
ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਲਾਤਾਂ ਦੇ ਚਲਦਿਆਂ ਹਰ ਵਿਅਕਤੀ ਦੇ ਮਨ ਵਿਚ ਇਹੀ ਸਵਾਲ ਹੈ ਕਿ ਆਮ ਜਨਜੀਵਨ ਕਦੋਂ ਪਟੜੀ ‘ਤੇ ਪਰਤੇਗਾ।
ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਲਾਤਾਂ ਦੇ ਚਲਦਿਆਂ ਹਰ ਵਿਅਕਤੀ ਦੇ ਮਨ ਵਿਚ ਇਹੀ ਸਵਾਲ ਹੈ ਕਿ ਆਮ ਜਨਜੀਵਨ ਕਦੋਂ ਪਟੜੀ ‘ਤੇ ਪਰਤੇਗਾ। ਵਿਸ਼ਵ ਆਰਥਿਕ ਫੋਰਮ ਦੀ ਸਾਈਟ ‘ਤੇ ਜਾਰੀ ਇਕ ਸਰਵੇ ਵਿਚ ਅਮਰੀਕਾ ਅਤੇ ਕੈਨੇਡਾ ਦੇ ਟਾਪ 511 ਸੰਕਰਮਕ ਰੋਗ ਮਾਹਿਰਾਂ ਨੇ ਇਸ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ।
Corona virus
ਉਹਨਾਂ ਮੁਤਾਬਕ ਸਿਨੇਮਾ ਘਰਾਂ ਵਿਚ ਜਾ ਕੇ ਫਿਲਮਾਂ ਦੇਖਣ ਜਾਂ ਸਟੇਡੀਅਮ ਪਹੁੰਚ ਕੇ ਮੈਚ ਦਾ ਮਜ਼ਾ ਲੈਣ ਲਈ ਲੋਕਾਂ ਨੂੰ ਲੰਬੇ ਸਮੇਂ ਦਾ ਇੰਤਜ਼ਾਰ ਕਰਨਾ ਹੋਵੇਗਾ। ਉੱਥੇ ਹੀ ਜਨਤਕ ਆਵਾਜਾਈ ਵਿਚ ਬਿਨਾਂ ਕਿਸੇ ਡਰ ਤੋਂ ਸਫਰ ਕਰਨ, ਦੋਸਤਾਂ-ਪਰਿਵਾਰ ਨਾਲ ਛੁੱਟੀਆਂ ਮਨਾਉਣ ਅਤੇ ਅਪਣਿਆਂ ਨਾਲ ਹੱਥ ਮਿਲਾਉਣ ਜਾਂ ਗਲੇ ਲੱਗਣ ਦੀ ਛੋਟ ਮਿਲਣ ਵਿਚ ਵੀ ਹਾਲੇ ਕਾਫੀ ਸਮਾਂ ਲੱਗੇਗਾ।
Cinema Hall
ਕਿਸ ਚੀਜ਼ ਨੂੰ ਲੱਗੇਗਾ ਕਿੰਨਾ ਸਮਾਂ
1. ਖੇਡ ਅਤੇ ਮਨੋਰੰਜਕ ਗਤੀਵਿਧੀਆਂ ਦਾ ਮਜ਼ਾ ਲੈਣ ਵਿਚ
ਇਕ ਤੋਂ ਤਿੰਨ ਮਹੀਨੇ 3%
ਤਿੰਨ ਤੋਂ 12 ਮਹੀਨੇ 32%
ਇਕ ਸਾਲ ਤੋਂ ਉੱਪਰ 64 %
ਕਦੀ ਨਹੀਂ 1%
Stadium
2. ਬਿਨਾਂ ਸਾਵਧਾਨੀ ਕੋਈ ਵੀ ਸਮਾਨ ਘਰ ਲਿਆਉਣ ਵਿਚ
ਇਕ ਤੋਂ ਤਿੰਨ ਮਹੀਨੇ 64%
ਤਿੰਨ ਤੋਂ 12 ਮਹੀਨੇ 16%
ਇਕ ਸਾਲ ਤੋਂ ਉੱਪਰ 17%
ਕਦੀ ਨਹੀਂ 3%
Cinema Hall
3. ਬਿਨਾਂ ਡਰੇ ਡਿਊਟੀ ਪਾਰਲਰ, ਸੈਲੂਨ ਜਾਂ ਸਪਾ ਜਾਣ ਵਿਚ
ਇਕ ਤੋਂ ਤਿੰਨ ਮਹੀਨੇ 41%
ਤਿੰਨ ਤੋਂ 12 ਮਹੀਨੇ 39%
ਇਕ ਸਾਲ ਤੋਂ ਉੱਪਰ 9%
ਕਦੀ ਨਹੀਂ %
Beauty Parlor
4. ਕਿਸੇ ਸਮਾਰੋਹ ਵਿਚ ਸ਼ਾਮਲ ਹੋਣ ਲਈ
ਇਕ ਤੋਂ ਤਿੰਨ ਮਹੀਨੇ 32%
ਤਿੰਨ ਤੋਂ 12 ਮਹੀਨੇ 46%
ਇਕ ਸਾਲ ਤੋਂ ਉੱਪਰ 21%
ਕਦੀ ਨਹੀਂ 1%
School
5. ਬੱਚਿਆਂ ਨੂੰ ਸਕੂਲ, ਡੇ-ਕੇਅਰ ਜਾਂ ਪਾਰਕ ਵਿਚ ਭੇਜਣ ਲਈ
ਇਕ ਤੋਂ ਤਿੰਨ ਮਹੀਨੇ 30%
ਤਿੰਨ ਤੋਂ 12 ਮਹੀਨੇ 55%
ਇਕ ਸਾਲ ਤੋਂ ਉੱਪਰ 5%
ਕਦੀ ਨਹੀਂ 0%