
ਪਿਛਲੇ ਸਾਲ ਅਕਤੂਬਰ ਵਿਚ ਇੱਥੇ ਕਾਰਪੇਂਟਰ ਦਾ ਕੰਮ ਕਰਨ ਵਾਲੇ ਦੋ ਭਰਾ ਰਹਿਣ ਆਏ ਤਾਂ ਆਸ-ਪਾਸ ਦੇ ਗੁ੍ਆਂਢੀਆਂ ਨੇ ਉਹਨਾਂ ਨੂੰ ਇਸ ਘਰ ਤੋਂ ਦੂਰ ਰਹਿਣ ਲਈ ਕਿਹਾ
ਨਵੀਂ ਦਿੱਲੀ- ਦਿੱਲੀ ਦੇ ਬੁਰਾੜੀ ਇਲਾਕੇ ਦੇ ਸੰਤ ਨਗਰ ਵਿਚ ਪਿਛਲੇ ਸਾਲ ਇਕ ਘਰ ਦੇ 11 ਮੈਂਬਰਾਂ ਦੀ ਮੌਤ ਦੀ ਖ਼ਬਰ ਨੇ ਪੂਰਾ ਦੇਸ਼ ਹਿਲਾ ਕੇ ਰੱਖ ਦਿੱਤਾ ਸੀ। ਚੁੰਦਾਵਤ ਪਰਵਾਰ ਦੀ ਇਸ ਘਟਨਾ ਨੂੰ ਸੁਲਝਾਉਣ ਤੇ ਪੁਲਿਸ ਨੂੰ ਕਈ ਦਿਨ ਲੱਗ ਗਏ ਸਨ ਅਤੇ ਕਈ ਦਿਨਾਂ ਬਾਅਦ ਖੁਲਾਸਾ ਹੋਇਆ ਸੀ ਕਿ ਕਿਸੇ ਤੰਤਰ ਮੰਤਰ ਦੀ ਵਜ੍ਹਾ ਨਾਲ ਇਹ ਮੌਤਾਂ ਹੋਈਆਂ ਸਨ। ਇਸ ਘਟਨਾ ਨੂੰ ਆਉਣ ਵਾਲੀ ਇਕ ਜੁਲਾਈ ਨੂੰ ਪੂਰਾ ਇਕ ਸਾਲ ਹੋ ਜਾਵੇਗਾ। ਪਿਛਲੇ ਸਾਲ ਅਕਤੂਬਰ ਵਿਚ ਇੱਥੇ ਕਾਰਪੇਂਟਰ ਦਾ ਕੰਮ ਕਰਨ ਵਾਲੇ ਦੋ ਭਰਾ ਰਹਿਣ ਆਏ ਤਾਂ ਆਸ-ਪਾਸ ਦੇ ਗੁ੍ਆਂਢੀਆਂ ਨੇ ਉਹਨਾਂ ਨੂੰ ਇਸ ਘਰ ਤੋਂ ਦੂਰ ਰਹਿਣ ਲਈ ਕਿਹਾ।
Burari deaths
ਗਿਆਂਰਾ ਮੌਤਾਂ ਅਤੇ ਆਦਰਸ਼ ਸ਼ਕਤੀਆਂ ਦੀਆਂ ਅਫਵਾਹਾਂ ਤੋਂ ਪਰੇ ਅਹਿਮਦ ਅਲੀ ਅਤੇ ਉਸ ਦੇ ਭਰਾ ਅਫਸਰ ਅਲੀ ਨੇ ਉਸ ਘਰ ਵਿਚ ਰਹਿਣ ਦਾ ਫੈਸਲਾ ਕੀਤਾ। ਚੁੰਦਾਵਤ ਪਰਵਾਰ ਦੇ ਨਾਲ ਕਰੀਬ ਅੱਠ ਸਾਲਾਂ ਤੋਂ ਜੁੜੇ ਰਹੇ 30 ਸਾਲ ਦੇ ਅਹਿਮਦ ਨੇ ਕਿਹਾ ਕਿ ਜੇ ਕੋਈ ਸਾਡੇ ਫੈਸਲੇ ਤੇ ਸਵਾਲ ਚੁੱਕਦਾ ਹੈ ਤਾਂ ਕੀ ਉਹਨਾਂ ਨੇ ਆਪਣਾ ਘਰ ਖਾਲੀ ਕਰ ਦਿੱਤਾ ਸੀ ਜਦੋਂ ਉਹਨਾਂ ਦੇ ਪਰਵਾਰ ਦੇ ਕਿਸੇ ਮੈਂਬਰ ਦੀ ਮੌਤ ਹੋਈ ਸੀ। ਇਸ ਘਰ ਵਿਚ ਰਹਿਣ ਦੇ ਫੈਸਲੇ ਨੂੰ ਲੈ ਕੇ ਲੋਕ ਤਰ੍ਹਾਂ-ਤਰ੍ਹਾਂ ਦੇ ਸਵਾਲ ਚੁੱਕਦੇ ਹਨ।