ਭਾਰਤ ਨੇ ਪਾਕਿਸਤਾਨ ’ਚ ਸਿੱਖਾਂ ’ਤੇ ਹੋਏ ਹਮਲਿਆਂ ਨੂੰ ਲੈ ਕੇ ਸੀਨੀਅਰ ਸਫ਼ੀਰ ਨੂੰ ਤਲਬ ਕੀਤਾ

By : BIKRAM

Published : Jun 26, 2023, 9:53 pm IST
Updated : Jun 26, 2023, 10:01 pm IST
SHARE ARTICLE
Pakistan High Commission
Pakistan High Commission

ਅਪ੍ਰੈਲ ਤੋਂ ਜੂਨ ਵਿਚਕਾਰ ਪਾਕਿਸਤਾਨ ’ਚ ਸਿੱਖਾਂ ਹਮਲੇ ਦੀ ਚੌਥੀ ਘਟਨਾ

ਨਵੀਂ ਦਿੱਲੀ: ਭਾਰਤ ਨੇ ਪਾਕਿਸਤਾਨ ਹਾਈਕਮਿਸ਼ਨ ਦੇ ਇਕ ਸੀਨੀਅਰ ਸਫ਼ੀਰ ਨੂੰ ਤਲਬ ਕਰ ਕੇ ਗੁਆਂਢੀ ਦੇਸ਼ ’ਚ ਸਿੱਖਾਂ ’ਤੇ ਹਮਲਿਆਂ ਦੀਆਂ ਪਿੱਛੇ ਜਿਹੇ ਹੋਈਆਂ ਘਟਨਾਵਾਂ ’ਤੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਸੂਤਰਾਂ ਨੇ ਸੋਮਵਾਰ  ਇਹ ਜਾਣਕਾਰੀ ਦਿਤੀ। 

ਸੂਤਰਾਂ ਨੇ ਕਿਹਾ ਕਿ ਅਪ੍ਰੈਲ ਤੋਂ ਜੂਨ ਵਿਚਕਾਰ ਅਜਿਹੀਆਂ ਚਾਰ ਘਟਨਾਵਾਂ ਹੋਈਆਂ ਹਨ ਅਤੇ ਭਾਰਤ ਨੇ ਇਨ੍ਹਾਂ ਹਮਲਿਆਂ ਨੂੰ ਗੰਭੀਰਤਾ ਨਾਲ ਲਿਆ ਹੈ। 

ਇਕ ਸੂਤਰ ਨੇ ਕਿਹਾ, ‘‘ਭਾਰਤ ਨੇ ਮੰਗ ਕੀਤੀ ਹੈ ਕਿ ਪਾਕਿਸਤਾਨੀ ਅਧਿਕਾਰੀ ਸਿੱਖਾਂ ’ਤੇ ਹੋਏ ਇਨ੍ਹਾਂ ਹਿੰਸਕ ਹਮਲਿਆਂ ਦੀ ਈਮਾਨਦਾਰੀ ਨਾਲ ਜਾਂਚ ਕਰਵਾਏ ਅਤੇ ਰੀਪੋਰਟ ਸਾਂਝੀ ਕਰੇ।’’

ਸੂਤਰ ਨੇ ਕਿਹਾ, ‘‘ਇਹ ਵੀ ਕਿਹਾ ਗਿਆ ਹੈ ਕਿ ਪਾਕਿਸਤਾਨ ਨੂੰ ਅਪਣੇ ਘੱਟਗਿਣਤੀਆਂ ਦੀ ਸੁਰਖਿਆ ਕਰਨੀ ਚਾਹੀਦੀ ਹੈ, ਜੋ ਲਗਾਤਾਰ ਧਾਰਮਕ ਸੋਸ਼ਣ ਦੇ ਘਰ ਹੇਠ ਜੀ ਰਹੇ ਹਨ।’’

ਇਹ ਵੀ ਪੜ੍ਹੋ : ਖ਼ੈਬਰ ਪਖਤੂਨਵਾ ਦੇ ਮੰਤਰੀ ਨੇ ਸਿੱਖਾਂ ’ਤੇ ਹਮਲੇ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਅਹਿਦ ਲਿਆ

ਜ਼ਿਕਰਯੋਗ ਹੈ ਕਿ ਸਨਿਚਰਵਾਰ ਨੂੰ ਮਨਮੋਹਨ ਸਿੰਘ (35) ਦਾ ਕੁਝ ਹਥਿਆਰਬੰਦ ਲੋਕਾਂ ਨੇ ਉਸ ਸਮੇਂ ਗੋਲੀ ਮਾਰ ਕੇ ਕਤਲ ਕਰ ਦਿਤਾ ਸੀ ਜਦੋਂ ਉਹ ਪੇਸ਼ਾਵਰ ਦੇ ਰਸ਼ੀਦ ਗੜ੍ਹੀ ਇਲਾਕੇ ਤੋਂ ਕਿਤੇ ਜਾ ਰਿਹਾ ਸੀ। ਘਟਨਾ ਯੱਕਾ ਤੂਤ ਪੁਲਿਸ ਥਾਣਾ ਖੇਤਰ ਦੇ ਗੁਲਦਾਰਾ ਚੌਕ ਕਕਸ਼ਲ ਕੋਲ ਵਾਪਰੀ। ਮਨਮੋਹਨ ਸਿੰਘ ਪੇਸ਼ੇ ਤੋਂ ਹਕੀਮ ਸੀ। 

ਇਸ ਕਤਲ ਦੀ ਜ਼ਿੰਮੇਵਾਰੀ ਖ਼ਤਰਨਾਕ ਅਤਿਵਾਦੀ ਜਥੇਬੰਦੀ ਇਸਲਾਮਿਕ ਸਟੇਟ ਨੇ ਲਈ ਹੈ। ਅਪਣੇ ਵਲੋਂ ਜਾਰੀ ਬਿਆਨ ’ਚ ਇਸਲਾਮਿਕ ਸਟੇਟ ਨੇ ਕਿਹਾ ਕਿ ਮਨਮੋਹਨ ਸਿੰਘ ਪੇਸ਼ਾਵਰ ’ਚ ‘ਬਹੁਦੇਵਵਾਦ’ ਵਾਲੇ ਸਿੱਖ ਧਰਮ ਨੂੰ ਮੰਨਦਾ ਸੀ ਜਿਸ ਕਾਰਨ ਉਸ ਨੂੰ ਮਾਰ ਦਿਤਾ ਗਿਆ। ਇਸਲਾਮਿਕ ਸਟੇਟ ਨੇ ਇਸ ਹੋਰ ਸਿੱਖ ਨੂੰ ਜ਼ਖ਼ਮੀ ਕਰਨ ਦੀ ਵੀ ਜ਼ਿੰਮੇਵਾਰ ਲਈ। 

ਪਾਕਿਸਤਾਨ ’ਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲਿਆਂ ਦਾ ਇਹ ਸਭ ਤੋਂ ਨਵਾਂ ਮਾਮਲਾ ਹੈ। ਪੇਸ਼ਾਵਰ ਪੁਲਿਸ ਮੁਖੀ ਅਸ਼ਫ਼ਾਕ ਅਨਵਰ ਨੇ ਦਸਿਆ ਹੈ ਕਿ ਮਨਮੋਹਨ ਸਿੰਘ ਦੇ ਕਤਲ ਮਾਮਲੇ ’ਚ ਕੁਝ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਖੀ ਨੇ ਦਸਿਆ ਕਿ ਪੁਲਿਸ ਕਤਲ ’ਚ ਸ਼ਾਮਲ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰੀ ਕਰਨ ਦੇ ਬਹੁਤ ਨੇੜੇ ਹੈ। 

ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ ਹੀ ਪੈਰਾਂ ’ਚ ਗੋਲੀ ਮਾਰੇ ਜਾਣ ਕਾਰਨ ਇਕ ਸਿੱਖ ਵਿਅਕਤੀ ਤਰਲੋਕ ਸਿੰਘ ਜ਼ਖ਼ਮੀ ਹੋ ਗਿਆ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਅਮਲੇ ਪਸ਼ਵਾਰ ’ਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾ ਰਹੇ ਹਨ। ਮਾਰਚ ਮਹੀਨੇ ’ਚ ਵੀ ਇਕ ਸਿੱਖ ਕਾਰੋਬਾਰੀ ਨੂੰ ਪੇਸ਼ਾਵਰ ’ਚ ਮਾਰ ਦਿਤਾ ਗਿਆ ਸੀ। 

ਪੇਸ਼ਵਾਰ ’ਚ ਲਗਭਗ 15 ਹਜ਼ਾਰ ਸਿੱਖ ਰਹਿੰਦੇ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਜਾਂ ਤਾਂ ਕਾਰੋਬਾਰੀ ਹਨ ਜਾਂ ਦਵਾਈਆਂ ਦੀਆਂ ਦੁਕਾਨਾਂ ਚਲਾਉਂਦੇ ਹਨ। ਪਿਛਲੇ ਕੁਝ ਸਾਲਾਂ ਦੌਰਾਨ ਇੱਥੇ ਸਿੱਖਾਂ ਵਿਰੁਧ ਹਮਲਿਆਂ ’ਚ ਵਾਧਾ ਹੋਇਆ ਹੈ। ਸਤੰਬਰ 2022 ’ਚ ਵੀ ਇਕ ਸਿੱਖ ਵਿਅਕਤੀ ਦਾ ਕਤਲ ਕਰ ਦਿਤਾ ਗਿਆ ਸੀ। ਜਦਕਿ 2020 ’ਚ ਨਨਕਾਣਾ ਸਾਹਿਬ ਨੇੜੇ ਇਕ ਸਿੱਖ ਦਾ ਭੀੜ ਵਲੋਂ ਕੁਟ-ਕੁਟ ਕੇ ਕਤਲ ਕਰ ਦਿਤਾ ਗਿਆ ਸੀ।

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement