸਨ ਵਲੋਂ ਨਕੇਲ ਕੱਸੀ ਜਾਵੇਗੀ।
ਰਾਤ ਨੂੰ ਵੀ ਕਈ ਵਾਰ ਐਸਪੀਆਪ ਚੈੱਕ ਪੋਸਟ ਨੂੰ ਚੈੱਕ ਕਰਨ ਵਾਸਤੇ ਆਪ ਨਿਕਲਦੇ ਹਨ। ਪੁਲਿਸ ਵਲੋਂ ਕਾਰਵਾਈ ਨੂੰ ਅਮਲ ਵਿੱਚ ਲਿਆਉਂਦੀਆਂ ਅੱਜ ਪਾਣੀਪਤ ਵਿੱਚ ਮਾਡਲ ਟਾਊਨ ਅਤੇ ਕਈ ਹੋਰ ਥਾਵਾਂ 'ਤੇ ਚੈੱਕ ਪੋਸਟ ਲਗਾਏ ਅਤੇ ਆਉਣ ਜਾਣ ਵਾਲਿਆਂ ਦੀ ਚੈਕਿੰਗ ਕੀਤੀ ਗਈ। ਚੈਕਕਿੰਗ ਦੌਰਾਨ ਮਾਡਲ ਟਾਊਨ ਦੇ ਚੌਂਕੀ ਇੰਚਾਰਜ ਅੱਤਰ ਸਿੰਘ ਮੌਕੇ ਤੇ ਨਜ਼ਰ ਆਏ।