
ਹੈਲੀਕਾਪਟਰ ਦੀ ਕੀਤੀ ਜਾ ਰਹੀ ਹੈ ਤਕਨੀਕੀ ਜਾਂਚ
ਆਗਰਾ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (CM Yogi Adityanath) ਦੇ ਹੈਲੀਕਾਪਟਰ ਨਾਲ ਪੰਛੀ ਦੇ ਟਕਰਾਉਣ ਦੀ ਘਟਨਾ ਸਾਹਮਣੇ ਆਈ ਹੈ। ਇਸ ਤੋਂ ਬਾਅਦ ਵਾਰਾਣਸੀ ਦੀ ਪੁਲਿਸ ਲਾਈਨ ਵਿੱਚ ਸੀਐਮ ਯੋਗੀ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ।
Yogi Adityanath
ਵਾਰਾਣਸੀ ਦੇ ਜ਼ਿਲ੍ਹਾ ਅਧਿਕਾਰੀ ਕੌਸ਼ਲ ਰਾਜ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਹੈਲੀਕਾਪਟਰ ਦੇ ਇੱਥੋਂ ਉਡਾਣ ਭਰਦੇ ਹੀ ਕੋਈ ਪੰਛੀ ਉਸ ਨਾਲ ਟਕਰਾ ਗਿਆ, ਜਿਸ ਨਾਲ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। ਹੈਲੀਕਾਪਟਰ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ।
Yogi Adityanath