ਭਾਰਤ ਤੇ ਸੇਸ਼ਲਜ਼ ਵਿਚਕਾਰ ਛੇ ਸਮਝੌਤੇ
Published : Jun 26, 2018, 9:37 am IST
Updated : Jun 26, 2018, 9:37 am IST
SHARE ARTICLE
Narendra Modi And Danny Faure
Narendra Modi And Danny Faure

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੇਸ਼ਲਜ਼ ਦੇ ਰਾਸ਼ਟਰਪਤੀ ਡੈਨੀ ਫ਼ਾਰ ਨੇ ਇਕ ਦੂਜੇ ਦੇ ਹਿਤਾਂ ਨੂੰ ਧਿਆਨ ਵਿਚ ਰਖਦਿਆਂ 'ਅਜ਼ਮਸ਼ਨ ਆਈਲੈਂਡ'.......

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੇਸ਼ਲਜ਼ ਦੇ ਰਾਸ਼ਟਰਪਤੀ ਡੈਨੀ ਫ਼ਾਰ ਨੇ ਇਕ ਦੂਜੇ ਦੇ ਹਿਤਾਂ ਨੂੰ ਧਿਆਨ ਵਿਚ ਰਖਦਿਆਂ 'ਅਜ਼ਮਸ਼ਨ ਆਈਲੈਂਡ' ਵਿਚ ਫ਼ੌਜੀ ਅੱਡਾ ਬਣਾਉਣ ਦੇ ਪ੍ਰਾਜੈਕਟ 'ਤੇ ਮਿਲ ਕੇ ਕੰਮ ਕਰਨ ਦੀ ਸਹਿਮਤੀ ਪ੍ਰਗਟ ਕੀਤੀ ਹੈ। ਦੋਹਾਂ ਦੇਸ਼ਾਂ ਵਿਚਕਾਰ ਛੇ ਸਮਝੌਤੇ ਸਹੀਬੰਦ ਹੋਏ ਹਨ। ਕੁੱਝ ਦਿਨ ਪਹਿਲਾਂ ਇਹ ਰੀਪੋਰਟ ਆਈ ਸੀ ਕਿ ਸੇਸ਼ਲਜ਼ ਨੇ ਭਾਰਤ ਨਾਲ ਮਿਲ ਕੇ ਇਥੇ ਜਲ ਫ਼ੌਜੀ ਅੱਡਾ ਵਿਕਸਤ ਕਰਨ ਦੇ ਸਮਝੌਤੇ ਨੂੰ ਰੱਦ ਕਰ ਦਿਤਾ ਹੈ। ਸੁਰੱਖਿਆ ਸਮੇਤ ਵੱਖ ਵੱਖ ਪ੍ਰਮੁੱਖ ਖੇਤਰਾਂ ਬਾਰੇ ਵਿਆਪਕ ਅਤੇ ਖੁਲ੍ਹੀ ਚਰਚਾ ਮਗਰੋਂ ਮੋਦੀ ਨੇ ਸੇਸ਼ਲਜ਼ ਨੂੰ 10 ਕਰੋੜ ਡਾਲਰ ਦਾ ਕਰਜ਼ਾ ਦੇਣ ਦਾ ਵੀ ਐਲਾਨ

ਕੀਤਾ। ਫ਼ਾਰ ਨੇ ਕਿਹਾ ਕਿ ਇਸ ਨਾਲ ਦੇਸ਼ ਦੇ ਫ਼ੌਜੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਮਿਲੇਗੀ। ਮੋਦੀ ਨੇ ਸੇਸ਼ਲਜ਼ ਦੇ ਰਾਸ਼ਟਰਪਤੀ ਨਾਲ ਸਾਂਝੇ ਪੱਤਰਕਾਰ ਸੰਮੇਲਨ ਵਿਚ ਕਿਹਾ, 'ਅਸੀਂ ਇਕ ਦੂਜੇ ਦੇ ਹਿਤਾਂ ਦਾ ਧਿਆਨ ਰਖਦਿਆਂ ਇਸ ਪ੍ਰਾਜੈਕਟ 'ਤੇ ਮਿਲ ਕੇ ਕੰਮ ਕਰਨ ਲਈ ਸਹਿਮਤ ਹੋਏ ਹਾਂ।' 
ਭਾਰਤ ਹਿੰਦ ਮਹਾਸਾਗਰ ਵਿਚ ਅਜ਼ਮਸ਼ਨ ਆਈਲੈਂਡ ਵਿਚ ਜਲ ਫ਼ੌਜੀ ਅੱਡੇ ਦੇ ਵਿਕਾਸ ਪ੍ਰਤੀ ਗੰਭੀਰ ਹੈ। ਇਸ ਦਾ ਮਕਸਦ ਰਣਨੀਤਕ ਰੂਪ ਵਿਚ ਉਹ ਅਹਿਮ ਖੇਤਰ ਵਿਚ ਅਪਣੀ ਮੌਜੂਦਗੀ ਵਧਾਉਣਾ ਹੈ ਜਿਥੇ ਚੀਨ ਅਪਣੀ ਫ਼ੌਜੀ ਮੌਜੂਦਗੀ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਆਈਲੈਂਡ ਨੂੰ ਵਿਕਸਤ ਕਰਨ ਲਈ ਭਾਰਤ ਅਤੇ ਸੇਸ਼ਲਜ਼ ਚਿਕਾਰ ਸਮਝੌਤੇ 'ਤੇ ਹਸਤਾਖਰ 2015 ਵਿਚ ਕੀਤੇ ਗਏ ਸਨ। ਇਸ ਪ੍ਰਾਜੈਕਟ ਦਾ ਸੇਸ਼ਲਜ਼ ਵਿਚ ਰਾਜਨੀਤਕ ਵਿਰੋਧ ਹੋ ਰਿਹਾ ਹੈ। ਇਸ ਨੂੰ ਵੇਖਦਿਆਂ ਫ਼ਾਰ ਨੂੰ ਇਹ ਕਹਿਣਾ ਪਿਆ ਕਿ ਉਨ੍ਹਾਂ ਦਾ ਦੇਸ਼ ਆਈਲੈਂਡ 'ਤੇ ਆਪ ਹੀ ਫ਼ੌਜੀ ਟਿਕਾਣਾ ਵਿਕਸਤ ਕਰੇਗਾ ਅਤੇ ਭਾਰਤ ਨਾਲ ਪ੍ਰਾਜੈਕਟ 'ਤੇ ਅੱਗੇ ਨਹੀਂ ਵਧੇਗਾ। ਮੋਦੀ ਨਾਲ ਬੈਠਕ ਮਗਰੋਂ ਫ਼ਾਰ ਨੇ ਕਿਹਾ, 'ਸਮੁੰਦਰੀ ਸੁਰੱਖਿਆ ਦੇ ਸੰਦਰਭ ਵਿਚ ਇਸ ਬਾਬਤ ਚਰਚਾ ਹੋਈ। 
(ਏਜੰਸੀ )

ਅਸੀਂ ਨਾਲ ਮਿਲ ਕੇ ਇਕ ਦੂਜੇ ਦੇ ਹਿਤਾਂ ਨੂੰ ਧਿਆਨ ਵਿਚ ਰਖਦਿਆਂ ਕੰਮ ਕਰਾਂਗੇ।' ਇਸ ਮਾਮਲੇ ਵਿਚ ਘਰੇਲੂ ਦਬਾਅ ਨੂੰ ਵੇਖਦਿਆਂ ਸੇਸ਼ਲਜ਼ ਦੇ ਰਾਸ਼ਟਰਪਤੀ ਦੀ ਇਹ ਗੱਲ ਕਾਫ਼ੀ ਅਹਿਮ ਹੈ। ਉਨ੍ਹਾਂ ਦੀ ਭਾਰਤ ਯਾਤਰਾ ਤੋਂ ਪਹਿਲਾਂ ਸਥਾਨਕ ਮੀਡੀਆ ਨੇ ਰਾਸ਼ਟਰਪਤੀ ਦੇ ਹਵਾਲੇ ਨਾਲ ਕਿਹਾ ਸੀ ਕਿ ਉਹ ਭਾਰਤ ਨਾਲ ਸਾਂਝੇ ਪ੍ਰਾਜੈਕਟ 'ਤੇ ਅੱਗੇ ਨਹੀਂ ਵਧੇਗਾ। (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement