ਖ਼ੈਬਰ ਪਖਤੂਨਵਾ ਦੇ ਮੰਤਰੀ ਨੇ ਸਿੱਖਾਂ ’ਤੇ ਹਮਲੇ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਅਹਿਦ ਲਿਆ
Published : Jun 26, 2023, 6:31 pm IST
Updated : Jun 26, 2023, 7:14 pm IST
SHARE ARTICLE
photo
photo

ਮਰਹੂਮ ਮਨਮੋਹਨ ਸਿੰਘ ਦੇ ਪਿਤਾ ਅਤੇ ਭਰਾ ਨਾਲ ਦੁੱਖ ਵੰਡਾਇਆ

 

ਜ਼ਖ਼ਮੀ ਤਰਲੋਕ ਸਿੰਘ ਨੂੰ 5 ਲੱਖ ਰੁਪਏ ਦਾ ਚੈੱਕ ਸੌਂਪਿਆ

ਪੇਸ਼ਾਵਰ: ਖ਼ੈਬਰ ਪਖਤੂਨਵਾ ਦੇ ਸੂਚਨਾ ਮੰਤਰੀ ਬਾਰਿਸਤਰ ਫ਼ਿਰੋਜ਼ ਜਮਾਲ ਸ਼ਾਹ ਕੱਕਾਖੇਲ ਨੇ ਸੋਮਵਾਰ ਨੂੰ ਕਿਹਾ ਕਿ ਪੁਲਿਸ ਸੂਬੇ ਦੀ ਰਾਜਧਾਨੀ ’ਚ ਦੋ ਸਿੱਖਾਂ ’ਤੇ ਹਮਲਾ ਕਰਨ ਵਾਲੇ ਮੁੱਖ ਦੋਸ਼ੀਆਂ ਨੂੰ ਫੜਨ ਲਈ ਪੂਰੀ ਵਾਹ ਲਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਫੜ ਲਿਆ ਜਾਵੇਗਾ।

 ਮੰਤਰੀ ਪੇਸ਼ਾਵਰ ’ਚ ਸਥਿਤ ਭਾਈ ਜੋਗਾ ਸਿੰਘ ਗੁਰਦਵਾਰਾ, ਮੁਹੱਲਾ ਜੋਗਾਂ ਸ਼ਾਹ  ਪੁੱਜੇ ਅਤੇ ਉਨ੍ਹਾਂ ਮਾਰੇ ਗਏ 32 ਵਰ੍ਹਿਆਂ ਦੇ ਸਿੱਖ ਨੌਜੁਆਨ ਮਨਮੋਹਨ ਸਿੰਘ ਦੇ ਪ੍ਰਵਾਰ ਨਾਲ ਦੁੱਖ ਪ੍ਰਗਟਾਇਆ। ਮਨਮੋਹਨ ਸਿੰਘ ਦਾ ਸਨਿਚਰਵਾਰ ਨੂੰ ਰਾਸ਼ਿਦਗੜ੍ਹੀ ਬਾਜ਼ਾਰ ’ਚ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਸੀ।

ਮੰਤਰੀ ਨੇ ਮਰਹੂਮ ਮਨਮੋਹਨ ਸਿੰਘ ਦੇ ਪਿਤਾ ਅਤੇ ਭਰਾ ਨਾਲ ਦੁੱਖ ਵੰਡਾਇਆ ਅਤੇ ਉਨ੍ਹਾਂ ਨੂੰ ਭਰੋਸਾ ਦਿਤਾ ਕਿ ਦੋਸ਼ੀਆਂ ਨੂੰ ਬਹੁਤ ਛੇਤੀ ਫੜ ਲਿਆ ਜਾਵੇਗਾ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਸੂਬੇ ਅੰਦਰ ਸ਼ਾਂਤੀ ਅਤੇ ਭਾਈਚਾਰੇ ਦੇ ਮਾਹੌਲ ਨੂੰ ਖ਼ਰਾਬ ਕਰਨ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖ਼ੈਬਰ ਪਖਤੂਨਵਾ ਦੀ ਸਰਕਾਰ ਘੱਟ ਗਿਣਤੀਆਂ ਦੀਆਂ ਜ਼ਿੰਦਗੀਆਂ ਅਤੇ ਜਾਇਦਾਦਾਂ ਦੀ ਸੁਰਖਿਆ ਲਈ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਸੂਬੇ ਅੰਦਰ ਘੱਟ ਗਿਣਤੀਆਂ ਨੂੰ ਬਰਾਬਰ ਦੇ ਹੱਕ ਦਿਤੇ ਗਏ ਹਨ ਅਤੇ ਉਹ ਅਪਣੇ ਧਰਮ, ਸਭਿਆਚਾਰ ਅਤੇ ਰੀਤੀ-ਰਿਵਾਜਾਂ ਨੂੰ ਬਗ਼ੈਰ ਕਿਸੇ ਡਰ ਅਤੇ ਪਾਬੰਦੀ ਤੋਂ ਮੰਨ ਸਕਦੇ ਹਨ।

ਉਨ੍ਹਾਂ ਕਿਹਾ ਕਿ ਸੂਬੇ ਅੰਦਰ ਪੂਰੀ ਤਰ੍ਹਾਂ ਸ਼ਾਂਤੀ ਅਤੇ ਭਾਈਚਾਰਾ ਸਥਾਪਤ ਹੈ ਪਰ ਕੁਝ ਕੁ ਸ਼ਰਾਰਤੀ ਤੱਤ ਦੇਸ਼ਵਿਰੋਧੀ ਏਜੰਡੇ ਹੇਠ ਅਜਿਹੀਆਂ ਕਾਰਵਾਈਆਂ ਕਰ ਰਹੇ ਹਨ ਜੋ ਦੇਸ਼ ਦੇ ਅਕਸ ਨੂੰ ਢਾਹ ਲਾ ਰਿਹਾ ਹੈ।

ਇਸ ਦੌਰਾਨ ਮੰਤਰੀ ਤਰਲੋਕ ਸਿੰਘ ਦੇ ਘਰ ਵੀ ਗਏ, ਜੋ ਕਿ ਸ਼ੁਕਰਵਾਰ ਨੂੰ ਇਸੇ ਤਰ੍ਹਾਂ ਦੇ ਹਮਲੇ ’ਚ ਜ਼ਖ਼ਮੀ ਹੋ ਗਿਆ ਸੀ। ਮੰਤਰੀ ਨੇ ਉਸ ਦਾ ਹਾਲ-ਚਾਲ ਪੁਛਿਆ ਅਤੇ ਉਸ ਦੇ ਮੁਫ਼ਤ ਇਲਾਜ ਦਾ ਐਲਾਨ ਕਰਨ ਦੇ ਨਾਲ ਹੀ ਉਸ ਨੂੰ 5 ਲੱਖ ਰੁਪੲੈ ਦਾ ਚੈੱਕ ਵੀ ਸੌਂਪਿਆ।

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement