
ਦੁਨੀਆਂ ਵਿਚ ਅਜਿਹੀ ਕੋਈ ਹੋਰ ਮਿਸਾਲ ਲੱਭਣੀ ਔਖੀ ਹੈ ਜਿੱਥੇ ਲੋਕਾਂ ਨੇ ਜਮਹੂਰੀ ਮਾਧਿਅਮ ਰਾਹੀਂ ‘ਤਾਨਾਸ਼ਾਹ ਮਾਨਸਿਕਤਾ’ ਨੂੰ ਹਰਾਇਆ ਹੋਵੇ।
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਵਿਚ 1975 ਵਿਚ ਲਗਾਈ ਗਈ ਐਮਰਜੈਂਸੀ ਦੌਰਾਨ ਲੋਕਤੰਤਰ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਦੁਨੀਆਂ ਵਿਚ ਅਜਿਹੀ ਕੋਈ ਹੋਰ ਮਿਸਾਲ ਲੱਭਣੀ ਔਖੀ ਹੈ ਜਿੱਥੇ ਲੋਕਾਂ ਨੇ ਜਮਹੂਰੀ ਮਾਧਿਅਮ ਰਾਹੀਂ ‘ਤਾਨਾਸ਼ਾਹ ਮਾਨਸਿਕਤਾ’ ਨੂੰ ਹਰਾਇਆ ਹੋਵੇ।
ਅੱਜ 'ਮਨ ਕੀ ਬਾਤ' ਪ੍ਰੋਗਰਾਮ ਵਿਚ, ਮੋਦੀ ਨੇ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਤਤਕਾਲੀ ਸਰਕਾਰ ਦੁਆਰਾ ਲਗਾਈ ਗਈ ਐਮਰਜੈਂਸੀ ਦੇ ਦਿਨਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਸ ਸਮੇਂ ਦੌਰਾਨ ਸਾਰੇ ਅਧਿਕਾਰ "ਖੋਹ ਲਏ" ਗਏ ਸਨ। 25 ਜੂਨ 1975 ਨੂੰ ਦੇਸ਼ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ, ਜਦੋਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ। 21 ਮਾਰਚ 1977 ਨੂੰ ਐਮਰਜੈਂਸੀ ਹਟਾ ਲਈ ਗਈ ਸੀ।
Indra Gandhi
ਮੋਦੀ ਨੇ ਕਿਹਾ, ''ਐਮਰਜੈਂਸੀ ਦੌਰਾਨ ਸਾਰੇ ਅਧਿਕਾਰ ਖੋਹ ਲਏ ਗਏ ਸਨ। ਇਹਨਾਂ ਅਧਿਕਾਰਾਂ ਵਿਚ ਸੰਵਿਧਾਨ ਦੇ ਅਨੁਛੇਦ 21 ਦੇ ਤਹਿਤ ਗਾਰੰਟੀਸ਼ੁਦਾ ਜੀਵਨ ਅਤੇ ਵਿਅਕਤੀਗਤ ਆਜ਼ਾਦੀ ਦਾ ਅਧਿਕਾਰ ਸ਼ਾਮਲ ਹੈ। ਉਸ ਸਮੇਂ ਭਾਰਤ ਵਿਚ ਲੋਕਤੰਤਰ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਸੀ। ਦੇਸ਼ ਦੀਆਂ ਅਦਾਲਤਾਂ, ਸਾਰੀਆਂ ਸੰਵਿਧਾਨਕ ਸੰਸਥਾਵਾਂ, ਪ੍ਰੈਸ, ਸਭ ਨੂੰ ਕਾਬੂ ਵਿਚ ਕਰ ਲਿਆ ਗਿਆ ਸੀ।"
ਉਨ੍ਹਾਂ ਕਿਹਾ ਕਿ ਸੈਂਸਰਸ਼ਿਪ ਇੰਨੀ ਸਖ਼ਤ ਸੀ ਕਿ ਮਨਜ਼ੂਰੀ ਤੋਂ ਬਿਨਾਂ ਕੁਝ ਵੀ ਪ੍ਰਕਾਸ਼ਿਤ ਨਹੀਂ ਕੀਤਾ ਜਾ ਸਕਦਾ ਸੀ। ਪ੍ਰਧਾਨ ਮੰਤਰੀ ਨੇ ਕਿਹਾ, "ਮੈਨੂੰ ਯਾਦ ਹੈ ਜਦੋਂ ਮਸ਼ਹੂਰ ਗਾਇਕ ਕਿਸ਼ੋਰ ਕੁਮਾਰ ਨੇ ਸਰਕਾਰ ਦੀ ਤਾਰੀਫ਼ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਉਹਨਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਉਨ੍ਹਾਂ ਨੂੰ ਰੇਡੀਓ 'ਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।"
Indra Gandhi, Narender Modi
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਈ ਕੋਸ਼ਿਸ਼ਾਂ, ਹਜ਼ਾਰਾਂ ਗ੍ਰਿਫ਼ਤਾਰੀਆਂ ਅਤੇ ਲੱਖਾਂ ਲੋਕਾਂ 'ਤੇ ਅੱਤਿਆਚਾਰਾਂ ਦੇ ਬਾਵਜੂਦ, ਲੋਕਤੰਤਰ ਵਿਚ ਭਾਰਤੀਆਂ ਦੇ ਵਿਸ਼ਵਾਸ ਵਿਚ ਕੋਈ ਕਮੀ ਨਹੀਂ ਆਈ ਹੈ। ਮੋਦੀ ਨੇ ਕਿਹਾ, "ਸਦੀਆਂ ਤੋਂ ਸਾਡੇ ਅੰਦਰ ਜਮਹੂਰੀਅਤ ਦੀਆਂ ਕਦਰਾਂ-ਕੀਮਤਾਂ ਜਕੜੀਆਂ ਹੋਈਆਂ ਹਨ, ਲੋਕਤੰਤਰ ਦੀ ਭਾਵਨਾ ਜੋ ਸਾਡੀਆਂ ਰਗਾਂ ਵਿਚ ਚੱਲਦੀ ਹੈ, ਆਖਰਕਾਰ ਜਿੱਤ ਗਈ ਹੈ,"
ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕਾਂ ਨੇ ਜਮਹੂਰੀ ਢੰਗ ਨਾਲ ਐਮਰਜੈਂਸੀ ਤੋਂ ਛੁਟਕਾਰਾ ਪਾਇਆ ਅਤੇ ਲੋਕਤੰਤਰ ਨੂੰ ਬਹਾਲ ਕੀਤਾ। ਪੀਐੱਮ ਨੇ ਕਿਹਾ, "ਲੋਕਤੰਤਰੀ ਮਾਧਿਅਮ ਨਾਲ ਤਾਨਾਸ਼ਾਹੀ ਮਾਨਸਿਕਤਾ ਨੂੰ ਹਰਾਉਣ ਦੀ ਦੁਨੀਆ ਵਿਚ ਅਜਿਹੀ ਮਿਸਾਲ ਲੱਭਣੀ ਮੁਸ਼ਕਲ ਹੈ।" ਉਨ੍ਹਾਂ ਕਿਹਾ, “ਐਮਰਜੈਂਸੀ ਦੌਰਾਨ, ਮੈਨੂੰ ਵੀ ਦੇਸ਼ ਵਾਸੀਆਂ ਦੇ ਸੰਘਰਸ਼ ਵਿਚ ਗਵਾਹੀ ਦੇਣ ਅਤੇ ਯੋਗਦਾਨ ਪਾਉਣ ਦਾ ਸੁਭਾਗ ਪ੍ਰਾਪਤ ਹੋਇਆ। ਅੱਜ ਜਦੋਂ ਦੇਸ਼ ਆਪਣੀ ਆਜ਼ਾਦੀ ਦੇ 75 ਸਾਲ ਮਨਾ ਰਿਹਾ ਹੈ ਤਾਂ ਸਾਨੂੰ ਐਮਰਜੈਂਸੀ ਦੇ ਕਾਲੇ ਦੌਰ ਨੂੰ ਨਹੀਂ ਭੁੱਲਣਾ ਚਾਹੀਦਾ। ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਨੂੰ ਨਾ ਭੁੱਲਣ।''